20,00,00,000 ਦੀ ਲੁੱਟ! ਕੁੱਟਮਾਰ ਕਰਕੇ ਕਾਰ ''ਚੋਂ 16 ਕਿਲੋ ਸੋਨਾ ਲੈ ਦੌੜੇ 4 ਹਮਲਾਵਰ, ਫੈਲੀ ਸਨਸਨੀ

Saturday, Nov 28, 2026 - 07:59 AM (IST)

20,00,00,000 ਦੀ ਲੁੱਟ! ਕੁੱਟਮਾਰ ਕਰਕੇ ਕਾਰ ''ਚੋਂ 16 ਕਿਲੋ ਸੋਨਾ ਲੈ ਦੌੜੇ 4 ਹਮਲਾਵਰ, ਫੈਲੀ ਸਨਸਨੀ

ਠਾਣੇ (ਏਜੰਸੀ) - ਨਵੀਂ ਮੁੰਬਈ ਦੇ ਜੁਈਨਗਰ ਐੱਮ. ਆਈ. ਡੀ. ਸੀ. ਖੇਤਰ ਵਿਚ 4 ਅਣਪਛਾਤੇ ਵਿਅਕਤੀਆਂ ਵਲੋਂ ਇਕ ਕਾਰ ਵਿਚੋਂ ਕਰੀਬ 16 ਕਿਲੋ ਤੋਂ ਵੱਧ ਦਾ ਸੋਨਾ ਲੁੱਟ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟੇ ਹੋਏ ਸੋਨੇ ਦੀ ਕੀਮਤ ਲੱਗਭਗ 20 ਕਰੋੜ ਰੁਪਏ ਹੈ। ਪੁਲਸ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਤੁੜਭੇ ਥਾਣੇ ਵਿਚ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਤਹਿਤ ਲੁੱਟ-ਖੋਹ ਅਤੇ ਹੋਰ ਅਪਰਾਧਾਂ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਹੋ ਗਿਆ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ! ਸਿੱਧਾ ਅਗਲੇ ਸਾਲ ਖੁੱਲ੍ਹਣਗੇ ਸਕੂਲ, DSEK ਨੇ ਕੀਤਾ ਐਲਾਨ

ਮਾਮਲੇ ਦੀ ਜਾਂਚ ਦੌਰਾਨ ਤੁੜਭੇ ਪੁਲਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਇਕ ਚਾਰ ਪਹੀਆ ਵਾਹਨ ਵਿਚ ਸਵਾਰ ਕੁਝ ਲੋਕਾਂ ਨੇ ਕਾਰ ਨੂੰ ਰੋਕਿਆ, ਜਿਸ ਵਿਚੋਂ ਚਾਰ ਵਿਅਕਤੀ ਹੇਠਾਂ ਉਤਰੇ। ਉਨ੍ਹਾਂ ਨੇ ਕਾਰ ਵਿਚ ਸਵਾਰ ਲੋਕਾਂ ਨਾਲ ਕੁੱਟਮਾਰ ਕਰਨ ਤੋਂ ਬਾਅਦ 20 ਕਰੋੜ ਰੁਪਏ ਬਾਜ਼ਾਰੀ ਮੁੱਲ ਦਾ ਸੋਨਾ ਲੁੱਟ ਲਿਆ। ਮੁਲਜ਼ਮ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਤੁਰੰਤ ਬਾਅਦ ਫ਼ਰਾਰ ਹੋ ਗਏ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਫੜਨ ਲਈ ਅਪਰਾਧ ਸ਼ਾਖਾ ਅਤੇ ਸਥਾਨਕ ਪੁਲਸ ਥਾਣਿਆਂ ਦੀਆਂ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਮਹਿੰਗਾ ਹੋਇਆ Gold-Silver, ਕੀਮਤਾਂ 'ਚ ਹੋਇਆ ਜ਼ਬਰਦਸਤ ਵਾਧਾ, ਚੈਕ ਕਰੋ ਨਵਾਂ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News