''ਆਪ'' ''ਚ ਸ਼ਾਮਲ ਹੋਏ UPSC ਕੋਚਿੰਗ ਅਧਿਆਪਕ ਅਵਧ ਓਝਾ

Monday, Dec 02, 2024 - 01:35 PM (IST)

''ਆਪ'' ''ਚ ਸ਼ਾਮਲ ਹੋਏ UPSC ਕੋਚਿੰਗ ਅਧਿਆਪਕ ਅਵਧ ਓਝਾ

ਨਵੀਂ ਦਿੱਲੀ- ਸਿਵਲ ਸਰਵਿਸਿਜ਼ ਕੋਚਿੰਗ ਅਧਿਆਪਕ ਅਤੇ ਬੁਲਾਰੇ ਅਵਧ ਓਝਾ ਸੋਮਵਾਰ ਯਾਨੀ ਕਿ ਅੱਜ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋ ਗਏ ਹਨ। ਅਰਵਿੰਦ ਕੇਜਰੀਵਾਲ ਅਤੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਦੀ ਹਾਜ਼ਰੀ ਵਿਚ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਓਝਾ ਨੇ ਪਾਰਟੀ ਵਿਚ ਸ਼ਾਮਲ ਹੋਣ ਮਗਰੋਂ ਕਿਹਾ ਕਿ ਮੈਂ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਧੰਨਵਾਦ ਕਰਨਾ ਚਾਹਾਂਗਾ ਕਿ ਉਨ੍ਹਾਂ ਨੇ ਮੈਨੂੰ ਸਿਆਸਤ ਜ਼ਰੀਏ ਸਿੱਖਿਆ ਦੇ ਖੇਤਰ 'ਚ ਕੰਮ ਕਰਨ ਦਾ ਮੌਕਾ ਦਿੱਤਾ। 

ਓਝਾ ਦੀ ਆਮ ਆਦਮੀ ਪਾਰਟੀ ਵਿਚ ਐਂਟਰੀ ਦਿੱਲੀ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਅਵਧ ਓਝਾ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ। ਹਾਲਾਂਕਿ ਇਸ ਸਵਾਲ ਨੂੰ ਲੈ ਕੇ ਪਾਰਟੀ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਅਵਧ ਓਝਾ ਸਿੱਖਿਆ ਦੇ ਖੇਤਰ ਵਿਚ ਇਸ ਦੇਸ਼ ਦਾ ਮਸ਼ਹੂਰ ਨਾਂ ਹੈ। ਸਿੱਖਿਆ ਦੇ ਖੇਤਰ ਵਿਚ ਓਝਾ ਦਾ ਵੱਡਾ ਯੋਗਦਾਨ ਹੈ। ਓਝਾ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਦਿੱਲੀ ਵਿਚ ਸਿੱਖਿਆ ਨੂੰ ਮਜ਼ਬੂਤੀ ਮਿਲੇਗੀ।

 

ਓਧਰ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਇਕ ਖਾਸ ਦਿਨ ਹੈ ਅਤੇ ਓਝਾ ਸਿੱਖਿਆ ਦੇ ਖੇਤਰ 'ਚ ਚੰਗਾ ਕੰਮ ਕਰ ਰਹੇ ਹਨ, ਜਿਸ ਲਈ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਸਮਰਪਿਤ ਕੀਤਾ ਹੈ। ਦਿੱਲੀ ਵਿਚ ਅਗਲੇ ਸਾਲ ਫਰਵਰੀ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। 'ਆਪ' ਨੇ 2020 'ਚ 70 ਮੈਂਬਰੀ ਦਿੱਲੀ ਵਿਧਾਨ ਸਭਾ 'ਚ 62 ਸੀਟਾਂ ਜਿੱਤੀਆਂ ਸਨ ਅਤੇ ਹੁਣ ਪਾਰਟੀ ਨੂੰ ਲਗਾਤਾਰ ਤੀਜੀ ਵਾਰ ਜਿੱਤ ਦੀ ਉਮੀਦ ਹੈ।


author

Tanu

Content Editor

Related News