UPSC : 31 ਮਈ ਨੂੰ ਹੋਣ ਵਾਲੀ ਸ਼ੁਰੂਆਤੀ ਪ੍ਰੀਖਿਆ ਮੁਅੱਤਲ
Tuesday, May 05, 2020 - 01:53 AM (IST)
ਨਵੀਂ ਦਿੱਲੀ (ਪ. ਸ.) : ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ.) ਨੇ ਕਿਹਾ ਕਿ 31 ਮਈ ਨੂੰ ਹੋਣ ਵਾਲੀ ਸਿਵਲ ਸੇਵਾ ਸ਼ੁਰੂਆਤੀ ਪ੍ਰੀਖਿਆ ਨੂੰ ਅੱਗੇ ਲਈ ਟਾਲ ਦਿੱਤਾ ਗਿਆ ਹੈ। ਕੋਵਿਡ-19 ਕਾਰਣ ਰਾਸ਼ਟਰ ਵਿਆਪੀ ਤੀਜੇ ਪੜਾਅ ਦੇ ਲਾਕਡਾਊਨ ਤੋਂ ਬਾਅਦ ਹਾਲਾਤਾਂ ਦੀ ਸਮੀਖਿਆ ਲਈ ਕਮਿਸ਼ਨ ਦੀ ਸੋਮਵਾਰ ਨੂੰ ਹੋਈ ਬੈਠਕ 'ਚ ਇਹ ਫੈਸਲਾ ਲਿਆ ਗਿਆ। ਯੂ.ਪੀ.ਐਸ.ਸੀ. ਨੇ ਰਿਪੋਰਟ ਜਾਰੀ ਕਰ ਦੱਸਿਆ, ''ਪਾਬੰਦੀਆਂ ਨੂੰ ਵਧਾਉਣ ਦਾ ਨੋਟਿਸ ਲੈਂਦੇ ਹੋਏ ਕਮਿਸ਼ਨ ਨੇ ਫੈਸਲਾ ਕੀਤਾ ਹੈ ਕਿ ਮੌਜੂਦਾ ਸਮੇਂ 'ਚ ਪ੍ਰੀਖਿਆ ਕਰਵਾਉਣਾ ਅਤੇ ਇੰਟਰਵਿਊ ਲੈਣਾ ਸੰਭਵ ਨਹੀਂ ਹੋਵੇਗਾ।'' ਯੂ.ਪੀ.ਐਸ.ਸੀ. ਨੇ ਕਿਹਾ ਕਿ 31 ਮਈ ਨੂੰ ਹੋਣ ਵਾਲੀ ਸਿਵਲ ਸੇਵਾ (ਸ਼ੁਰੂਆਤੀ) ਪ੍ਰੀਖਿਆ 2020 ਨੂੰ ਅੱਗੇ ਲਈ ਮੁਅੱਤਲ ਕੀਤਾ ਜਾ ਰਿਹਾ ਹੈ।