ਅਜੇ ਮਿਸ਼ਰਾ ਨੂੰ ਲੈ ਕੇ ਸੰਸਦ ’ਚ ਹੋਇਆ ਹੰਗਾਮਾ, ਰਾਹੁਲ ਬੋਲੇ- ‘ਮੰਤਰੀ ਅਪਰਾਧੀ ਹਨ, ਅਸਤੀਫ਼ਾ ਦੇਣ’

12/16/2021 1:30:01 PM

ਨਵੀਂ ਦਿੱਲੀ- ਲਖੀਮਪੁਰ ਖੀਰੀ ਹਿੰਸਾ ਮਾਮਲਾ ਇੰਨੀਂ ਦਿਨੀਂ ਸੰਸਦ ’ਚ ਖ਼ੂਬ ਚਰਚਾ ’ਚ ਹੈ। ਦਰਅਸਲ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਲੋਕ ਸਭਾ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ’ਤੇ ਹਮਲਾ ਬੋਲਦੇ ਹੋਏ ਉਨ੍ਹਾਂ ਨੂੰ ਅਪਰਾਧੀ ਕਰਾਰ ਦਿੱਤਾ। ਰਾਹੁਲ ਨੇ ਕਿਹਾ ਕਿ ਅਜੇ ਮਿਸ਼ਰਾ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ। ਲੋਕ ਸਭਾ ’ਚ ਹੰਗਾਮੇ ਦਰਮਿਆਨ ਰਾਹੁਲ ਨੇ ਕਿਹਾ ਕਿ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ। ਉਹ ਅਪਰਾਧੀ ਹਨ।

PunjabKesari

ਰਾਹੁਲ ਨੇ ਕਿਹਾ,‘‘ਲਖੀਮਪੁਰ ’ਚ ਜੋ ਕਤਲ ਹੋਇਆ, ਉਸ ਨੂੰ ਲੈ ਕੇ ਸਾਨੂੰ ਬੋਲਣ ਦੀ ਮਨਜ਼ੂਰੀ ਮਿਲਣੀ ਚਾਹੀਦੀ ਹੈ। ਉਸ ’ਚ ਮੰਤਰੀ ਦਾ ਹੱਥ ਸੀ ਅਤੇ ਜਿਸ ਬਾਰੇ ਇਹ ਕਿਹਾ ਗਿਆ ਕਿ ਇਹ ਸੋਚੀ ਸਮਝੀ ਸਾਜਿਸ਼ ਸੀ। ਕਿਸਾਨਾਂ ਨੂੰ ਮਾਰਨ ਵਾਲੇ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਅਤੇ ਸਜ਼ਾ ਮਿਲਣੀ ਚਾਹੀਦੀ ਹੈ।’’ ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ : PM ਮੋਦੀ ਅੱਜ ਕਿਸਾਨਾਂ ਨੂੰ ਕਰਨਗੇ ਸੰਬੋਧਨ, ਦੱਸਣਗੇ ਨੈਚੁਰਲ ਖੇਤੀ ਅਪਣਾਉਣ ਦੇ ਫ਼ਾਇਦੇ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News