ਬਿਜਲੀ ਮਹਿਕਮੇ 'ਚ ਨੌਕਰੀ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

10/08/2020 11:32:50 AM

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ  (UPPCL) ਵਿਚ ਅਕਾਊਂਟ ਕਲਰਕ ਦੇ 102 ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਨ੍ਹਾਂ ਅਹੁਦਿਆਂ 'ਤੇ ਕਾਮਰਸ ਵਿਚ ਗ੍ਰੈਜੂਏਟ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ : 102

ਜ਼ਰੂਰੀ ਯੋਗਤਾ
ਉਮੀਦਵਾਰ ਦਾ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਾਮਰਸ ਵਿਚ ਗ੍ਰੈਜੂਏਟ ਹੋਣਾ ਜ਼ਰੂਰੀ ਹੈ। ਇਸਦੇ ਇਲਾਵਾ ਕੰਪਿਊਟਰ 'ਤੇ ਹਿੰਦੀ ਟਾਈਪਿੰਗ ਵਿਚ 30 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਜ਼ਰੂਰੀ ਹੈ।

ਉਮਰ ਹੱਦ
ਉਮੀਦਵਾਰਾਂ ਦੀ ਉਮਰ 21 ਤੋਂ 40 ਸਾਲ ਨਿਰਧਾਰਤ ਕੀਤੀ ਗਈ ਹੈ।

ਤਨਖ਼ਾਹ
ਉਮੀਦਵਾਰਾਂ ਨੂੰ 27,100-86,100 ਤਨਖ਼ਾਹ ਮਿਲੇਗੀ। ਇਸ ਦੇ ਇਲਾਵਾ ਭੱਤੇ ਵੀ ਦਿੱਤੇ ਜਾਣਗੇ।

ਮਹੱਤਵਪੂਰਣ ਤਾਰੀਖ਼ਾਂ

  • ਆਨਲਾਈਨ ਅਪਲਾਈ ਕਰਨ ਸ਼ੁਰੂਆਤੀ ਤਾਰੀਖ਼ - 6 ਅਕਤੂਬਰ 2020
  • ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ - 27 ਅਕਤੂਬਰ 2020
  • ਚਲਾਣ ਜ਼ਰੀਏ ਫ਼ੀਸ ਦਾ ਭੁਗਤਾਨ ਕਰਣ ਦੀ ਆਖ਼ਰੀ ਤਾਰੀਖ਼ - 29 ਅਕਤੂਬਰ 2020


ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਮਹਿਕਮੇ ਦੀ ਅਧਿਕਾਰਤ ਵੈਬਸਾਈਟ https://upenergy.in/uppcl 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।


cherry

Content Editor

Related News