ਬਿਜਲੀ ਮਹਿਕਮੇ 'ਚ ਨਿਕਲੀਆਂ ਬੰਪਰ ਭਰਤੀਆਂ, ਇੰਝ ਕਰੋ ਅਪਲਾਈ
Saturday, Jul 11, 2020 - 12:13 PM (IST)
 
            
            ਨਵੀਂ ਦਿੱਲੀ— ਪਾਵਰ ਕਾਰਪੋਰੇਸ਼ਨ ਯਾਨੀ ਕਿ ਬਿਜਲੀ ਮਹਿਕਮੇ 'ਚ ਨੌਕਰੀ ਕਰਨ ਦਾ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਟਿਡ (UPPCL) ਨੇ ਟੈਕਨੀਸ਼ੀਅਨ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਪਾਵਰ ਕਾਰਪੋਰੇਸ਼ਨ ਨੇ ਕੁੱਲ 608 ਅਹੁਦਿਆਂ 'ਤੇ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ 10ਵੀਂ ਪਾਸ ਨਾਲ ਤੈਅ ਯੋਗਤਾ ਰੱਖਣ ਵਾਲੇ ਉਮੀਦਵਾਰ ਬੇਨਤੀ ਕਰ ਸਕਣਗੇ।
ਅਹੁਦਾ ਦਾ ਨਾਮ—
ਟੈਕਨੀਸ਼ੀਅਨ (ਇਲਕੈਟ੍ਰਿਕਲ)
ਸਿੱਖਿਅਕ ਯੋਗਤਾ—
ਵਿਗਿਆਨ/ਗਣਿਤ ਵਿਸ਼ੇ ਨਾਲ 10ਵੀਂ ਅਤੇ ਨੈਸ਼ਨਲ ਕੌਂਸਲ ਆਫ਼ ਵੋਕੇਸ਼ਨਲ ਟ੍ਰੇਨਿੰਗ (ਐੱਨ. ਸੀ. ਵੀ. ਟੀ)/ ਸਟੇਟ ਕੌਂਸਲ ਆਫ਼ ਵੋਕੇਸ਼ਨਲ ਟ੍ਰੇਨਿੰਗ (ਐੱਸ. ਸੀ. ਵੀ. ਟੀ.) ਤੋਂ ਮਾਨਤਾ ਪ੍ਰਾਪਤ ਇਲਕੈਟ੍ਰੀਸ਼ੀਅਨ ਇਲਕੈਟ੍ਰਿਕਲ ਟਰੈਡ ਵਿਚ ਆਈ. ਟੀ. ਆਈ. ਸਰਟੀਫ਼ਿਕੇਟ ਹੋਣਾ ਚਾਹੀਦਾ ਹੈ। 
ਉਮਰ ਹੱਦ—
ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਹੋਣੀ ਚਾਹੀਦੀ ਹੈ। ਉਮਰ ਹੱਦ ਦੀ ਗਣਨਾ 1 ਜਨਵਰੀ 2020 ਦੇ ਆਧਾਰ 'ਤੇ ਕੀਤੀ ਜਾਵੇਗੀ।
ਅਰਜ਼ੀ ਫੀਸ—
ਆਮ/ਓ. ਬੀ. ਸੀ/ ਈ. ਡਬਲਿਊ. ਐੱਸ ਵਰਗ ਦੇ ਉਮੀਦਵਾਰਾਂ ਨੂੰ 1,000 ਰੁਪਏ ਜਮ੍ਹਾਂ ਕਰਾਉਣੇ ਹੋਣਗੇ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਐੱਸ. ਸੀ/ਐੱਸ. ਟੀ. ਵਰਗ ਦੇ ਉਮੀਦਵਾਰਾਂ ਨੂੰ 700 ਰੁਪਏ ਦੇਣੇ ਹੋਣਗੇ। ਫੀਸ ਦਾ ਭੁਗਤਾਨ ਡੇਬਿਟ ਕਾਰਡ/ਕ੍ਰੇਡਿਟ ਕਾਰਡ ਅਤੇ ਨੈੱਟ ਬੈਂਕਿੰਗ ਤੋਂ ਕੀਤਾ ਜਾ ਸਕਦਾ ਹੈ।
ਮਹੱਤਵਪੂਰਨ ਤਾਰੀਖ਼ਾਂ—
ਆਨਲਾਈਨ ਬੇਨਤੀ ਕਰਨ ਦੀ ਤਾਰੀਖ਼- 1 ਜੁਲਾਈ 2020
ਆਨਲਾਈਨ ਬੇਨਤੀ ਦੀ ਆਖਰੀ ਤਾਰੀਖ਼- 22 ਜੁਲਾਈ 2020
ਫੀਸ ਜਮ੍ਹਾਂ ਕਰਨ ਦੀ ਆਖਰੀ ਤਾਰੀਖ਼- 24 ਜੁਲਾਈ 2020
ਆਨਲਾਈਨ ਟੈਸਟ ਲਈ ਸੰਭਾਵਿਤ ਤਾਰੀਖ਼— ਅਗਸਤ 2020 (ਦੂਜਾ ਹਫ਼ਤਾ)
ਚੋਣ ਪ੍ਰਕਿਰਿਆ—
ਬਿਨੈਕਾਰ ਯੋਗ ਉਮੀਦਵਾਰਾਂ ਦੀ ਚੋਣ ਆਨਲਾਈਨ ਆਬਜੈਕਟਿਵ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ—
ਇਨ੍ਹਾਂ ਅਹੁਦਿਆਂ 'ਤੇ ਬੇਨਤੀ ਕਰਨ ਲਈ ਉਮੀਦਵਾਰ ਸੰਬੰਧਤ ਵੈੱਬਸਾਈਟ https://upenergy.in/uppcl 'ਤੇ ਜਾਣ ਅਤੇ ਦਿੱਤੇ ਗਏ ਨਿਰਦੇਸ਼ਾਂ ਮੁਤਾਬਕ ਆਨਲਾਈਨ ਬੇਨਤੀ ਦੀ ਪ੍ਰਕਿਰਿਆ ਪੂਰੀ ਕਰਨ। ਧਿਆਨਯੋਗ ਗੱਲ ਇਹ ਹੈ ਕਿ ਆਨਲਾਈਨ ਬੇਨਤੀ ਸਬਮਿਟ ਕਰਨ ਤੋਂ ਬਾਅਦ ਉਸ ਦਾ ਇਕ ਪ੍ਰਿੰਟਆਊਟ ਆਗਾਮੀ ਪ੍ਰਕਿਰਿਆ ਲਈ ਉਮੀਦਵਾਰ ਆਪਣੇ ਕੋਲ ਰੱਖ ਲੈਣ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            