ਕੀ ਤੁਸੀਂ ਵੀ ਕਰਦੇ ਹੋ UPI Lite ਦੀ ਵਰਤੋਂ, RBI ਨੇ ਟ੍ਰਾਂਜੈਕਸ਼ਨ ਲਿਮਿਟ ਨੂੰ ਲੈ ਕੇ ਕਰ'ਤਾ ਵੱਡਾ ਐਲਾਨ

Thursday, Dec 05, 2024 - 01:54 PM (IST)

ਮੁੰਬਈ (ਏਜੰਸੀ)- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਤਤਕਾਲ ਭੁਗਤਾਨ ਪ੍ਰਣਾਲੀ ਨੂੰ ਵਿਸਤ੍ਰਿਤ ਕਰਨ ਲਈ ਬੁੱਧਵਾਰ ਨੂੰ 'UPI ਲਾਈਟ' ਵਿਚ ਵਾਲੇਟ ਦੀ ਸੀਮਾ ਵਧਾ ਕੇ 5,000 ਰੁਪਏ ਅਤੇ ਪ੍ਰਤੀ ਲੈਣ-ਦੇਣ ਦੀ ਸੀਮਾ 1,000 ਰੁਪਏ ਕਰ ਦਿੱਤੀ ਹੈ। UPI ਲਾਈਟ ਦੇ ਅਧੀਨ ਲੈਣ-ਦੇਣ ਇਸ ਹੱਦ ਤੱਕ ਔਫਲਾਈਨ ਹਨ ਕਿ ਉਹਨਾਂ ਨੂੰ ਕਿਸੇ ਵੀ 'ਐਡੀਸ਼ਨਲ ਫੈਕਟਰ ਆਫ ਆਥੈਂਟੀਕੇਸ਼ਨ' (AFA) ਦੀ ਲੋੜ ਨਹੀਂ ਹੈ। ਇਸ ਤੋਂ ਇਲਾਵਾ, ਟ੍ਰਾਂਜੈਕਸ਼ਨ ਨਾਲ ਸਬੰਧਤ ਅਲਰਟ ਵੀ ਰੀਅਲ ਟਾਈਮ ਵਿੱਚ ਨਹੀਂ ਭੇਜੇ ਜਾਂਦੇ ਹਨ।

ਇਹ ਵੀ ਪੜ੍ਹੋ: ਭਾਰਤ ਦੀ 'ਮੇਕ ਇਨ ਇੰਡੀਆ' ਨੀਤੀ ਦੇ ਮੁਰੀਦ ਹੋਏ ਰੂਸੀ ਰਾਸ਼ਟਰਪਤੀ ਪੁਤਿਨ, PM ਮੋਦੀ ਦੀ ਵੀ ਕੀਤੀ ਸ਼ਲਾਘਾ

ਔਫਲਾਈਨ ਭੁਗਤਾਨ ਦਾ ਮਤਲਬ ਅਜਿਹੇ ਲੈਣ-ਦੇਣ ਤੋਂ ਹੈ, ਜਿਸ ਲਈ ਮੋਬਾਈਲ ਫੋਨ ਵਿੱਚ ਇੰਟਰਨੈਟ ਜਾਂ ਦੂਰਸੰਚਾਰ ਕਨੈਕਟੀਵਿਟੀ ਦੀ ਲੋੜ ਨਹੀਂ ਹੁੰਦੀ ਹੈ। ਰਿਜ਼ਰਵ ਬੈਂਕ ਨੇ ਇੱਕ ਸਰਕੂਲਰ ਵਿੱਚ ਕਿਹਾ, "UPI ਲਾਈਟ ਲਈ ਵਧੀ ਹੋਈ ਸੀਮਾ 1,000 ਰੁਪਏ ਪ੍ਰਤੀ ਲੈਣ-ਦੇਣ ਹੋਵੇਗੀ, ਜਿਸ ਵਿਚ ਕਿਸੇ ਵੀ ਸਮੇਂ ਕੁੱਲ ਸੀਮਾ 5,000 ਰੁਪਏ ਹੋਵੇਗੀ।" ਫਿਲਹਾਲ ਔਫਲਾਈਨ ਭੁਗਤਾਨ ਵਿੱਚ ਲੈਣ-ਦੇਣ ਦੀ ਉਪਰਲੀ ਸੀਮਾ 500 ਰੁਪਏ ਹੈ।

ਇਹ ਵੀ ਪੜ੍ਹੋ: ਐਪਲ ਵਾਚ ਨੇ ਦਿੱਤਾ ਜੀਵਨ ਦਾਨ! US 'ਚ ਵਾਪਰੇ ਕਾਰ ਹਾਦਸੇ 'ਚ ਬਾਲ-ਬਾਲ ਬਚਿਆ ਭਾਰਤੀ ਉਦਯੋਗਪਤੀ

ਇਸ ਦੇ ਨਾਲ, ਕਿਸੇ ਵੀ ਸਮੇਂ ਕਿਸੇ ਵੀ ਭੁਗਤਾਨ ਸਾਧਨ 'ਤੇ ਔਫਲਾਈਨ ਲੈਣ-ਦੇਣ ਦੀ ਕੁੱਲ ਸੀਮਾ 2,000 ਰੁਪਏ ਹੈ। ਰਿਜ਼ਰਵ ਬੈਂਕ ਨੇ ਔਫਲਾਈਨ ਲੈਣ-ਦੇਣ ਵਿੱਚ ਛੋਟੇ ਮੁੱਲ ਵਾਲੇ ਡਿਜੀਟਲ ਭੁਗਤਾਨਾਂ ਦੀ ਸੁਵਿਧਾਜਨਕ ਬਣਾਉਣ ਲਈ ਜਨਵਰੀ 2022 ਵਿੱਚ ਜਾਰੀ 'ਔਫਲਾਈਨ ਫਰੇਮਵਰਕ' ਦੇ ਪ੍ਰਬੰਧਾਂ ਨੂੰ ਸੋਧਿਆ ਹੈ। ਕੇਂਦਰੀ ਬੈਂਕ ਨੇ ਇਸ ਸਾਲ ਅਕਤੂਬਰ ਵਿੱਚ UPI Lite ਦੇ ਔਫਲਾਈਨ ਭੁਗਤਾਨ ਦੀ ਸੀਮਾ ਵਧਾਉਣ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ: ਮੇਰਠ ਦੇ ਨੌਜਵਾਨ ਨੂੰ ਸਾਊਦੀ ਅਰਬ 'ਚ ਸੁਣਾਈ ਗਈ ਸਜ਼ਾ-ਏ-ਮੌਤ, ਲੱਗਾ ਇਹ ਦੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News