ਫੌਜ ਮੁਖੀ ਜਨਰਲ ਦਿਵੇਦੀ ਅਗਲੇ ਹਫ਼ਤੇ ਕਰਨਗੇ ਨੇਪਾਲ ਦਾ ਦੌਰਾ
Saturday, Nov 16, 2024 - 06:11 PM (IST)
ਨਵੀਂ ਦਿੱਲੀ (ਭਾਸ਼ਾ)- ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਭਾਰਤ ਅਤੇ ਨੇਪਾਲ ਦਰਮਿਆਨ ਗੂੜ੍ਹੇ ਰੱਖਿਆ ਅਤੇ ਰਣਨੀਤਕ ਸਬੰਧਾਂ ਨੂੰ ਹੋਰ ਵਧਾਉਣ ਦੇ ਤਰੀਕੇ ਤਲਾਸ਼ਣ ਲਈ ਅਗਲੇ ਹਫ਼ਤੇ ਹਿਮਾਲੀਅਨ ਦੇਸ਼ ਨੇਪਾਲ ਦਾ 4 ਦਿਨਾ ਦੌਰਾ ਕਰਨਗੇ। ਜਨਰਲ ਦਿਵੇਦੀ ਦੀ ਯਾਤਰਾ ਦੌਰਾਨ ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ 1950 ਵਿਚ ਸ਼ੁਰੂ ਹੋਈ ਰਵਾਇਤ ਨੂੰ ਜਾਰੀ ਰੱਖਦਿਆਂ ਉਨ੍ਹਾਂ ਨੂੰ ‘ਨੇਪਾਲ ਫ਼ੌਜ ਦੇ ਜਨਰਲ’ ਦੀ ਆਨਰੇਰੀ ਉਪਾਧੀ ਪ੍ਰਦਾਨ ਕਰਨਗੇ। ਇਹ ਰਵਾਇਤ ਦੋਹਾਂ ਫ਼ੌਜਾਂ ਦੇ ਆਪਸੀ ਸਬੰਧਾਂ ਨੂੰ ਦਰਸਾਉਂਦੀ ਹੈ।
ਸੂਤਰਾਂ ਨੇ ਕਿਹਾ ਕਿ ਅਗਲੇ ਹਫ਼ਤੇ ਫੌਜ ਮੁਖੀ ਦੀ ਨੇਪਾਲ ਯਾਤਰਾ ਦੋਹਾਂ ਦੇਸ਼ਾਂ ਦੀ ਆਪਸੀ ਫੌਜੀ ਕੂਟਨੀਤੀ ’ਚ ਇਕ ਹੋਰ ਅਹਿਮ ਅਧਿਆਏ ਜੋੜ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ ਅਤੇ ਇਸ ਨਾਲ ਮਿਲਟਰੀ ਅਭਿਆਸ, ਸਿਖਲਾਈ ਪ੍ਰੋਗਰਾਮ ਅਤੇ ਖੇਤਰੀ ਸੁਰੱਖਿਆ ਚਿੰਤਾਵਾਂ ’ਤੇ ਰਣਨੀਤਕ ਚਰਚਾਵਾਂ ਸਮੇਤ ਕਈ ਮੋਰਚਿਆਂ ’ਤੇ ਲਗਾਤਾਰ ਸਹਿਯੋਗ ਦਾ ਰਾਹ ਪੱਧਰਾ ਹੋਵੇਗਾ। ਜਨਰਲ ਦਿਵੇਦੀ ਆਪਣੇ ਨੇਪਾਲੀ ਹਮਰੁਤਬਾ ਅਸ਼ੋਕ ਰਾਜ ਸਿਗਡੇਲ ਨਾਲ ਗੱਲਬਾਤ ਕਰਨ ਤੋਂ ਇਲਾਵਾ ਹਿਮਾਲੀਅਨ ਰਾਸ਼ਟਰ ਦੀ ਚੋਟੀ ਦੀ ਸਿਆਸੀ ਲੀਡਰਸ਼ਿਪ ਨਾਲ ਵੀ ਮੁਲਾਕਾਤ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8