ਜਨਾਨੀ ਨੇ ਅਦਾਲਤ ਦਾ ਖੜਕਾਇਆ ਦਰਵਾਜ਼ਾ, ਕਿਹਾ- ''ਪਤੀ ਲੜਦਾ ਨਹੀਂ ਤਲਾਕ ਚਾਹੁੰਦੀ ਹਾਂ''

Saturday, Aug 22, 2020 - 04:53 PM (IST)

ਲਖਨਊ— ਘਰਾਂ 'ਚ ਅਕਸਰ ਪਤੀ-ਪਤਨੀ ਵਿਚਾਲੇ ਨਿੱਕੀ-ਨਿੱਕੀ ਗੱਲ ਨੂੰ ਲੈ ਕੇ ਲੜਾਈ ਹੁੰਦੀ ਰਹਿੰਦੀ ਹੈ। ਜਿਸ ਕਾਰਨ ਗੱਲ ਤਲਾਕ ਤੱਕ ਜਾ ਪੁੱਜਦੀ ਹੈ। ਰੋਜ਼ ਦੇ ਕਲੇਸ਼ ਅਦਾਲਤ ਦੀ ਚੌਖਟ ਤੱਕ ਜਾ ਪੁੱਜਦੇ ਹਨ। ਰੋਜ਼ਾਨਾ ਲੜਾਈ ਤੋਂ ਤੰਗ ਆ ਕੇ ਅਕਸਰ ਪਤੀ-ਪਤਨੀ ਇਕ ਦੂਜੇ ਤੋਂ ਵੱਖ ਹੋਣ ਦਾ ਫ਼ੈਸਲਾ ਕਰਦੇ ਹਨ। ਪਰ ਇਕ ਜਨਾਨੀ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਤੋਂ ਤਲਾਕ ਚਾਹੁੰਦੀ ਹਾਂ ਕਿਉਂਕਿ ਉਹ ਮੇਰੇ ਨਾਲ ਲੜਦਾ ਨਹੀਂ ਹੈ। ਬਸ ਇੰਨਾ ਹੀ ਜਨਾਨੀ ਦਾ ਕਹਿਣਾ ਹੈ ਕਿ ਉਹ ਘਰ ਦੇ ਕੁਝ ਕੰਮਾਂ 'ਚ ਵੀ ਮੇਰਾ ਹੱਥ ਵੰਡਾਉਂਦਾ ਹੈ, ਤਾਂ ਫਿਰ ਤੁਸੀਂ ਕੀ ਕਹਿਣਾ ਚਾਹੋਗੇ? ਇਹ ਮਾਮਲਾ ਥੋੜ੍ਹਾ ਨਹੀਂ ਬਹੁਤ ਹੀ ਵੱਖਰਾ ਅਤੇ ਅਜੀਬ ਹੈ।

ਇਹ ਮਾਮਲਾ ਉੱਤਰ ਪ੍ਰਦੇਸ਼ 'ਚ ਵੇਖਣ ਨੂੰ ਮਿਲਿਆ ਹੈ। ਵਿਆਹ ਦੇ 18 ਮਹੀਨਿਆਂ ਬਾਅਦ ਇਕ ਪਤਨੀ ਨੇ ਤਲਾਕ ਲਈ ਸ਼ਰੀਆ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਸ਼ਰੀਆ ਅਦਾਲਤ ਵਿਚ ਪਤਨੀ ਨੇ ਕਿਹਾ ਕਿ ਉਹ ਆਪਣੇ ਪਤੀ ਦੇ ਪਿਆਰ ਅਤੇ ਨਰਮ ਵਤੀਰੇ ਤੋਂ ਪਰੇਸ਼ਾਨ ਹੈ, ਇਸ ਲਈ ਉਹ ਉਸ ਤੋਂ ਵੱਖ ਹੋਣਾ ਚਾਹੁੰਦੀ ਹੈ। ਬਸ ਇੰਨਾ ਹੀ ਨਹੀਂ ਪਤਨੀ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਨੇ ਕਈ ਵਾਰ ਖਾਣਾ ਪਕਾਇਆ ਅਤੇ ਘਰੇਲੂ ਕੰਮਾਂ ਵਿਚ ਉਸ ਦੀ ਮਦਦ ਕੀਤੀ। ਜਨਾਨੀ ਨੇ ਕਿਹਾ ਕਿ ਸ਼ਾਇਦ ਹੀ ਉਨ੍ਹਾਂ ਵਿਚ ਮਤਭੇਦ ਹੋਵੇ। ਅਦਾਲਤ ਵਿਚ ਪਤਨੀ ਨੇ ਕਿਹਾ ਕਿ ਜਦੋਂ ਵੀ ਮੈਂ ਕਿਸੇ ਕਿਸਮ ਦੀ ਗਲਤੀ ਕਰਦੀ ਹਾਂ ਤਾਂ ਮੇਰਾ ਪਤੀ ਮੈਨੂੰ ਮੁਆਫ਼ ਕਰ ਦਿੰਦਾ ਹੈ। ਮੈਂ ਉਸ ਨਾਲ ਬਹਿਸ ਕਰਨਾ ਚਾਹੁੰਦੀ ਹਾਂ ਪਰ ਉਹ ਨਹੀਂ ਮੰਨਦਾ।

ਪਤਨੀ ਨੇ ਅੱਗੇ ਕਿਹਾ ਕਿ ਮੈਂ ਲੜਾਈ ਲਈ ਤਰਸ ਰਹੀ ਹਾਂ ਪਰ ਆਪਣੇ ਰੋਮਾਂਟਿਕ ਪਤੀ ਨਾਲ ਇਹ ਸ਼ਾਇਦ ਇਹ ਸੰਭਵ ਨਹੀਂ ਹੋ ਸਕਦਾ। ਹਾਲਾਂਕਿ ਅਦਾਲਤ ਨੇ ਜਨਾਨੀ ਦੀ ਪੂਰੀ ਗੱਲ ਸੁਣਨ ਮਗਰੋਂ ਉਸ ਦੀ ਪਟੀਸ਼ਨ ਨੂੰ ਅਸਮਰੱਥ ਮੰਨਦਿਆਂ ਇਸ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਪਤੀ-ਪਤਨੀ ਨੂੰ ਆਪਣੇ ਆਪ ਕੇਸ ਸੁਲਝਾਉਣ ਲਈ ਕਿਹਾ। ਅਦਾਲਤ ਵਲੋਂ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਜਨਾਨੀ ਸਥਾਨਕ ਪੰਚਾਇਤ ਕੋਲ ਗਈ ਪਰ ਉਹ ਵੀ ਕਿਸੇ ਸਿੱਟੇ 'ਤੇ ਨਹੀਂ ਪਹੁੰਚ ਸਕੀ। ਇਸ ਤਰ੍ਹਾਂ ਦੇ ਅਜੀਬ ਮਾਮਲੇ ਨੂੰ ਪੜ੍ਹ ਕੇ ਹਰ ਕੋਈ ਹੈਰਾਨੀ ਜ਼ਾਹਰ ਕੀਤੇ ਬਿਨਾਂ ਨਹੀਂ ਰਹੇਗਾ।


Tanu

Content Editor

Related News