ਤੰਤਰ-ਮੰਤਰ ਦਾ ਅੱਡਾ ਬਣਿਆ ਹਸਪਤਾਲ, ਡਾਕਟਰਾਂ ਦੀ ਥਾਂ ਝਾੜ-ਫੂਕ ਨਾਲ ਤਾਂਤਰਿਕ ਕਰ ਰਿਹੈ ਇਲਾਜ

Wednesday, Nov 02, 2022 - 02:07 PM (IST)

ਤੰਤਰ-ਮੰਤਰ ਦਾ ਅੱਡਾ ਬਣਿਆ ਹਸਪਤਾਲ, ਡਾਕਟਰਾਂ ਦੀ ਥਾਂ ਝਾੜ-ਫੂਕ ਨਾਲ ਤਾਂਤਰਿਕ ਕਰ ਰਿਹੈ ਇਲਾਜ

ਮਹੋਬਾ- ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਦਾ ਹਸਪਤਾਲ ਹੁਣ ਤੰਤਰ-ਮੰਤਰ ਦਾ ਅੱਡਾ ਬਣ ਗਿਆ ਹੈ। ਜ਼ਿਲ੍ਹਾ ਹਸਪਤਾਲ ਤੋਂ ਸਿਹਤ ਵਿਭਾਗ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ। ਜਿਸ ਤੋਂ ਡਾਕਟਰਾਂ ਦੀ ਸਮਰੱਥਾ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਦਰਅਸਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਇਕ ਔਰਤ ਨੂੰ ਬਿੱਛੂ ਦੇ ਕੱਟਣ ਮਗਰੋਂ ਦਾਖ਼ਲ ਕਰਵਾਇਆ ਗਿਆ ਸੀ। ਪੀੜਤ ਔਰਤ ਨੂੰ ਇਲਾਜ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਸੀ। ਜਿਸ ਤੋਂ ਪਰੇਸ਼ਾਨ ਪਰਿਵਾਰ ਦਾ ਡਾਕਟਰਾਂ ਤੋਂ ਭਰੋਸਾ ਉਠ ਗਿਆ। ਉਨ੍ਹਾਂ ਐਮਰਜੈਂਸੀ ਵਾਰਡ ’ਚ ਹੀ ਤਾਂਤਰਿਕ ਨੂੰ ਬੁਲਾ ਕੇ ਝਾੜ-ਫੂਕ ਕਰਵਾਉਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ- ਜਨਮ ਦਿਨ ਦੀ ਪਾਰਟੀ 'ਤੇ ਚਾਈਂ ਚਾਈਂ ਕੱਟਿਆ ਕੇਕ, ਕੁਝ ਸਮੇਂ ਮਗਰੋਂ ਬੀਮਾਰ ਪਏ 51 ਲੋਕ

ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ

ਝਾੜ-ਫੂਕ ਜ਼ਰੀਏ ਇਲਾਜ ਕਰਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਿਹਾ ਹੈ। ਸਵਾਲ ਇਹ ਉਠ ਰਿਹਾ ਹੈ ਕਿ ਆਖ਼ਰਕਾਰ ਇਸ ਵਾਰਡ ’ਚ ਤਾਂਤਰਿਕ ਨੂੰ ਜਾਣ ਦੀ ਇਜਾਜ਼ਤ ਕਿਸੇ ਨੇ ਦਿੱਤੀ? ਦੱਸਿਆ ਜਾ ਰਿਹਾ ਹੈ ਕਿ ਤਾਂਤਰਿਕ ਇਹ ਵੀ ਦਾਅਵਾ ਕਰ ਰਿਹਾ ਹੈ ਕਿ ਉਸ ਕੋਲ ਰੋਜ਼ਾਨਾ ਮਰੀਜ਼ ਇਲਾਜ ਕਰਾਉਣ ਲਈ ਆਉਂਦੇ ਹਨ ਅਤੇ 100 ਫ਼ੀਸਦੀ ਮਰੀਜ਼ ਠੀਕ ਹੋ ਜਾਂਦੇ ਹਨ। 

ਡਾਕਟਰ ਦੇ ਇਲਾਜ ਨਾਲ ਮਰੀਜ਼ਾਂ  ਨੂੰ ਨਹੀਂ ਹੋ ਰਿਹੈ ਫਾਇਦਾ

ਜਾਣਕਾਰੀ ਮੁਤਾਬਕ ਕੁਲਪਹਾੜ ਦੇ ਦਰਿਆਰ ਸਿੰਘ ਖੁੱਡਾ ਵਾਸੀ ਗੁਲਾਬ ਸਿੰਘ ਦੀ 22 ਸਾਲਾ ਧੀ ਸੰਧਿਆ ਯਾਦਵ ਨੂੰ ਖੇਤਾਂ 'ਚ ਕੰਮ ਕਰਦੇ ਸਮੇਂ ਬਿੱਛੂ ਨੇ ਡੰਗ ਲਿਆ। ਰਿਸ਼ਤੇਦਾਰਾਂ ਵੱਲੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਲਿਆਂਦਾ ਗਿਆ। ਜਦੋਂ ਡਾਕਟਰਾਂ ਦੇ ਇਲਾਜ ਤੋਂ ਕੋਈ ਫਾਇਦਾ ਨਹੀਂ ਹੋਇਆ ਤਾਂ ਫਿਰ ਤਾਂਤਰਿਕ ਨੂੰ ਬੁਲਾ ਕੇ ਔਰਤ ਦਾ ਇਲਾਜ ਸ਼ੁਰੂ ਕਰਵਾਇਆ ਗਿਆ। ਹਾਲਾਂਕਿ ਔਰਤ ਨੂੰ ਝਾੜ-ਫੂਕ ਤੋਂ ਵੀ ਆਰਾਮ ਨਹੀਂ ਮਿਲਿਆ।

ਇਹ ਵੀ ਪੜ੍ਹੋ- ਪੰਜਾਬ ’ਚ ਪਰਾਲੀ ਸਾੜਨ ਕਾਰਨ ਜ਼ਹਿਰੀਲੀ ਹੋਈ ਦਿੱਲੀ ਦੀ ਆਬੋ- ਹਵਾ, ਤਸਵੀਰਾਂ ਨੂੰ ਵੇਖੋ ਹਾਲਾਤ

ਮੈਡੀਕਲ ਅਫਸਰ ਨੇ ਕੈਮਰੇ ਸਾਹਮਣੇ ਧਾਰੀ ਚੁੱਪੀ

ਇਸ ਨੂੰ ਦੇਖ ਕੇ ਹਸਪਤਾਲ 'ਚ ਇਲਾਜ ਅਧੀਨ ਮਰੀਜ਼ ਹੈਰਾਨ ਰਹੇ ਗਏ। ਦੂਜੇ ਪਾਸੇ ਰਾਮਦਾਸ ਨਾਂ ਦੇ ਸ਼ਖ਼ਸ ਨੂੰ ਵੀ ਬਿੱਛੂ ਨੇ ਡੰਗ ਲਿਆ। ਜਿਸ ਦਾ ਤਾਂਤਰਿਕ ਐਮਰਜੈਂਸੀ ਵਾਰਡ ਦੇ ਫਰਸ਼ 'ਤੇ ਬੈਠ ਕੇ ਇਲਾਜ ਕਰ ਰਿਹਾ ਹੈ। ਇਹ ਦੋਵੇਂ ਤਸਵੀਰਾਂ ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਵਾਰਡ ਦੀਆਂ ਹਨ ਪਰ ਹਸਪਤਾਲ ਪ੍ਰਸ਼ਾਸਨ ਇਸ ਮਾਮਲੇ ਨੂੰ ਲੈ ਕੇ ਚੁੱਪ ਧਾਰੀ ਬੈਠਾ ਹੈ। ਮੈਡੀਕਲ ਅਫਸਰ ਕੈਮਰੇ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਹੁਣ ਵੱਡਾ ਸਵਾਲ ਇਹ ਹੈ ਕਿ ਕੀ ਝਾੜ-ਫੂਕ ਨਾਲ ਹਸਪਤਾਲ ਚਲੇਗਾ?

ਇਹ ਵੀ ਪੜ੍ਹੋ- ਦਿੱਲੀ ’ਚ ਟ੍ਰਿਪਲ ਮਰਡਰ ਨਾਲ ਫੈਲੀ ਸਨਸਨੀ, ਨੌਕਰਾਣੀ ਅਤੇ ਪਤੀ-ਪਤਨੀ ਘਰ ’ਚੋਂ ਮਿਲੇ ਮ੍ਰਿਤਕ


author

Tanu

Content Editor

Related News