ਯੂ.ਪੀ. ''ਚ ਠੰਡ ਦਾ ਕਹਿਰ, 2 ਦਿਨਾਂ ਲਈ ਸਕੂਲ ਬੰਦ
Thursday, Dec 19, 2019 - 01:27 AM (IST)

ਲਖਨਊ — ਉੱਤਰ ਪ੍ਰਦੇਸ਼ 'ਚ ਠੰਡ ਕਾਰਨ ਸੂਬੇ ਦੇ ਸਾਰੇ ਸਕੂਲ ਵੀਰਵਾਰ ਤੇ ਸ਼ੁੱਕਰਵਾਰ ਨੂੰ ਬੰਦ ਰਹਿਣਗੇ। ਸੂਬਾ ਸਰਕਾਰ ਨੇ ਇਸ ਸਬੰਧ 'ਚ ਆਦੇਸ਼ ਜਾਰੀ ਕੀਤਾ ਹੈ। ਸਰਕਾਰ ਨੇ ਸਾਰੇ ਸਰਕਾਰੀ ਅਤੇ ਪ੍ਰਾਇਵੇਟ ਸਕੂਲਾਂ ਨੂੰ ਠੰਡ ਕਾਰਨ ਅਗਲੇ 2 ਦਿਨ ਤਕ ਬੰਦ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਨਰਸਰੀ ਤੋਂ 12ਵੀਂ ਜਮਾਤ ਤਕ ਦੇ ਸਕੂਲ ਬੰਦ ਰਹਿਣਗੇ।
ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ 'ਚ ਯੂ.ਪੀ. 'ਚ ਸਰਦ ਹਵਾਵਾਂ ਤੇਜ ਹੋ ਜਾਣਗੀਆਂ। ਹਵਾਵਾਂ ਕਾਰਨ ਯੂ.ਪੀ. ਦੇ ਕਈ ਹਿੱਸਿਆਂ 'ਚ ਘੱਟ ਤੋਂ ਘੱਟ ਤਾਪਮਾਨ 2-3 ਡਿਗਰੀ ਤਕ ਡਿੱਗ ਸਕਦਾ ਹੈ।