ਯੂ.ਪੀ. ਦੀ ਧੀ ਮਨਸਵੀ ਨੂੰ US 'ਚ ਮਿਲਿਆ 'ਪ੍ਰੈਜ਼ੀਡੈਂਟ ਐਜੂਕੇਸ਼ਨ ਐਵਾਰਡ'

06/19/2021 11:27:23 PM

ਬਹਰਾਇਚ - ਉੱਤਰ ਪ੍ਰਦੇਸ਼ ਦੇ ਬਹਰਾਇਚ ਜ਼ਿਲ੍ਹੇ ਦੀ ਧੀ ਨੂੰ ਅਮਰੀਕਾ ਵਿੱਚ 'ਪ੍ਰੈਜ਼ੀਡੈਂਟ ਐਜੁਕੇਸ਼ਨ ਐਵਾਰਡ 2021'  ਨਾਲ ਸਨਮਾਨਿਤ ਕੀਤਾ ਗਿਆ। ਮਨਸਵੀ ਰਾਜੇਂਦਰ ਨੂੰ ਨਿਊਯਾਰਕ ਵਿੱਚ ਐਵਾਰਡ ਫਾਰ ਐਜੂਕੇਸ਼ਨਲ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ- ਦੁਬਈ 'ਚ ਕੋਰੋਨਾ ਨਾਲ ਮਾਂ ਦੀ ਮੌਤ, ਇੰਝ ਭਾਰਤ ਲਿਆਇਆ ਗਿਆ 11 ਮਹੀਨੇ ਦਾ ਬੱਚਾ

ਵ੍ਹਾਈਟ ਹਾਉਸ ਵਲੋਂ ਜਾਰੀ ਪੱਤਰ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਬਹਰਾਇਚ ਦੀ ਰਹਿਣ ਵਾਲੀ ਮਨਸਵੀ ਨੂੰ 'ਲੀਡਰਸ ਆਫ ਦਿ ਫਿਊਚਰ' ਕਹਿ ਕੇ ਸ਼ਾਬਾਸ਼ੀ ਕੀਤੀ। ਮਨਸਵੀ ਰਾਜੇਂਦਰ ਨੂੰ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਪ੍ਰੈਜ਼ੀਡੈਂਟ ਐਜੂਕੇਸ਼ਨ ਐਵਾਰਡ 2021 ਨਾਲ ਸਨਮਾਨਿਤ ਕੀਤਾ ਹੈ।

ਇਹ ਵੀ ਪੜ੍ਹੋ- ਉੱਤਰੀ ਕੋਰੀਆ 'ਚ ਭੁੱਖਮਰੀ ਵਰਗੇ ਹਾਲਾਤ, 7 ਹਜ਼ਾਰ 'ਚ ਮਿਲ ਰਿਹੈ ਕਾਫੀ ਦਾ ਪੈਕੇਟ

ਮਨਸਵੀ ਨੂੰ ਕੋਰਸ ਆਫ ਸਟਡੀਜ਼ ਦੀ ਪੜ੍ਹਾਈ ਵਿੱਚ ਸ਼ਾਨਦਾਰ ਵਿਦਿਅਕ ਰਿਕਾਰਡ ਲਈ ਐਵਾਰਡ ਫਾਰ ਐਜੂਕੇਸ਼ਨਲ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ ਹੈ। ਮਨਸਵੀ ਰਾਜੇਂਦਰ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਰਿਕਰ ਹਿੱਲ ਐਲਿਮੈਂਟਰੀ ਸਕੂਲ ਦੀ ਵਿਦਿਆਰਥਣ ਹੈ।

ਇਹ ਵੀ ਪੜ੍ਹੋ- ਗਾਂਜੇ ਨੂੰ ਲੈ ਕੇ ਵਿਗਿਆਨੀਆਂ ਦਾ ਨਵਾਂ ਦਾਅਵਾ, ਦਿਮਾਗ ਦੀਆਂ ਇਨ੍ਹਾਂ ਬੀਮਾਰੀਆਂ ਦਾ ਹੋਵੇਗਾ ਇਲਾਜ

ਵ੍ਹਾਈਟ ਹਾਉਸ ਦੁਆਰਾ ਜਾਰੀ ਕੀਤੇ ਗਏ ਪੱਤਰ ਵਿੱਚ ਮਨਸਵੀ ਨੂੰ ਅਮਰੀਕੀ ਰਾਸ਼ਟਰਪਤੀ ਨੇ ਲੀਡਰਸ ਆਫ ਦਿ ਫਿਊਚਰ ਕਿਹਾ ਹੈ। ਮਨਸਵੀ ਦੇ ਪਿਤਾ ਅਪ੍ਰਿਤਮ ਰਾਜੇਂਦਰ ਨਿਊਯਾਰਕ ਵਿੱਚ ਸਿਟੀ ਬੈਂਕ ਦੇ ਪ੍ਰੈਜ਼ੀਡੈਂਟ ਹਨ ਅਤੇ ਉਨ੍ਹਾਂ ਦੀ ਮਾਂ ਅਮਿਤਾ ਸਿੰਘ ਨਿਊਯਾਰਕ ਵਿੱਚ ਹੀ ਬਾਰਕਲੇਜ ਬੈਂਕ ਵਿੱਚ ਵਾਈਸ ਪ੍ਰੈਜ਼ੀਡੈਂਟ ਹਨ। ਜਦੋਂ ਕਿ ਮਨਸਵੀ ਦੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਬਹਰਾਇਚ ਸ਼ਹਿਰ ਵਿੱਚ ਸਥਿਤ ਕਿਸਾਨ ਪੀ.ਜੀ. ਕਾਲਜ ਨਾਲ ਜੁੜੇ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News