ਜੁੱਤੀ ਲੁਕਾਉਣ ਦੀ ਰਸਮ 'ਤੇ ਭੜਕਿਆ ਲਾੜਾ, ਲਾੜੀ ਨੇ ਤੋੜਿਆ ਵਿਆਹ

12/15/2019 5:08:05 PM

ਮੁਜ਼ੱਫਰਨਗਰ— ਅਕਸਰ ਵਿਆਹ-ਸ਼ਾਦੀਆਂ 'ਚ ਲਾੜੀ ਪਰਿਵਾਰ ਵਲੋਂ ਮਜ਼ਾਕ ਕੀਤਾ ਜਾਂਦਾ ਹੈ। ਲਾੜੀ ਦੀ ਭੈਣਾਂ ਯਾਨੀ ਕਿ ਲਾੜੇ ਦੀਆਂ ਸਾਲੀਆਂ ਮਜ਼ਾਕ ਕਰ ਕੇ ਵਿਆਹ 'ਚ ਰੰਗ ਬੰਨ੍ਹਦੀਆਂ ਹਨ। ਵਿਆਹ ਦੌਰਾਨ ਜੁੱਤੀ ਲੁਕਾਉਣ ਦੀ ਇਕ ਅਜਿਹੀ ਰਸਮ ਹੈ। ਇਸ ਰਸਮ ਦੀ ਲਾੜੀ ਦੀਆਂ ਭੈਣਾਂ ਨੂੰ ਬੇਸਬਰੀ ਨਾਲ ਉਡੀਕ ਵੀ ਰਹਿੰਦੀ ਹੈ ਪਰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਇਸ ਰਸਮ ਦੌਰਾਨ ਕੁਝ ਅਜਿਹਾ ਹੋਇਆ ਕਿ ਵਿਆਹ ਹੀ ਟੁੱਟ ਗਿਆ। ਦੋਸ਼ ਹੈ ਕਿ ਲਾੜੇ ਨੇ ਲਾੜੀ ਪੱਖ ਦੀਆਂ ਕੁਝ ਔਰਤਾਂ ਨੂੰ ਅਪਸ਼ਬਦ ਆਖੇ, ਜਿਸ ਤੋਂ ਬਾਅਦ ਬਾਰਾਤ ਵਾਪਸ ਪਰਤ ਗਈ।

ਘਟਨਾ ਮੁਜ਼ੱਫਰਨਗਰ ਦੇ ਭੋਰਾ ਕਲਾਂ ਦੀ ਹੈ। ਇੱਥੇ ਹੋ ਰਹੇ ਵਿਆਹ 'ਚ ਜੁੱਤੀ ਲੁਕਾਉਣ ਦੀ ਰਸਮ ਚੱਲ ਰਹੀ ਸੀ। ਲਾੜੀ ਪੱਖ ਵਲੋਂ ਕੁੜੀਆਂ ਨੇ ਜੁੱਤੀ ਲੁਕਾ ਲਈ ਅਤੇ ਇਸ ਨੂੰ ਵਾਪਸ ਕਰਨ ਲਈ ਪੈਸਿਆਂ ਦੀ ਮੰਗ ਕੀਤੀ। ਲਾੜਾ ਇਸ ਗੱਲ 'ਤੇ ਰਾਜ਼ੀ ਨਹੀਂ ਹੋਇਆ ਅਤੇ ਉਸ ਨੇ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਜਦੋਂ ਲਾੜੀ ਨੂੰ ਇਸ ਗੱਲ ਬਾਰੇ ਪਤਾ ਲੱਗਾ ਤਾਂ ਉਸ ਨੇ ਤੁਰੰਤ ਵਿਆਹ ਤੋੜ ਦਿੱਤਾ। ਓਧਰ ਜਦੋਂ ਲਾੜੀ ਦੇ ਪਰਿਵਾਰ ਵਾਲਿਆਂ ਨੇ ਲਾੜੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਭੜਕ ਗਿਆ। ਲਾੜੇ ਨੇ ਅਪਸ਼ਬਦ ਬੋਲਦੇ ਹੋਏ ਇਕ ਸ਼ਖਸ ਨੂੰ ਥੱਪੜ ਤਕ ਮਾਰ ਦਿੱਤਾ। ਇਸ ਤੋਂ ਬਾਅਦ  ਲਾੜੀ ਦੇ ਪਰਿਵਾਰ ਵਾਲਿਆਂ ਨੇ ਵਿਆਹ ਤੋੜਨ ਦਾ ਫੈਸਲਾ ਕੀਤਾ। 

ਦਾਜ ’ਚ ਲਏ ਗਏ 10 ਲੱਖ ਰੁਪਏ ਵਾਪਸ ਕਰਨ ਦੀ ਗੱਲ ਮੰਨਣ ਤੋਂ ਬਾਅਦ ਹੀ ਬਾਰਾਤ ਨੂੰ ਪਰਤਣ ਦੀ ਇਜਾਜ਼ਤ ਮਿਲ ਸਕੀ। ਦੱਸਿਆ ਜਾ ਰਿਹਾ ਹੈ ਕਿ ਲਾੜਾ ਦਿੱਲੀ ਦੇ ਨਾਂਗਲੋਈ ਇਲਾਕੇ ਦੀ ਇੱਕ ਨਿਜੀ ਕੰਪਨੀ ’ਚ ਕੰਮ ਕਰਦਾ ਹੈ। ਇਸ ਮਾਮਲੇ 'ਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਨੂੰ ਵੀ ਵਿਚ-ਬਚਾਅ ਲਈ ਅੱਗੇ ਆਉਣਾ ਪਿਆ। ਉਨ੍ਹਾਂ ਦੱਸਿਆ ਕਿ ਕਾਫੀ ਮਨਾਉਣ ਤੋਂ ਬਾਅਦ ਲਾੜੀ ਵਿਆਹ ਲਈ ਰਾਜ਼ੀ ਨਹੀਂ ਹੋਈ।


 


Tanu

Content Editor

Related News