UP ਦੇ ਵਿਧਾਇਕ ਨੂੰ ਲਾਕਡਾਊਨ ਤੋੜਨਾ ਪਿਆ ਭਾਰੀ, 7 ਸਮਰਥਕਾਂ ਸਮੇਤ ਗ੍ਰਿਫਤਾਰ

Monday, May 04, 2020 - 07:41 PM (IST)

UP ਦੇ ਵਿਧਾਇਕ ਨੂੰ ਲਾਕਡਾਊਨ ਤੋੜਨਾ ਪਿਆ ਭਾਰੀ, 7 ਸਮਰਥਕਾਂ ਸਮੇਤ ਗ੍ਰਿਫਤਾਰ

ਬਿਜਨੌਰ - ਉੱਤਰ ਪ੍ਰਦੇਸ਼ ਦੇ ਚਰਚਿਤ ਆਜ਼ਾਦ ਵਿਧਾਇਕ ਅਮਨਮਣੀ ਤਿਵਾਰੀ ਨੂੰ ਪੁਲਸ ਨੇ ਉਨ੍ਹਾਂ ਦੇ 7 ਸਮਰਥਕਾਂ ਸਮੇਤ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੀ ਗ੍ਰਿਫਤਾਰੀ ਬਿਜਨੌਰ ਜ਼ਿਲ੍ਹੇ 'ਚ ਕੀਤੀ ਗਈ। ਉਨ੍ਹਾਂ ਖਿਲਾਫ ਪੁਲਸ ਨੇ ਮਹਾਮਾਰੀ ਐਕਟ ਸਮੇਤ ਆਈ.ਪੀ.ਸੀ. ਦੀਆਂ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਦਰਅਸਲ, ਇਹ ਗ੍ਰਿਫਤਾਰੀ ਉਨ੍ਹਾਂ ਦੀ ਉੱਤਰਾਖੰਡ ਯਾਤਰਾ ਤੋਂ ਉੱਠੇ ਵਿਵਾਦ ਦੇ ਬਾਅਦ ਹੋਈ ਹੈ। ਤੁਹਾਨੂੰ ਦੱਸ ਦਿਓ ਕਿ ਵਿਧਾਇਕ ਅਮਨਮਣੀ ਤਿਵਾਰੀ ਖਿਲਾਫ ਉੱਤਰਾਖੰਡ ਦੇ ਟਿਹਰੀ ਜ਼ਿਲ੍ਹੇ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ 'ਤੇ ਲਾਕਡਾਊਨ ਦੀ ਉਲੰਘਣਾ ਕਰਣ ਦਾ ਦੋਸ਼ ਹੈ। ਖਾਸ ਗੱਲ ਹੈ ਕਿ ਨਿਯਮਾਂ ਦੀ ਅਣਦੇਖੀ ਸੀ.ਐਮ. ਯੋਗੀ ਆਦਿਤਿਅਨਾਥ ਦੇ ਪਿਤਾ ਸਵਰਗੀ ਆਨੰਦ ਸਿੰਘ ਬਿਸ਼ਟ ਦੇ ਪਿਤ੍ਰ ਕਾਰਜ ਦੇ ਨਾਮ 'ਤੇ ਕੀਤੀ ਗਈ ਸੀ। ਹਾਲਾਂਕਿ, ਸੀ.ਐਮ. ਯੋਗੀ ਦੇ ਭਰਾ ਮਹਿੰਦਰ ਨੇ ਕਿਸੇ ਵੀ ਪਿਤ੍ਰ ਕਾਰਜ ਤੋਂ ਇਨਕਾਰ ਕੀਤਾ ਸੀ।

ਦਰਅਸਲ, 11 ਲੋਕਾਂ ਦੇ ਨਾਲ ਵਿਧਾਇਕ ਅਮਨਮਣੀ ਤਿਵਾਰੀ ਚਮੋਲੀ ਪੁੱਜੇ ਸਨ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੇ ਪਿਤਾ ਸਵਰਗੀ ਆਨੰਦ ਸਿੰਘ ਬਿਸ਼ਟ ਦਾ ਪਿਤ੍ਰ ਕਾਰਜ ਪੂਰਾ ਕਰਣ ਲਈ ਆਗਿਆ ਮੰਗੀ ਸੀ। ਉੱਤਰਾਖੰਡ  ਦੇ ਵਧੀਕ ਮੁੱਖ ਸਕੱਤਰ ਓਮ ਪ੍ਰਕਾਸ਼ ਨੇ 11 ਲੋਕਾਂ ਦੀ ਆਗਿਆ ਜਾਰੀ ਕੀਤੀ ਸੀ। ਦੇਹਰਾਦੂਨ ਤੋਂ ਲੈ ਕੇ ਚਮੋਲੀ ਤੱਕ ਅਮਨਮਣੀ ਤਿਵਾਰੀ ਨੂੰ ਪੂਰਾ ਪ੍ਰੋਟੋਕਾਲ ਦਿੱਤਾ ਸੀ।


author

Inder Prajapati

Content Editor

Related News