UP ਵਿਧਾਨ ਸਭਾ ’ਚ ਮੋਬਾਈਲ ਫੋਨ ਨਹੀਂ ਲਿਜਾ ਸਕਣਗੇ ਮੈਂਬਰ, ਬੈਨਰ-ਪੋਸਟਰ ਲੈ ਕੇ ਜਾਣ ''ਤੇ ਵੀ ਪਾਬੰਦੀ

11/25/2023 6:16:40 PM

ਲਖਨਊ- ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ 28 ਨਵੰਬਰ ਤੋਂ ਹੋਵੇਗੀ। 66 ਸਾਲ ਬਾਅਦ ਯੋਗੀ ਸਰਕਾਰ ਵਿਚ ਨਵੇਂ ਨਿਯਮਾਂ ਤਹਿਤ ਵਿਧਾਨ ਸਭਾ ਦਾ ਸੈਸ਼ਨ ਸੰਚਾਲਿਤ ਹੋਵੇਗਾ। ਸੈਸ਼ਨ ਦੌਰਾਨ ਮੈਂਬਰਾਂ ਨੂੰ ਹੁਣ ਮੋਬਾਈਲ ਫ਼ੋਨ ਲਿਜਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਖ਼ਾਸ ਗੱਲ ਇਹ ਹੈ ਕਿ ਹਰ ਸੈਸ਼ਨ ਦੀ ਸ਼ੁਰੂਆਤ 'ਚ ਸਦਨ ਵਿਚ ਹੰਗਾਮੇ ਦੌਰਾਨ ਦਿੱਸਣ ਵਾਲੇ ਬੈਨਰ ਪੋਸਟਰ 'ਤੇ ਵੀ ਰੋਕ ਲਾਈ ਗਈ ਹੈ। ਮਹਿਲਾ ਮੈਂਬਰਾਂ ਨੂੰ ਸੰਸਦ ਵਿਚ ਆਪਣੀ ਗੱਲ ਰੱਖਣ ਲਈ ਵਿਸ਼ੇਸ਼ ਤੌਰ ’ਤੇ ਪਹਿਲ ਦਿੱਤੀ ਜਾਏਗੀ। ਇਸ ਸੈਸ਼ਨ ਦੇ ਇਕ ਦਸੰਬਰ ਤੱਕ ਚੱਲਣ ਦੀ ਸੰਭਾਵਨਾ ਹੈ।

ਇੱਥੇ ਸ਼ਨੀਵਾਰ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਬਿਆਨ ਵਿਚ ਕਿਹਾ ਗਿਆ ਹੈ ਕਿ 66 ਸਾਲ ਬਾਅਦ ਪਹਿਲੀ ਵਾਰ ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਵਿਚ ਸੈਸ਼ਨ ਨਵੇਂ ਨਿਯਮਾਂ ਅਧੀਨ ਚੱਲੇਗਾ। ਪਿਛਲੇ ਸੈਸ਼ਨ ਵਿਚ ਤਬਦੀਲੀਆਂ ਨੂੰ ਮਨਜ਼ੂਰੀ ਮਿਲਣ ਪਿੱਛੋਂ ਇਨ੍ਹਾਂ ਨੂੰ ਇਸ ਸੈਸ਼ਨ ਤੋਂ ਲਾਗੂ ਕੀਤਾ ਜਾਵੇਗਾ। ਇਸ ਅਧੀਨ ਹੁਣ ਸਦਨ ’ਚ ਮੋਬਾਈਲ ਫੋਨ ਦੇ ਨਾਲ ਹੀ ਝੰਡੇ ਅਤੇ ਬੈਨਰ ਲੈ ਕੇ ਜਾਣ ’ਤੇ ਵੀ ਪਾਬੰਦੀ ਹੋਵੇਗੀ।66 ਸਾਲ ਬਾਅਦ ਯੂ. ਪੀ. ਵਿਧਾਨ ਸਭਾ ਦੇ ਨਿਯਮਾਂ ਵਿਚ ਬਦਲਾਅ ਹੋਇਆ ਹੈ। ਨਿਯਮਾਂ ਤਹਿਤ ਪਹਿਲੀ ਵਾਰ ਸੈਸ਼ਨ ਦਾ ਸੰਚਾਲਨ ਹੋਵੇਗਾ।


Tanu

Content Editor

Related News