ਉੱਤਰ ਪ੍ਰਦੇਸ਼ ''ਚ ਲੰਬੀ ਦਾੜ੍ਹੀ ਰੱਖਣ ''ਤੇ ਬਰਖ਼ਾਸਤ ਹੋਇਆ ਸਬ-ਇੰਸਪੈਕਟਰ
Saturday, Oct 24, 2020 - 12:04 PM (IST)
ਲਖਨਊ— ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿਚ ਤਾਇਨਾਤ ਇਕ ਸਬ-ਇੰਸਪੈਕਟਰ ਨੂੰ ਬਰਖ਼ਾਸਤ ਕਰ ਦਿੱਤਾ ਗਿਆ, ਇਸ ਦੇ ਪਿੱਛੇ ਦੀ ਵਜ੍ਹਾ ਉਸ ਦੀ ਲੰਬੀ ਦਾੜ੍ਹੀ ਸੀ। ਜਦੋਂ ਇਹ ਖ਼ਬਰ ਸਾਹਮਣੇ ਆਈ ਤਾਂ ਲੋਕਾਂ ਨੇ ਇਸ ਨੂੰ ਧਾਰਮਿਕ ਪੱਖ ਵਜੋਂ ਦੇਖਣ ਦੀ ਵੀ ਕੋਸ਼ਿਸ਼ ਕੀਤੀ ਪਰ ਇਸ ਦੀ ਸੱਚਾਈ ਇਸ ਤੋਂ ਪਰ੍ਹੇ ਹੈ। ਪੁਲਸ ਸਬ-ਇੰਸਪੈਕਟਰ 'ਤੇ ਇਹ ਵਿਭਾਗੀ ਕਾਰਵਾਈ ਪੁਲਸ ਨਿਯਮਾਂ ਤਹਿਤ ਕੀਤੀ ਗਈ ਹੈ।
ਇਹ ਵੀ ਪੜ੍ਹੋ: ਵਿਰੋਧੀ ਧਿਰ 'ਤੇ ਵਰ੍ਹੇ PM ਮੋਦੀ, ਪੁੱਛਿਆ- MSP 'ਤੇ ਕਿਉਂ ਨਹੀਂ ਲਿਆ ਸੀ ਫੈਸਲਾ?
ਦੱਸ ਦੇਈਏ ਕਿ ਬਾਗਪਤ ਦੇ ਰਮਾਲਾ ਥਾਣੇ 'ਚ ਤਾਇਨਾਤ ਸਬ-ਇੰਸਪੈਕਟਰ ਇੰਤੇਸ਼ਾਰ ਅਲੀ ਦੀ ਲੰਬੀ ਦਾੜ੍ਹੀ ਨੂੰ ਲੈ ਕੇ ਇਹ ਮਾਮਲਾ ਜੁੜਿਆ ਹੈ। ਬਾਗਪਤ ਦੇ ਪੁਲਸ ਅਧਿਕਾਰੀ ਨੇ ਸਬ-ਇੰਸਪੈਕਟਰ ਇੰਤੇਸ਼ਾਰ ਨੂੰ ਤਿੰਨ ਵਾਰ ਦਾੜ੍ਹੀ ਕਟਵਾਉਣ ਦੀ ਚਿਤਾਵਨੀ ਦਿੱਤੀ ਸੀ ਪਰ ਇਸ ਦੇ ਬਾਵਜੂਦ ਵੀ ਉਹ ਵੱਡੀ ਦਾੜ੍ਹੀ ਨਾਲ ਡਿਊਟੀ ਕਰਦੇ ਰਹੇ। ਇਸ ਵਜ੍ਹਾ ਤੋਂ ਬਾਗਪਤ ਦੇ ਐੱਸ. ਪੀ. ਨੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਤੋਂ ਬਰਖ਼ਾਸਤ ਕਰ ਕੇ ਪੁਲਸ ਲਾਈਨ ਭੇਜ ਦਿੱਤਾ।
ਇਹ ਵੀ ਪੜ੍ਹੋ: ਜਜ਼ਬੇ ਨੂੰ ਸਲਾਮ : 60 ਸਾਲਾਂ ਤੋਂ ਨੰਗੇ ਪੈਰੀਂ ਸਾਈਕਲ ਚਲਾ ਗ਼ਰੀਬਾਂ ਦੇ ਘਰਾਂ 'ਚ ਜਾ ਕੇ ਇਲਾਜ ਕਰਦੈ ਇਹ ਡਾਕਟਰ
ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਪੁਲਸ ਨਿਯਮਾਂ ਮੁਤਾਬਕ ਸਿੱਖਾਂ ਨੂੰ ਛੱਡ ਕੇ ਕਿਸੇ ਨੂੰ ਵੀ ਸੀਨੀਅਰ ਅਧਿਕਾਰੀਆਂ ਦੀ ਆਗਿਆ ਬਿਨਾਂ ਦਾੜ੍ਹੀ ਰੱਖਣ ਦੀ ਇਜਾਜ਼ਤ ਨਹੀਂ ਹੈ। ਪੁਲਸ ਮਹਿਕਮੇ ਦੇ ਕਰਮਚਾਰੀ ਬਿਨਾਂ ਆਗਿਆ ਮੁੱਛਾਂ ਤਾਂ ਰੱਖ ਸਕਦੇ ਹਨ ਪਰ ਦਾੜ੍ਹੀ ਨਹੀਂ ਰੱਖ ਸਕਦੇ ਹਨ। ਸਿਰਫ਼ ਸਿੱਖ ਭਾਈਚਾਰਾ ਬਿਨਾਂ ਇਜਾਜ਼ਤ ਦਾੜ੍ਹੀ ਰੱਖ ਸਕਦੇ ਹਨ। ਜੇਕਰ ਦੂਜੇ ਧਰਮ ਨੂੰ ਮੰਨਣ ਵਾਲਾ ਅਜਿਹਾ ਕਰਦਾ ਹੈ ਤਾਂ ਉਸ ਨੂੰ ਪੁਲਸ ਮਹਿਕਮੇ ਤੋਂ ਇਜਾਜ਼ਤ ਲੈਣੀ ਹੁੰਦੀ ਹੈ।
ਇਹ ਵੀ ਪੜ੍ਹੋ: ਜਨਮ ਦਿਨ ਮੌਕੇ ਤਲਵਾਰ ਨਾਲ ਕੇਕ ਕੱਟਣਾ ਪਿਆ ਮਹਿੰਗਾ, ਤਸਵੀਰਾਂ ਵਾਇਰਲ ਹੁੰਦੇ ਹੀ ਪਈ ਭਸੂੜੀ
ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਨਿਯਮਾਵਲੀ 'ਚ 10 ਅਕਤੂਬਰ 1985 ਨੂੰ ਇਕ ਸਰਕੂਲਰ ਜੋੜਿਆ ਗਿਆ, ਜਿਸ ਮੁਤਾਬਕ ਮੁਸਲਿਮ ਮੁਲਾਜ਼ਮ ਐੱਸ. ਪੀ. ਤੋਂ ਇਜਾਜ਼ਤ ਲੈ ਕੇ ਦਾੜ੍ਹੀ ਰੱਖ ਸਕਦੇ ਹਨ। ਹਾਲਾਂਕਿ ਉੱਤਰ ਪ੍ਰਦੇਸ਼ ਪੁਲਸ ਨੇ 1987 ਦੇ ਸਰਕੂਲਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਪੁਲਸ ਵਾਲਿਆਂ ਲਈ ਧਾਰਮਿਕ ਪਛਾਣ ਰੱਖਣ ਦੀ ਮਨਾਹੀ ਹੈ।