ਯੂ.ਪੀ. ''ਚ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਬੇਰਹਮੀ ਨਾਲ ਹੱਤਿਆ

01/31/2018 11:54:17 AM

ਬਾਂਦਰਾ— ਉੱਤਰ ਪ੍ਰਦੇਸ਼ ਦੇ ਬਾਂਦਰਾ ਕੋਤਵਾਲੀ ਇਲਾਕੇ 'ਚ ਕੁਝ ਲੋਕਾਂ ਨੇ ਇਕ ਹੀ ਪਰਿਵਾਰ ਨੇ 2 ਬੱਚਿਆਂ ਸਮੇਤ 4 ਮੈਂਬਰਾਂਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਕੋਤਵਾਲੀ ਇਲਾਕੇ 'ਚ ਮੰਗਲਵਾਰ ਦੇਰ ਰਾਤ ਕੁਝ ਲੋਕਾਂ ਨੇ ਛੋਟਾਪੁਰ ਨਿਵਾਸੀ ਮਹਾਦੇਵ ਯਾਦਵ (40) ਉਸ ਦੀ ਪਤਨੀ ਚੁੰਨੀ (35) ਪੁੱਤਰ ਪਵਨ ਯਾਦਵ (10) ਅਤੇ 8 ਸਾਲ ਦੇ ਰਾਜਕੁਮਾਰ ਯਾਦਵ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ।
ਇਸ ਘਟਨਾ 'ਚ ਮਹਾਦੇਵ ਯਾਦਵ ਦੇ 15 ਸਾਲਾਂ ਰਾਜਾ ਅਤੇ 7 ਸਾਲ ਦੀ ਪੂਜਾ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਲੁੱਕਾ ਕੇ ਜਾਨ ਬਚਾਈ। ਰਾਜਾ ਯਾਦਵ ਅਤੇ ਪੂਜਾ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਰਿਸ਼ਤੇਦਾਰ ਗੋਲੂ ਨੇ ਉਨ੍ਹਾਂ ਦੇ ਮਾਤਾ-ਪਿਤਾ ਭਰਾਵਾਂ ਦੀ ਹੱਤਿਆ ਕਰ ਦਿੱਤੀ ਹੈ। ਪੁਲਸ ਨੇ ਤੁਰੰਤ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।


Related News