ਸਰਕਾਰੀ ਕਾਲਜ ਅਧਿਆਪਕ ''ਤੇ ਢਾਹਿਆ ਤਸ਼ੱਦਦ, ਕਮਰੇ ''ਚ ਬੰਦ ਕਰ ਕੇ ਜ਼ਿੰਦਾ ਸਾੜਿਆ

Monday, Jan 29, 2024 - 12:32 PM (IST)

ਸਰਕਾਰੀ ਕਾਲਜ ਅਧਿਆਪਕ ''ਤੇ ਢਾਹਿਆ ਤਸ਼ੱਦਦ, ਕਮਰੇ ''ਚ ਬੰਦ ਕਰ ਕੇ ਜ਼ਿੰਦਾ ਸਾੜਿਆ

ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਕਾਨਪੁਰ ਦੇ ਪਨਕੀ ਇਲਾਕੇ 'ਚ 48 ਸਾਲ ਦੇ ਸਰਕਾਰੀ ਕਾਲਜ ਦੇ ਅਧਿਆਪਕ ਨੂੰ ਕਮਰੇ 'ਚ ਬੰਦ ਕਰਨ ਅਤੇ ਅੱਗ ਲਾ ਕੇ ਜ਼ਿੰਦਾ ਸਾੜ ਦਿੱਤਾ ਗਿਆ। ਅਧਿਆਪਕ ਦਇਆਰਾਮ ਨੇ ਆਪਣੇ ਛੋਟੇ ਭਰਾ ਅਨੁਜ ਨੂੰ ਫੋਨ ਕਰ ਕੇ ਦੱਸਿਆ ਸੀ ਕਿ ਸੰਜੀਵ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਪਤਰਾਸਾ ਪਿੰਡ 'ਚ ਇਕ ਕਮਰੇ ਵਿਚ ਬੰਦ ਕਰ ਦਿੱਤਾ ਹੈ ਅਤੇ ਅੱਗ ਲਾ ਦਿੱਤੀ ਹੈ।

ਅਨੁਜ ਪੁਲਸ ਨਾਲ ਮੌਕੇ 'ਤੇ ਪਹੁੰਚਿਆ ਪਰ ਜਦੋਂ ਤੱਕ ਉਹ ਦਰਵਾਜ਼ਾ ਖੋਲ੍ਹਦੇ, ਉਦੋਂ ਤੱਕ ਦਇਆਰਾਮ ਦੀ ਸੜਨ ਕਾਰਨ ਮੌਤ ਹੋ ਚੁੱਕੀ ਸੀ। ਓਧਰ ਪੁਲਸ ਨੇ ਪੁੱਛਗਿੱਛ ਲਈ ਸੰਜੀਵ ਨੂੰ ਹਿਰਾਸਤ ਵਿਚ ਲਿਆ ਹੈ। ਪੁਲਸ ਕਮਿਸ਼ਨਰ ਵਿਜੇ ਨੇ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ। ਅਧਿਆਪਕ ਦੀ ਸੜੀ ਹੋਈ ਲਾਸ਼ ਕਮਰੇ ਵਿਚੋਂ ਮਿਲੀ। ਉਸ ਦੇ ਭਰਾ ਨੇ ਆਪਣੀ ਭਰਜਾਈ ਅਤੇ ਉਸ ਦੇ ਪੁਰਸ਼ ਮਿੱਤਰ ਸਮੇਤ 4 ਲੋਕਾਂ 'ਤੇ ਕਤਲ ਦਾ ਦੋਸ਼ ਲਾਇਆ ਹੈ। ਪੁਲਸ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕਰ ਰਹੀ ਹੈ।


author

Tanu

Content Editor

Related News