UP ਦੀ ਸਭ ਤੋਂ ਹੌਟ ਸੀਟ ‘ਗੋਰਖਪੁਰ’, CM ਯੋਗੀ ਅਤੇ ਸੁਭਾਵਤੀ ਸ਼ੁਕਲਾ ਵਿਚਾਲੇ ਤਿੱਖੀ ਟੱਕਰ

Thursday, Mar 03, 2022 - 09:55 AM (IST)

UP ਦੀ ਸਭ ਤੋਂ ਹੌਟ ਸੀਟ ‘ਗੋਰਖਪੁਰ’, CM ਯੋਗੀ ਅਤੇ ਸੁਭਾਵਤੀ ਸ਼ੁਕਲਾ ਵਿਚਾਲੇ ਤਿੱਖੀ ਟੱਕਰ

ਲਖਨਊ– ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ 6ਵੇਂ ਪੜਾਅ ਤਹਿਤ ਅੱਜ ਯਾਨੀ ਕਿ ਵੀਰਵਾਰ ਨੂੰ ਵੋਟਾਂ ਪੈ ਰਹੀਆਂ ਹਨ। ਇਸ ਪੜਾਅ ’ਚ 66 ਮਹਿਲਾਵਾਂ ਸਮੇਤ 676 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਇਨ੍ਹਾਂ ਚੋਣਾਂ ’ਚ ਸਭ ਤੋਂ ਜ਼ਿਆਦਾ ਹੌਟ ਸੀਟ ਗੋਰਖਪੁਰ ਹੈ, ਜਿੱਥੋਂ ਮੁੱਖ ਮੰਤਰੀ ਯੋਗੀ ਆਦਿੱਤਿਨਾਥ ਤਾਲ ਠੋਕ ਰਹੇ ਹਨ। ਯੋਗੀ ਆਦਿੱਤਿਆਨਾਥ ਦੇ ਚੋਣ ਖੇਤਰ ਗੋਰਖਪੁਰ ’ਚ ਵੀ ਵੋਟਿੰਗ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਯੋਗੀ ਅਤੇ  ਦੂਜੇ ਉਮੀਦਵਾਰਾਂ ਦੇ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ: UP ਚੋਣਾਂ 2022: 6ਵੇਂ ਪੜਾਅ ਲਈ ਵੋਟਿੰਗ ਜਾਰੀ, CM ਯੋਗੀ ਸਮੇਤ 676 ਉਮੀਦਵਾਰਾਂ ਦੀ ਕਿਸਮਤ ਦਾਅ ’ਤੇ

ਯੋਗੀ ਆਦਿਤਿਆਨਾਥ 10ਵੀਂ ਸ਼ਤਾਬਦੀ ਵਿਚ ਮਤਸਯੇਂਦਰਨਾਥ ਵਲੋਂ ਸਥਾਪਿਤ ਨਾਥ ਮਠਵਾਸੀ ਸੰਪ੍ਰਦਾਏ ਦੀ ਉੱਚ ਸੀਟ ਗੋਰਖਨਾਥ ਮੰਦਰ ਦੇ ਮੁਖੀ ਹਨ। ਮੰਦਰ ਸਿਆਸੀ ਰੂਪ ਤੋਂ ਕਾਫੀ ਪ੍ਰਭਾਵਸ਼ਾਲੀ ਹੈ। ਇਸੇ ਤਰ੍ਹਾਂ ਇਸ ਸੀਟ 'ਤੇ ਚੋਣ ਮੁਕਾਬਲਾ ਬੇਹੱਦ ਦਿਲਚਸਪ ਹੋਵੇਗਾ। ਭਾਜਪਾ ਇਸ ਚੋਣ ਖੇਤਰ ’ਚ ਉਮੀਦਵਾਰ ਤੋਂ ਘੱਟ ਮਾਇਨੇ ਰੱਖਦੀ ਹੈ, ਕਿਉਂਕਿ ਯੋਗੀ ਨੂੰ ਸਥਾਨਕ ਬੋਲਬਾਲਾ ’ਚ ‘ਮਹਾਰਾਜ’ ਦੇ ਰੂਪ ’ਚ ਜਾਣਿਆ ਜਾਂਦਾ ਹੈ। ਗੋਰਖਪੁਰ ਦੇ ਸਭ ਤੋਂ ਵੱਧ ਵੋਟਰ ਚੋਣ ਵਿਚ ਵਿਕਲਪ ਜਾਂ ਇਸ ਬਾਰੇ ਸੋਚਣ ਨੂੰ ਤਿਆਰ ਨਹੀਂ ਹਨ। ਸਥਾਨਕ ਵਪਾਰੀ ਰਵਿੰਦਰ ਠਾਕੁਰ ਨੇ ਕਿਹਾ, "ਜਬ ਮਹਾਰਾਜ ਹਨ, ਤਾਂ ਅਤੇ ਕੋਈ ਨਹੀਂ।" ਸਾਲ 1998 ਤੋਂ ਸੰਸਦ ਵਿਚ 5 ਵਾਰ ਗੋਰਖਪੁਰ ’ਤੇ ਰਾਜ ਕਰਨ ਵਾਲੇ ਯੋਗੀ ਆਦਿਤਿਆਨਾਥ ਨੇ ਇਹ ਯਕੀਨੀ ਬਣਾਇਆ ਹੈ ਕਿ ਮੁੱਖ ਮੰਤਰੀ ਦੇ ਰੂਪ ਵਿਚ ਉਨ੍ਹਾਂ ਦੇ ਚੋਣ ਖੇਤਰ ’ਤੇ ਸਾਰਿਆ ਦਾ ਧਿਆਨ ਜਾਵੇ।

ਇਹ ਵੀ ਪੜ੍ਹੋ: UP ਚੋਣਾਂ 2022: CM ਯੋਗੀ ਨੇ ਗੋਰਖਪੁਰ ’ਚ ਪਾਈ ਵੋਟ, ਵੋਟਰਾਂ ਨੂੰ ਕੀਤੀ ਖ਼ਾਸ ਅਪੀਲ

ਦੱਸ ਦੇਈਏ ਕਿ ਇਸ ਸੀਟ ’ਤੇ ਸਮਾਜਵਾਦੀ ਪਾਰਟੀ ਦੀ ਵਲੋਂ ਸੁਭਾਵਤੀ ਸ਼ੁਕਲਾ ਮੈਦਾਨ ਵਿਚ ਹਨ। ਸੁਭਾਵਤੀ ਦੇ ਪਤੀ ਮਰਹੂਮ ਉਪੇਂਦਰ ਦੱਤ ਸ਼ੁਕਲਾ, ਭਾਜਪਾ ਦੇ ਉੱਪ ਪ੍ਰਧਾਨ ਸਨ ਅਤੇ ਯੋਗੀ ਆਦਿਤਿਆਨਾਥ ਦੇ ਨਾਲ ਉਨ੍ਹਾਂ ਦਾ ਮੁਕਾਬਲਾ ਸਥਾਨਕ ਹਲਕਿਆਂ ’ਚ ਮਸ਼ਹੂਰ ਹੈ। ਉਪੇਂਦਰ ਦੱਤ ਸ਼ੁਕਲਾ ਦਾ ਪੂਰਾ ਪਰਿਵਾਰ ਹੁਣ ਸਮਾਜਵਾਦੀ ਪਾਰਟੀ 'ਚ ਸ਼ਾਮਲ ਹੋ ਗਿਆ ਹੈ। ਉਪੇਂਦਰ ਦੱਤ ਸ਼ੁਕਲਾ ਦੀ ਪਤਨੀ ਸੁਭਾਤੀ ਸ਼ੁਕਲਾ, ਉਨ੍ਹਾਂ ਦੇ ਪੁੱਤਰਾਂ ਅਰਵਿੰਦ ਦੱਤ ਸ਼ੁਕਲਾ ਅਤੇ ਅਮਿਤ ਸ਼ੁਕਲਾ ਨੂੰ ਅਖਿਲੇਸ਼ ਯਾਦਵ ਨੇ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਸੀ। 2020 'ਚ ਉਪੇਂਦਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਭਾਜਪਾ ਵਿਚਾਲੇ ਦਰਾਰ ਵਧਣ ਲੱਗੀ। ਉਪੇਂਦਰ ਦੀ ਪਤਨੀ ਅਤੇ ਪੁੱਤਰ ਨੇ ਭਾਜਪਾ ਨੇਤਾਵਾਂ 'ਤੇ ਅਣਗਹਿਲੀ ਦਾ ਦੋਸ਼ ਲਗਾਇਆ ਹੈ। ਬਾਅਦ ਵਿੱਚ ਪੂਰਾ ਪਰਿਵਾਰ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੋ ਗਿਆ।

ਇਹ ਵੀ ਪੜ੍ਹੋ: UP ਚੋਣਾਂ 2022: PM ਮੋਦੀ ਦੀ ਅਪੀਲ- ਲੋਕਤੰਤਰ ਦੇ ਤਿਉਹਾਰ ’ਚ ਜ਼ਰੂਰ ਸ਼ਾਮਿਲ ਹੋਣ UP ਦੇ ਵੋਟਰ

ਪਹਿਲੀ ਵਾਰ ਚੋਣ ਲੜਨ ਵਾਲਿਆਂ ਖ਼ਿਲਾਫ ਖੜ੍ਹੇ ਹੋਣ ਦੇ ਬਾਵਜੂਦ ਯੋਗੀ ਆਦਿੱਤਿਆਨਾਥ ਆਪਣੇ ਚੋਣ ਨੂੰ ਹਲਕੇ ’ਚ ਨਹੀਂ ਲੈ ਰਹੇ ਹਨ। ਉਨ੍ਹਾਂ ਨੇ ਨਿਯਮਿਤ ਰੂਪ ਨਾਲ ਚੋਣ ਖੇਤਰ ਦਾ ਦੌਰਾ ਕੀਤਾ ਅਤੇ ਸਭਾਵਾਂ ਨੂੰ ਸੰਬੋਧਿਤ ਕਰ ਕੇ ਜਨਤਾ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ। ਇਹ ਤਾਂ 10 ਮਾਰਚ ਦਾ ਸਮਾਂ ਹੀ ਦੱਸੇਗਾ ਕਿ ਜਨਤਾ ਨੇ ਕਿਸ ਨੂੰ ਸਿਰ ਮੱਥੇ ਮੰਨਿਆ।


author

Tanu

Content Editor

Related News