UP ਚੋਣਾਂ 2022 : 12 ਜ਼ਿਲ੍ਹਿਆਂ ਦੀਆਂ 61 ਸੀਟਾਂ ’ਤੇ ਵੋਟਿੰਗ ਖਤਮ, ਇੰਨੇ ਫੀਸਦੀ ਪਈਆਂ ਵੋਟਾਂ

Sunday, Feb 27, 2022 - 06:54 PM (IST)

UP ਚੋਣਾਂ 2022 : 12 ਜ਼ਿਲ੍ਹਿਆਂ ਦੀਆਂ 61 ਸੀਟਾਂ ’ਤੇ ਵੋਟਿੰਗ ਖਤਮ, ਇੰਨੇ ਫੀਸਦੀ ਪਈਆਂ ਵੋਟਾਂ

ਲਖਨਊ-ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਪੜਾਅ 'ਚ ਸੂਬੇ ਦੇ 12 ਜ਼ਿਲ੍ਹਿਆਂ ਦੀਆਂ 61 ਸੀਟਾਂ 'ਤੇ ਵੋਟਿੰਗ ਖਤਮ ਹੋ ਗਈ ਹੈ ਜਿਸ ਦੌਰਾਨ 5 ਵਜੇ ਤੱਕ 53.98 ਫੀਸਦੀ ਵੋਟਿੰਗ ਹੋਈ। ਪੰਜਵੇ ਪੜਾਅ ਦੀਆਂ ਚੋਣਾਂ 'ਚ ਕੁੱਲ 61 ਵਿਧਾਨ ਸਭਾ ਖੇਤਰ 'ਚ 693 ਉਮੀਦਵਾਰ ਮੈਦਾਨ 'ਚ ਹਨ ਜਿਨ੍ਹਾਂ 'ਚੋਂ 90 ਮਹਿਲਾ ਉਮੀਦਵਾਰ ਹਨ। ਵੋਟਿੰਗ 'ਚ 2.25 ਕਰੋੜ ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਜਿਨ੍ਹਾਂ 'ਚ 1.20 ਕਰੋੜ ਪੁਰਸ਼, 1.05 ਕਰੋੜ ਮਹਿਲਾਵਾਂ ਅਤੇ 1727 ਟ੍ਰਾਂਸਜੈਂਡਰ ਵੋਟਰ ਹਨ।

ਇਹ ਵੀ ਪੜ੍ਹੋ– UP ਚੋਣਾਂ 2022: ਕੇਸ਼ਵ ਮੌਰਿਆ ਬੋਲੇ- 10 ਮਾਰਚ ਨੂੰ ਬੰਗਾਲ ਦੀ ਖਾੜ੍ਹੀ ’ਚ ਡਿੱਗੇਗੀ ਸਾਈਕਲ

S.No ਵਿਧਾਨ ਸਭਾ ਖੇਤਰ  5 ਵਜੇ ਤਕ ਵੋਟਿੰਗ ਫ਼ੀਸਦੀ
1. ਅਮੇਠੀ 52.77 ਫ਼ੀਸਦੀ
2. ਰਾਏਬਰੇਲੀ  56.06 ਫ਼ੀਸਦੀ
3. ਸੁਲਤਾਨਪੁਰ 54.88 ਫ਼ੀਸਦੀ
4. ਚਿਤਰਕੂਟ 59.64 ਫ਼ੀਸਦੀ
5. ਪ੍ਰਤਾਪਗੜ੍ਹ 50.25 ਫ਼ੀਸਦੀ
6. ਕੌਸ਼ਾਂਬੀ 57.01 ਫ਼ੀਸਦੀ
7. ਪ੍ਰਯਾਗਰਾਜ 50.89 ਫ਼ੀਸਦੀ
8. ਬਾਰਾਬੰਕੀ  54.78 ਫ਼ੀਸਦੀ
9. ਅਯੁੱਧਿਆ 56.09 ਫ਼ੀਸਦੀ
10. ਬਹਰਾਈਚ 55.00 ਫ਼ੀਸਦੀ
11. ਸ਼੍ਰਾਵਸਤੀ 57.23 ਫ਼ੀਸਦੀ
12. ਗੋਂਡਾ 54.31 ਫ਼ੀਸਦੀ

  
    
   
    
  
    
    
    
   
    
    
    
    


author

Rakesh

Content Editor

Related News