ਯੂ. ਪੀ. ’ਚ BJP ਦਾ ਮੈਨੀਫੈਸਟੋ ਜਾਰੀ, ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਸਮੇਤ ਕੀਤੇ ਗਏ ਇਹ ਵਾਅਦੇ

Tuesday, Feb 08, 2022 - 12:56 PM (IST)

ਯੂ. ਪੀ. ’ਚ BJP ਦਾ ਮੈਨੀਫੈਸਟੋ ਜਾਰੀ, ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਸਮੇਤ ਕੀਤੇ ਗਏ ਇਹ ਵਾਅਦੇ

ਲਖਨਊ— 5 ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਲਈ ਸਿਆਸੀ ਪਾਰਟੀਆਂ ਪੂਰਾ ਜ਼ੋਰ ਅਜ਼ਮਾਇਸ਼ ਕਰ ਰਹੀਆਂ ਹਨ। ਇਸ ਦਰਮਿਆਨ ਅੱਜ ਯਾਨੀ ਕਿ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਭਾਜਪਾ ਪਾਰਟੀ ਨੇ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਇਸ ਮੈਨੀਫੈਸਟੋ ਨੂੰ ‘ਲੋਕ ਕਲਿਆਣ ਸੰਕਲਪ ਪੱਤਰ 2022’ ਨਾਂ ਦਿੱਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਮੈਨੀਫੈਸਟੋ ਨੂੰ ਜਾਰੀ ਕੀਤਾ ਹੈ। ਦੱਸ ਦੇਈਏ ਕਿ ਪੰਜਾਬ, ਉੱਤਰ ਪ੍ਰਦੇਸ਼, ਗੋਆ, ਉੱਤਰਾਖੰਡ ਅਤੇ ਮਣੀਪੁਰ ’ਚ ਵਿਧਾਨ ਸਭਾ 2022 ਲਈ ਵੋਟਾਂ ਪੈਣਗੀਆਂ।

ਇਹ ਵੀ ਪੜ੍ਹੋ : ਜੇਲ੍ਹ ’ਚੋਂ ਬਾਹਰ ਆਏ ਰਾਮ ਰਹੀਮ, ਚੋਣਾਂ ਤੋਂ ਪਹਿਲਾਂ ਗਰਮਾ ਸਕਦੀ ਹੈ ਪੰਜਾਬ ਦੀ ਸਿਆਸਤ

ਓਧਰ ਮੈਨੀਫੈਸਟੋ ਦੇ ਨਾਲ-ਨਾਲ ਭਾਜਪਾ ਨੇ ‘ਕਰ ਕੇ ਵਿਖਾਇਆ ਹੈ’ ਨਾਂ ਤੋਂ ਨਵਾਂ ਚੁਣਾਵੀ ਗਾਣਾ ਵੀ ਲਾਂਚ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਾਲ ਇੰਦਰਾ ਗਾਂਧੀ ਅਦਾਰੇ ਪਹੁੰਚੇ। ਇਸ ਮੌਕੇ ਧਰਮਿੰਦਰ ਪ੍ਰਧਾਨ, ਅਨੁਰਾਗ ਠਾਕੁਰ, ਸੁਤੰਤਰ ਸਿੰਘ ਵੀ ਮੌਜੂਦ ਸਨ। ਆਓ ਜਾਣਦੇ ਹਾਂ ਭਾਜਪਾ ਦੇ ਮੈਨੀਫੈਸਟੋ ’ਚ ਕੀ ਕੁਝ ਹੈ ਖ਼ਾਸ-

PunjabKesari

ਭਾਜਪਾ ਦੇ ਮੈਨੀਫੈਸਟੋ ’ਚ ਕਿਸਾਨਾਂ ਲਈ ਕੀ ਕੁਝ ਖ਼ਾਸ—
ਕਿਸਾਨਾਂ ਨੂੰ ਸਿੰਚਾਈ ਲਈ ਮੁਫ਼ਤ ਬਿਜਲੀ
5 ਹਜ਼ਾਰ ਕਰੋੜ ਦੀ ਲਾਗਤ ਨਾਲ ਖੇਤੀ ਸਿੰਚਾਈ ਯੋਜਨਾ
25 ਹਜ਼ਾਰ ਕਰੋੜ ਦੀ ਲਾਗਤ ਨਾਲ ਸਰਦਾਰ ਪਟੇਲ ਐਗਰੀ-ਇਨਫਰਾਸਟ੍ਰਕਚਰ ਮਿਸ਼ਨ
ਆਲੂ, ਟਮਾਟਰ, ਪਿਆਜ਼ ਵਰਗੀਆਂ ਸਾਰੀਆਂ ਫ਼ਸਲਾਂ ’ਤੇ ਘੱਟੋਂ-ਘੱਟ ਮੁੱਲ ਦੇਣ ਲਈ 1 ਹਜ਼ਾਰ ਕਰੋੜ
ਗੰਨਾ ਕਿਸਾਨਾਂ ਨੂੰ 14 ਦਿਨਾਂ ਦੇ ਅੰਦਰ ਭੁਗਤਾਨ, ਦੇਰੀ ਹੋਣ ’ਤੇ ਵਿਆਜ ਸਮੇਤ ਭੁਗਤਾਨ

ਇਹ ਵੀ ਪੜ੍ਹੋ :  ਲੋਕ ਸਭਾ ’ਚ PM ਮੋਦੀ ਬੋਲੇ- ਵੈਕਸੀਨ ’ਤੇ ਵੀ ਹੋਈ ਸਿਆਸਤ, ਕਾਂਗਰਸ ਨੇ ਤਾਂ ਹੱਦ ਕਰ ਦਿੱਤੀ

ਔਰਤਾਂ ਲਈ ਮੈਨੀਫੈਸਟੋ ’ਚ ਕੀ ਹੋਏ ਐਲਾਨ-
ਉੱਜਵਲਾ ਦੇ ਸਾਰੇ ਲਾਭਪਾਤਰੀਆਂ ਨੂੰ ਹੋਲੀ ਅਤੇ ਦੀਵਾਲੀ ’ਚ 2 ਮੁਫ਼ਤ ਸਿਲੰਡਰ
60 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਲਈ ਮੁਫ਼ਤ ਯਾਤਰਾ
ਮਹਿਲਾ ਐਥਲੀਟਾਂ ਨੂੰ 5 ਲੱਖ ਰੁਪਏ ਤੱਕ ਦੀ ਆਰਥਿਕ ਮਦਦ
ਕਾਲਜ ਜਾਣ ਵਾਲੀਆਂ ਕੁੜੀਆਂ ਨੂੰ ਮੁਫ਼ਤ ਸਕੂਟੀ
ਗਰੀਬ ਪਰਿਵਾਰ ਦੀਆਂ ਬੇਟੀਆਂ ਦੇ ਵਿਆਹ ਲਈ 1 ਲੱਖ ਰੁਪਏ ਦੀ ਆਰਥਿਕ ਮਦਦ
ਮਿਸ਼ਨ ਪਿੰਕ ਪਖਾਨੇ ਲਈ 1000 ਕਰੋੜ ਰੁਪਏ
ਹਰ ਵਿਧਵਾ ਅਤੇ ਬੇਸਹਾਰਾ ਔਰਤ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ
ਸਾਰੀਆਂ ਜਨਤਕ ਥਾਵਾਂ ਅਤੇ ਸਿੱਖਿਅਕ ਸੰਸਥਾਵਾਂ ’ਚ ਸੀ. ਸੀ. ਟੀ. ਵੀ. ਕੈਮਰੇ ਅਤੇ 3000 ਪਿੰਕ ਪੁਲਸ ਬੂਥ
1 ਕਰੋੜ ਮਹਿਲਾਵਾਂ ਨੂੰ ਆਤਮ-ਨਿਰਭਰ ਬਣਾਉਣ ਲਈ 1 ਲੱਖ ਰੁਪਏ ਤੱਕ ਘੱਟ ਤੋਂ ਘੱਟ ਦਰ ’ਤੇ ਕਰਜ਼

ਇਹ ਵੀ ਪੜ੍ਹੋ :  ਪੰਜਾਬ ਦੇ ਵੋਟਰਾਂ ਨੂੰ ਲੁਭਾਉਣ ਲਈ PM ਮੋਦੀ ਅੱਜ ਭਖਾਉਣਗੇ ਚੋਣ ਪ੍ਰਚਾਰ, ਕਰਨਗੇ ਵਰਚੁਅਲ ਰੈਲੀ

ਮੈਨੀਫੈਸਟੋ ’ਚ ਹੋਰ ਵੱਡੇ ਐਲਾਨ- 
ਲਵ ਜੇਹਾਦ ’ਤੇ 10 ਸਾਲ ਦੀ ਜੇਲ੍ਹ ਅਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ
ਹਰੇਕ ਪੁਲਸ ਸਟੇਸ਼ਨ ’ਚ ਸਾਈਬਰ ਹੈਲਪ ਡੈਸਕ
10 ਲੱਖ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਦਿੱਤੇ ਜਾਣਗੇ
ਵਾਰਾਣਸੀ, ਮਿਰਜਾਪੁਰ ਅਤੇ ਚਿੱਤਰਕੁਟ ਵਿਚ ਰੋਪਵੇਅ ਸੇਵਾ
2000 ਨਵੀਆਂ ਬੱਸਾਂ ਜ਼ਰੀਏ ਸਾਰੇ ਪਿੰਡਾਂ ’ਚ ਬੱਸ ਦੀ ਸਹੂਲਤ
ਪੂਰੇ ਉੱਤਰ ਪ੍ਰਦੇਸ਼ ਵਿਚ ਅੰਨਪੂਰਨਾ ਕੈਂਟੀਨ
ਸਾਰੇ ਨਿਰਮਾਣ ਮਜ਼ਦੂਰਾਂ ਨੂੰ ਮੁਫ਼ਤ ਜੀਵਨ ਬੀਮਾ
ਦਿਵਯਾਂਗ ਅਤੇ ਸੀਨੀਅਰ ਨਾਗਰਿਕਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ


author

Tanu

Content Editor

Related News