18 ਸਾਲ ਦੇ ਮੁੰਡੇ ਦੇ ਢਿੱਡ 'ਚੋਂ ਨਿਕਲੀਆਂ 30 ਮੇਖਾਂ, ਵੇਖ ਡਾਕਟਰਾਂ ਦੇ ਉੱਡੇ ਹੋਸ਼

10/05/2020 11:35:49 AM

ਕਾਨਪੁਰ— ਉੱਤਰ ਪ੍ਰਦੇਸ਼ ਦੇ ਉਨਾਓ ਦੇ ਭਟਵਾ ਪਿੰਡ ਦੇ ਰਹਿਣ ਵਾਲੇ 18 ਸਾਲਾ ਮੁੰਡੇ ਕਰਨ ਨੂੰ ਸ਼ਨੀਵਾਰ ਦੇਰ ਰਾਤ ਲਖਨਊ-ਕਾਨਪੁਰ ਹਾਈਵੇਅ 'ਤੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਹ ਢਿੱਡ 'ਚ ਦਰਦ ਦੀ ਸ਼ਿਕਾਇਤ ਲੈ ਕੇ ਆਇਆ ਸੀ ਅਤੇ ਉਸ ਸਮੇਂ ਦਰਦ ਨਾਲ ਤੜਫ ਰਿਹਾ ਸੀ। ਡਾਕਟਰਾਂ ਨੇ ਉਸ ਦਾ ਚੈਕਅਪ ਕੀਤਾ ਅਤੇ ਸਕੈਨ ਕਰਵਾਉਣ ਨੂੰ ਕਿਹਾ। ਸਕੈਨ ਤੋਂ ਬਾਅ ਉਸ ਦੇ ਢਿੱਡ 'ਚ ਜੋ ਦੇਖਿਆ, ਉਸ ਨੂੰ ਦੇਖ ਕੇ ਡਾਕਟਰਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਢਿੱਡ ਵਿਚ ਮੇਖਾਂ ਨਜ਼ਰ ਆ ਰਹੀਆਂ ਸਨ। ਜਿਸ ਤੋਂ ਬਾਅਦ ਡਾਕਟਰਾਂ ਨੇ ਐਮਰਜੈਂਸੀ ਵਿਚ ਆਪਰੇਸ਼ਨ ਥੀਏਟਰ ਤਿਆਰ ਕਰ ਕੇ ਤੁਰੰਤ ਆਪਰੇਸ਼ਨ ਦੀ ਤਿਆਰੀ ਕੀਤੀ।

PunjabKesari

3 ਘੰਟੇ ਚੱਲੇ ਆਪਰੇਸ਼ਨ ਵਿਚ ਢਿੱਡ ਵਿਚੋਂ ਜੋ ਸਾਮਾਨ ਨਿਕਲਿਆ, ਉਸ ਨੂੰ ਦੇਖ ਕੇ ਡਾਕਟਰਾਂ ਦੇ ਹੋਸ਼ ਉੱਡ ਗਏ। ਢਿੱਡ 'ਚੋਂ ਲੋਹੇ ਦੀਆਂ 30 ਮੇਖਾਂ, 1 ਪੇਚਕਸ ਅਤੇ ਇਕ ਲੋਹੇ ਦਾ ਸਰੀਆ ਨਿਕਲਿਆ, ਜਿਸ ਦਾ ਵਜ਼ਨ ਕਰੀਬ 300 ਗ੍ਰਾਮ ਸੀ। ਆਪਰੇਸ਼ਨ ਤੋਂ ਬਾਅਦ ਮੁੰਡਾ ਠੀਕ ਹੈ। ਓਧਰ ਮਰੀਜ਼ ਦੇ ਪਿਤਾ ਕਮਲੇਸ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਰਨ ਮਾਨਸਿਕ ਰੂਪ ਤੋਂ ਪਰੇਸ਼ਾਨ ਸੀ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਉਸ ਨੇ ਇੰਨੇ ਔਜਾਰ ਕਿਵੇਂ ਨਿਗਲ ਲਏ। 
ਉਨਾਓ ਦੇ ਸ਼ੁਕਲਾਗੰਜ ਇਲਾਕੇ 'ਚ ਇਕ ਪ੍ਰਾਈਵੇਟ ਹਸਪਤਾਲ ਦੀ ਸੀਨੀਅਰ ਡਾਕਟਰ ਰਾਧਾ ਰਮਨ ਅਵਸਥੀ ਦਾ ਕਹਿਣਾ ਹੈ ਕਿ ਆਪਰੇਸ਼ਨ ਸਫਲ ਰਿਹਾ। ਮਰੀਜ਼ ਮਾਨਸਿਕ ਰੂਪ ਤੋਂ ਬੀਮਾਰ ਲੱਗਦਾ ਹੈ। ਉਨ੍ਹਾਂ ਕਿਹਾ ਕਿ ਲੋਹੇ ਦੇ ਔਜਾਰ ਉਸ ਦੇ ਢਿੱਡ ਵਿਚ ਕਿਵੇ ਦਾਖ਼ਲ ਹੋਏ, ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਗਿਆ। ਢਿੱਡ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਮਰੀਜ਼ ਨੂੰ ਹਸਪਤਾਲ ਲਿਆਂਦਾ ਗਿਆ ਸੀ। ਇਕ ਅਲਟ੍ਰਾਸਾਊਂਡ ਪਰੀਖਣ ਕੀਤਾ ਗਿਆ ਸੀ, ਜਿਸ ਵਿਚ ਢਿੱਲ ਫੂਲਿਆ ਹੋਇਆ ਨਜ਼ਰ ਆਇਆ। 

PunjabKesari

ਇਕ ਡਾਕਟਰ ਨੇ ਕਿਹਾ ਕਿ ਮਰੀਜ਼ ਦਾ ਪਰਿਵਾਰ ਇਸ ਗੱਲ ਤੋਂ ਅਣਜਾਣ ਸੀ ਕਿ ਉਹ ਉਨ੍ਹਾਂ ਔਜਾਰਾਂ ਨੂੰ ਕਿਵੇਂ ਨਿਗਲ ਗਿਆ ਸੀ। ਡਾ. ਰਮਨ ਨੇ ਕਿਹਾ ਕਿ ਸਾਰੇ ਔਜਾਰਾਂ ਨੂੰ ਸੁਰੱਖਿਆ ਬਾਹਰ ਕੱਢਿਆ ਗਿਆ। ਇਹ ਸਾਡੇ ਲਈ ਬਹੁਤ ਮੁਸ਼ਕਲ ਆਪਰੇਸ਼ਨ ਸੀ। ਲੰਬੀ ਸਰਜਰੀ ਚੱਲੀ ਅਤੇ ਡਾਕਟਰਾਂ ਦੀ ਟੀਮ ਨੇ ਮਿਲ ਕੇ ਬਹੁਤ ਮੁਸ਼ਕਲ ਨਾਲ ਇਕ-ਇਕ ਚੀਜ਼ ਨੂੰ ਬਾਹਰ ਕੱਢਿਆ। ਮਰੀਜ਼ ਲਈ ਅਗਲੇ 7 ਦਿਨ ਅਹਿਮ ਹੋਣਗੇ। ਅਸੀਂ ਉਸ ਦੀ ਸਥਿਤੀ 'ਤੇ ਪੂਰੀ ਨਜ਼ਰ ਰੱਖਾਂਗੇ।


Tanu

Content Editor

Related News