ਯੂ.ਪੀ. ''ਚ ਕਾਰ ਪਲਟਣ ਕਾਰਨ 5 ਲੋਕਾਂ ਦੀ ਮੌਤ

Friday, Nov 29, 2019 - 01:06 PM (IST)

ਯੂ.ਪੀ. ''ਚ ਕਾਰ ਪਲਟਣ ਕਾਰਨ 5 ਲੋਕਾਂ ਦੀ ਮੌਤ

ਪੀਲੀਭੀਤ—ਉਤਰ ਪ੍ਰਦੇਸ਼ ਦੇ ਆਸਾਮ ਹਾਈਵੇਅ 'ਤੇ ਥਾਣਾ ਗਜਰੌਲਾ ਇਲਾਕੇ 'ਚ ਬਿਠੋਰਾ ਕੋਲ ਕਾਰ ਪਲਟਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 5 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ। ਦੱਸ ਦੇਈਏ ਕਿ ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਸ਼ੁੱਕਰਵਾਰ ਸਵੇਰਸਾਰ ਢਾਈ ਵਜੇ ਪੀਲੀਭੀਤ ਵੱਲੋਂ ਜਾ ਰਹੀ ਕਾਰ ਅਣਕੰਟਰੋਲ ਹੋ ਕੇ ਪਹਿਲਾਂ ਰੁੱਖ ਨਾਲ ਟਕਰਾਈ ਅਤੇ ਫਿਰ ਖੱਡ 'ਚ ਪਲਟ ਗਈ। ਕਾਰ 'ਚ 10 ਲੋਕ ਸਵਾਰ ਸਨ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪੁਲਸ ਪਹੁੰਚੀ ਅਤੇ ਹਾਦਸੇ ਵਾਲੇ ਸਥਾਨ ਦਾ ਮੁਆਇਨਾ ਕੀਤਾ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਦੱਸਿਆ ਜਾਂਦਾ ਹੈ ਕਿ ਮ੍ਰਿਤਕਾਂ 'ਚ ਅਸ਼ਵਨੀ ਉਪਾਧਿਆਏ (30), ਅਮਿਤ ਕਸ਼ੀਅਪ (32), ਨੋਨੀ (10) , ਗੋਲੂ (5) ਅਤੇ ਲਵ (5) ਦੇ ਰੂਪ 'ਚ ਹੋਈ। ਇਸ ਤੋਂ ਇਲਾਵਾ ਜ਼ਖਮੀਆਂ 'ਚੋਂ ਰੇਖਾ ਉਪਾਧਿਆਏ, ਮਿਨੀ, ਸ਼ੁਸਮਾ, ਆਸ਼ਾ, ਉਦੈ ਦੇ ਰੂਪ 'ਚ ਹੋਈ ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।


author

Iqbalkaur

Content Editor

Related News