ਗੰਗਾ ਐਕਸਪ੍ਰੈਸਵੇਅ ''ਤੇ ਸਵਾਰੀਆਂ ਨਾਲ ਭਰੀ ਡਬਲ-ਡੈਕਰ ਬੱਸ ਪਲਟੀ, ਪਿਆ ਚੀਕ-ਚਿਹਾੜਾ

Friday, Sep 04, 2026 - 02:11 PM (IST)

ਗੰਗਾ ਐਕਸਪ੍ਰੈਸਵੇਅ ''ਤੇ ਸਵਾਰੀਆਂ ਨਾਲ ਭਰੀ ਡਬਲ-ਡੈਕਰ ਬੱਸ ਪਲਟੀ, ਪਿਆ ਚੀਕ-ਚਿਹਾੜਾ

ਨੈਸ਼ਨਲ ਡੈਸਕ : ਸ਼ੁੱਕਰਵਾਰ ਸਵੇਰੇ ਹਰਦੋਈ ਤੋਂ ਦਿੱਲੀ ਜਾ ਰਹੀ ਇੱਕ ਡਬਲ-ਡੈਕਰ ਬੱਸ ਬਦੌਣ ਜ਼ਿਲ੍ਹੇ ਦੇ ਹਜ਼ਰਤਪੁਰ ਥਾਣਾ ਖੇਤਰ ਵਿੱਚ ਗੰਗਾ ਐਕਸਪ੍ਰੈਸਵੇਅ 'ਤੇ ਪਲਟ ਗਈ, ਜਿਸ ਕਾਰਨ ਘੱਟੋ-ਘੱਟ 15 ਯਾਤਰੀ ਜ਼ਖਮੀ ਹੋ ਗਏ। ਪੁਲਸ ਸੁਪਰਡੈਂਟ (ਸ਼ਹਿਰ) ਅਭਿਸ਼ੇਕ ਕੁਮਾਰ ਸਿੰਘ ਨੇ ਦੱਸਿਆ ਕਿ ਹਰਦੋਈ ਤੋਂ ਦਿੱਲੀ ਜਾ ਰਹੀ ਇੱਕ ਡਬਲ-ਡੈਕਰ ਬੱਸ ਅੱਜ ਸਵੇਰੇ ਗੰਗਾ ਐਕਸਪ੍ਰੈਸਵੇਅ 'ਤੇ ਪਲਟ ਗਈ ਕਿਉਂਕਿ ਇਸਦਾ ਅਗਲਾ ਟਾਇਰ ਫਟ ਗਿਆ ਸੀ।

ਉਨ੍ਹਾਂ ਦੱਸਿਆ ਕਿ ਬੱਸ 'ਚ ਲਗਭਗ 125 ਯਾਤਰੀ ਸਵਾਰ ਸਨ। ਘਟਨਾ ਤੋਂ ਬਾਅਦ ਪੁਲਸ ਸਟੇਸ਼ਨ ਅਤੇ ਨੇੜਲੇ ਪੁਲਸ ਸਟੇਸ਼ਨਾਂ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀ ਯਾਤਰੀਆਂ ਨੂੰ ਜ਼ਿਲ੍ਹਾ ਹਸਪਤਾਲ ਅਤੇ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ 'ਚ 15 ਲੋਕ ਜ਼ਖਮੀ ਹੋਏ ਹਨ ਅਤੇ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬੱਸ ਨੂੰ ਗੰਗਾ ਐਕਸਪ੍ਰੈਸਵੇਅ ਤੋਂ ਹਟਾ ਦਿੱਤਾ ਗਿਆ ਹੈ ਤੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ।


author

Shubam Kumar

Content Editor

Related News