ਯੂ.ਪੀ. ਬਜਟ 2019: ਯੋਗੀ ਸਰਕਾਰ ਨੇ ਕੀਤਾ ਕਈ ਯੋਜਨਾਵਾਂ ਦਾ ਐਲਾਨ
Thursday, Feb 07, 2019 - 12:56 PM (IST)

ਲਖਨਊ— ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਯੋਗੀ ਸਰਕਾਰ ਨੇ ਆਪਣੇ ਬਜਟ 'ਚ ਸਾਰੇ ਵਰਗਾਂ ਨੂੰ ਸਾਧਨ ਦੀ ਕੋਸ਼ਿਸ਼ ਕੀਤੀ ਹੈ। ਵੀਰਵਾਰ ਨੂੰ ਵਿੱਤ ਮੰਤਰੀ ਰਾਜੇਸ਼ ਅਗਰਵਾਲ ਨੇ 4.79 ਲੱਖ ਕਰੋੜ ਦਾ ਬਜਟ ਪੇਸ਼ ਕੀਤਾ। ਇਸ ਦੇ ਅਧੀਨ ਕਰੀਬ 21,212 ਕਰੋੜ ਦੀਆਂ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ। 2019 ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਇਸ ਅਹਿਮ ਬਜਟ 'ਚ ਯੋਗੀ ਸਰਕਾਰ ਨੇ ਧਾਰਮਿਕ ਏਜੰਡੇ ਨਾਲ ਹੀ ਔਰਤਾਂ, ਨੌਜਵਾਨਾਂ ਅਤੇ ਕਿਸਾਨਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ। ਇਹੀ ਕਾਰਨ ਹੈ ਕਿ ਜਿੱਥੇ ਇਕ ਪਾਸੇ ਪਿੰਡ 'ਚ ਗਊਵੰਸ਼ ਦੀ ਸਾਂਭ-ਸੰਭਾਲ 'ਤੇ 247 ਕਰੋੜ ਅਤੇ ਸ਼ਹਿਰਾਂ 'ਚ ਕਾਨਹਾ ਗਊਸ਼ਾਲਾ ਲਈ 200 ਕਰੋੜ ਜਾਰੀ ਕੀਤਾ ਗਿਆ ਹੈ, ਉੱਥੇ ਹੀ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਮਕਸਦ ਨੂੰ ਪੂਰਾ ਕਰਨ 'ਤੇ ਜ਼ੋਰ ਦਿੱਤਾ ਗਿਆ। ਸਭ ਤੋਂ ਅਹਿਮ ਗੱਲ ਇਹ ਹੈ ਕਿ ਪਿਛਲੇ ਬਜਟ ਦੇ ਮੁਕਾਬਲੇ ਇਹ ਬਜਟ 12 ਫੀਸਦੀ ਵਧ ਹੈ।
ਜਾਣੋ ਬਜਟ 'ਚ ਕੀ ਹੈ ਖਾਸ
1- ਪਿਛਲੇ ਬਜਟ ਦੇ ਮੁਕਾਬਲੇ 12 ਫੀਸਦੀ ਵਧ ਹੈ ਇਹ ਬਜਟ।
2- ਉੱਤਰ ਪ੍ਰਦੇਸ਼ 'ਚ 10 ਲੱਖ 10 ਹਜ਼ਾਰ ਅਤੇ ਲੋਕਾਂ ਨੂੰ ਆਊਸ਼ਮਾਨ ਭਾਰਤ ਦੇ ਦਾਇਰੇ 'ਚ ਲਿਆਂਦਾ ਜਾਵੇਗਾ। ਮੁੱਖ ਮੰਤਰੀ ਜਨ ਅਰੋਗ ਯੋਜਨਾ ਦੇ ਅਧੀਨ ਯੂ.ਪੀ. ਸਰਕਾਰ ਨੇ 111 ਕਰੋੜ ਰੁਪਏ ਦਾ ਬਜਟ ਤੈਅ ਕੀਤਾ।
3- ਸਹਿਕਾਰੀ ਖੇਤਰ ਦੀਆਂ ਬੰਦ ਖੰਡ ਦੀਆਂ ਮਿੱਲਾਂ ਲਈ 50 ਕਰੋੜ ਰੁਪਏ ਅਤੇ ਪੀ.ਪੀ.ਪੀ. ਮੋੜ 'ਤੇ ਚਲਾਉਣ ਲਈ 25 ਕਰੋੜ ਰੁਪਏ।
4- ਪੁਲਸ ਕਰਮਚਾਰੀਆਂ ਦੇ ਬੈਰਕ ਲਈ 700 ਕਰੋੜ। ਟਾਈਪ ਏ, ਬੀ ਲਈ 700 ਕਰੋੜ। ਪੁਲਸ ਦੀਆਂ 7 ਲਾਈਨਾਂ ਲਈ 400 ਕਰੋੜਾਂ, 57 ਫਾਇਰ ਸਟੇਸ਼ਨ 'ਤੇ ਭਵਨਾਂ ਲਈ 200 ਕਰੋੜ, ਆਧੁਨਿਕੀਕਰਨ ਲਈ 204 ਕਰੋੜ।
5- ਬੱਸ ਸੇਵਾ ਤੋਂ ਵਾਂਝੇ 14,561 ਪਿੰਡ ਜੋੜੇ ਜਾਣਗੇ।
6- 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਬਜਟ 'ਚ ਸਰਕਾਰ ਵਿਵਸਥਾ ਕਰੇਗੀ। ਇਸ ਦੇ ਅਧੀਨ ਆਧੁਨਿਕ ਤਰੀਕੇ ਨਾਲ ਖੇਤੀ ਨੂੰ ਉਤਸ਼ਾਹ ਦੇਣ 'ਤੇ ਜ਼ੋਰ ਹੋਵੇਗਾ।
7- ਸਰਕਾਰੀ ਇੰਟਰ ਕਾਲਜ ਦੀ ਸਥਾਪਨਾ ਲਈ 10 ਕਰੋੜ।
8- ਕੰਨਿਆ ਸੁਮੰਗਲਮ ਯੋਜਨਾ ਲਈ 1200 ਕਰੋੜ।
9- ਪ੍ਰਾਦੇਸ਼ਿਕ ਜਹਾਜ਼ ਲਈ 150 ਕਰੋੜ।
10- ਅਨੁਸੂਚਿਤ ਵਿਦਿਆਰਥੀਆਂ ਨੂੰ 2307 ਕਰੋੜ।
11- ਵਿਧਾਵਾਵਾਂ ਨੂੰ 1410 ਕਰੋੜ।
12- ਬੁੰਦੇਲਖੰਡ ਲਈ ਬੁੰਦੇਲਖੰਡ ਵਿਕਾਸ ਬੋਰਡ ਦੇ ਗਠਨ ਦਾ ਐਲਾਨ ਕੀਤਾ ਗਿਆ। ਇਸੇ ਤਰ੍ਹਾਂ ਪੂਰਵਾਂਚਲ ਵਿਕਾਸ ਬੋਰਡ ਦੇ ਗਠਨ ਦਾ ਵੀ ਐਲਾਨ।
13- ਕੁਸ਼ੀਨਗਰ ਨਾਲ ਗੌਤਮਬੁੱਧਨਗਰ ਦਾ ਏਅਰਪੋਰਟ ਵੀ ਜਲਦ ਆਪਰੇਸ਼ਨਲ ਹੋਵੇਗਾ।
14- ਅਯੁੱਧਿਆ ਏਅਰਪੋਰਟ ਲਈ 200 ਕਰੋੜ ਦਾ ਬਜਟ।
15- ਮੈਟਰੋ: ਵਾਰਾਣਸੀ, ਮੇਰਠ, ਗੋਰਖਪੁਰ, ਪ੍ਰਯਾਗਰਾਜ ਅਤੇ ਝਾਂਸੀ ਮੈਟਰੋ ਲਈ 150 ਕਰੋੜ, ਉੱਥੇ ਹੀ ਕਾਨਪੁਰ ਅਤੇ ਆਗਰਾ ਮੈਟਰੋ ਲਈ 175-175 ਕਰੋੜ ਦਾ ਬਜਟ।
16- ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ- ਪਿੰਡ ਲਈ 6,240 ਕਰੋੜ ਰੁਪਏ।
17- ਸਿਹਤ 'ਤੇ ਵੱਡਾ ਐਲਾਨ: ਕੈਂਸਰ ਸੰਸਥਾ ਲਖਨਊ ਲਈ 248 ਕਰੋੜ ਰੁਪਏ ਦਾ ਐਲਾਨ। ਲਖਨਊ 'ਚ ਅਟਲ ਬਿਹਾਰੀ ਡਾਕਟਰੀ ਯੂਨੀਵਰਸਿਟੀ ਲਈ 50 ਕਰੋੜ ਰੁਪਏ। ਉੱਤਰ ਪ੍ਰਦੇਸ਼ 'ਚ ਆਊਸ਼ ਯੂਨੀਵਰਸਿਟੀ ਖੁੱਲ੍ਹੇਗੀ। ਬਜਟ 'ਚ 10 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ।
18- ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਯੋਜਨਾ: 3,488 ਕਰੋੜ ਰੁਪਏ, ਰਾਸ਼ਟਰੀ ਪੇਂਡੂ ਪੀਣ ਵਾਲੀ ਪਾਣੀ ਯੋਜਨਾ, 2954 ਕਰੋੜ ਰੁਪਏ, ਰਾਸ਼ਟਰੀ ਪੇਂਡੂ ਰੋਜ਼ਗਾਰ ਮਿਸ਼ਨ, 1,393 ਕਰੋੜ ਰੁਪਏ, ਮੁੱਖ ਮੰਤਰੀ ਰਿਹਾਇਸ਼ ਯੋਜਨਾ-ਪੇਂਡੂ, 429 ਕਰੋੜ ਰੁਪਏ, ਸ਼ਯਾਮਾ ਪ੍ਰਸਾਦ ਮੁਖਰਜੀ ਰੂਬਰਨ ਮਿਸ਼ਨ, 224 ਕਰੋੜ ਰੁਪਏ ਦੀ ਵਿਵਸਥਾ ਪ੍ਰਸਤਾਵਿਤ।