ਯੂ.ਪੀ. ਬੋਰਡ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਰੱਦ, ਬਿਨਾਂ ਪ੍ਰੀਖਿਆ ਪ੍ਰਮੋਟ ਹੋਣਗੇ ਵਿਦਿਆਰਥੀ

Saturday, May 29, 2021 - 08:30 PM (IST)

ਨਵੀਂ ਦਿੱਲੀ - ਉੱਤਰ ਪ੍ਰਦੇਸ਼ ਮਿਡਲ ਸਿੱਖਿਆ ਪ੍ਰੀਸ਼ਦ ਦੀ ਹਾਈ ਸਕੂਲ (ਜਮਾਤ 10) ਦੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਹੈ। ਉਪ ਮੁੱਖ ਮੰਤਰੀ ਡਾ. ਦਿਨੇਸ਼ ਸ਼ਰਮਾ ਨੇ ਅੱਜ ਮੀਡੀਆ ਨੂੰ ਦੱਸਿਆ ਕਿ ਸਾਰੇ ਵਿਦਿਆਰਥੀਆਂ ਨੂੰ 11ਵੀਂ ਜਮਾਤ ਵਿੱਚ ਪ੍ਰਮੋਟ ਕੀਤਾ ਜਾਵੇਗਾ।

ਡਾ. ਦਿਨੇਸ਼ ਸ਼ਰਮਾ ਨੇ ਦੱਸਿਆ ਕਿ ਯੂ.ਪੀ. ਬੋਰਡ 12ਵੀਂ ਦੀਆਂ ਪ੍ਰੀਖਿਆਵਾਂ ਜੁਲਾਈ ਦੇ ਦੂਜੇ ਹਫ਼ਤੇ ਵਿੱਚ ਆਯੋਜਿਤ ਕਰਾਈਆਂ ਜਾ ਸਕਦੀਆਂ ਹਨ। ਇਸ ਵਾਰ ਪ੍ਰੀਖਿਆ 3 ਘੰਟੇ ਦੀ ਬਜਾਏ 1.5 ਘੰਟੇ ਦੀ ਹੋਵੇਗੀ ਜਿਸ ਵਿੱਚ ਵਿਦਿਆਰਥੀਆਂ ਨੂੰ 10 ਵਿੱਚੋਂ ਸਿਰਫ 3 ਸਵਾਲਾਂ ਦਾ ਜਵਾਬ ਲਿਖਣਾ ਹੋਵੇਗਾ।

ਇਸ ਤਰ੍ਹਾਂ ਹੁਣ ਯੂ.ਪੀ. ਬੋਰਡ 10ਵੀਂ ਦਾ ਨਤੀਜਾ ਪਿਛਲੀਆਂ ਪ੍ਰੀਖਿਆਵਾਂ ਅਤੇ ਅੰਤਰਿਕ ਲੇਖਾ ਜੋਖਾ ਦੇ ਆਧਾਰ 'ਤੇ ਐਲਾਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਸਰਕਾਰ ਇੰਟਰ (12ਵੀਆਂ) ਪ੍ਰੀਖਿਆ ਟਾਈਮ-ਟੇਬਲ 'ਤੇ ਵੀ ਦੋ-ਤਿੰਨ ਦਿਨ ਵਿੱਚ ਛੇਤੀ ਹੀ ਫੈਸਲਾ ਲੈ ਸਕਦੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਯੂ.ਪੀ. ਬੋਰਡ 10ਵੀਂ ਪ੍ਰੀਖਿਆਵਾਂ ਨੂੰ ਰੱਦ ਕਰ ਨਤੀਜਾ ਤਿਆਰ ਕਰਣ ਦੀਆਂ ਤਿਆਰੀਆਂ ਵਿੱਚ ਜੁਟਿਆ ਹੈ। ਯੂ.ਪੀ. ਬੋਰਡ 10ਵੀਂ ਦੀ ਪ੍ਰੀਖਿਆ ਇਤਿਹਾਸ ਵਿੱਚ ਪਹਿਲੀ ਵਾਰ ਰੱਦ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਸੀ.ਬੀ.ਐੱਸ.ਈ., ਆਈ.ਸੀ.ਐੱਸ.ਸੀ.ਈ., ਐੱਮ.ਪੀ. ਬੋਰਡ, ਪੰਜਾਬ ਬੋਰਡ, ਹਰਿਆਣਾ ਬੋਰਡ ਆਦਿ ਬੋਰਡਾਂ ਨੇ ਵੀ 10ਵੀਂ ਦੀ ਪ੍ਰੀਖਿਆ ਰੱਦ ਕਰਣ ਦਾ ਐਲਾਨ ਕੀਤਾ ਹੈ।

ਡਿਪਟੀ ਸੀ.ਐੱਮ. ਡਾ. ਦਿਨੇਸ਼ ਸ਼ਰਮਾ ਨੇ ਕਿਹਾ ਸੀ ਕਿ ਕੋਰੋਨਾ ਪੀਕ ਦਾ ਮੁਲਾਂਕਣ ਸਮਾਂ-ਸਮਾਂ 'ਤੇ ਕੀਤਾ ਜਾ ਰਿਹਾ ਹੈ। ਸਾਡੇ 19 ਅਧਿਕਾਰੀ ਜੋ ਬੋਰਡ ਪ੍ਰੀਖਿਆਵਾਂ ਨਾਲ ਸਬੰਧਿਤ ਹਨ, ਇਨ੍ਹਾਂ ਵਿਚੋਂ 17 ਅਧਿਕਾਰੀ ਪੀੜਤ ਹਨ। ਸਾਰਿਆਂ ਦੇ ਠੀਕ ਅਤੇ ਤੰਦਰੁਸਤ ਹੋਣ ਤੋਂ ਬਾਅਦ ਅਸੀਂ ਆਪਸ ਵਿੱਚ ਚਰਚਾ ਕਰਕੇ ਮੁੱਖ ਮੰਤਰੀ ਨਾਲ ਗੱਲਬਾਤ ਕਰਾਂਗੇ। ਇਸ ਤੋਂ ਬਾਅਦ ਹੀ ਕੁੱਝ ਫ਼ੈਸਲਾ ਲਿਆ ਜਾਵੇਗਾ। ਸੀ.ਬੀ.ਐੱਸ.ਈ. ਬੋਰਡ ਵਿੱਚ 10 ਤੋਂ 15 ਲੱਖ ਵਿਦਿਆਰਥੀ ਬੈਠਦੇ ਹਨ। ਯੂ.ਪੀ. ਬੋਰਡ ਦੁਨੀਆ ਦਾ ਸਭ ਤੋਂ ਵੱਡਾ ਬੋਰਡ ਹੈ ਜਿਸ ਵਿੱਚ 55-56 ਲੱਖ ਵਿਦਿਆਰਥੀ ਬੈਠਦੇ ਹਾਂ। ਪ੍ਰੀਖਿਆ ਦੀਆਂ ਤਿਆਰੀਆਂ ਦੀ ਮਾਨਿਟਰਿੰਗ ਚੱਲ ਰਹੀ ਸੀ। ਮੁੱਖ ਮੰਤਰੀ ਖੁਦ ਪ੍ਰੀਖਿਆ ਦੀਆਂ ਤਿਆਰੀਆਂ ਦੀ ਮਾਨਿਟਰਿੰਗ ਕਰ ਰਹੇ ਸਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News