ਯੂ.ਪੀ. ਦੀਨਦਿਆਲ ਉਪਾਧਿਆਏ ਜੰਕਸ਼ਨ ''ਤੇ ਵੱਡਾ ਹਾਦਸਾ, ਲੀਹੋਂ ਲੱਥੀ ਗਰੀਬ ਰੱਥ
Sunday, Jan 05, 2020 - 06:28 PM (IST)

ਨਵੀਂ ਦਿੱਲੀ (ਏਜੰਸੀ)- ਦਿੱਲੀ ਦੇ ਆਨੰਦ ਵਿਹਾਰ ਤੋਂ ਭਾਗਲਪੁਰ ਜਾ ਰਹੀ ਗਰੀਬ ਰੱਥ (22406) ਲੀਹ ਤੋਂ ਹੇਠਾਂ ਉਤਰ ਗਈ। ਇਸ ਹਾਦਸੇ ਵਿਚ ਟਰੇਨ ਦਾ ਇੰਜਨ ਬੇਪਟਰੀ ਹੋ ਗਿਆ ਹੈ। ਦੀਨਦਿਆਲ ਉਪਾਧਿਆਏ ਜੰਕਸਨ ਤੋਂ ਨਿਕਲਣ ਤੋਂ ਤੁਰੰਤ ਬਾਅਦ ਯਾਰਡ ਵਿਚ ਟਰੇਨ ਦਾ ਇੰਜਨ ਪਟੜੀ ਤੋਂ ਹੇਠਾਂ ਉਤਰ ਗਿਆ। ਹਾਦਸੇ ਤੋਂ ਬਾਅਦ ਰੇਲ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਹਾਲਾਂਕਿ ਇਸ ਹਾਦਸੇ ਵਿਚ ਕਿਸੇ ਦੀ ਜਾਨ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ।