UP : ਯੋਗੀ ਆਦਿੱਤਿਆਨਾਥ ਦੀ ਕੈਬਨਿਟ 'ਚ ਸ਼ਾਮਲ ਹੋਏ 7 ਚਿਹਰੇ, ਇਨ੍ਹਾਂ ਮੰਤਰੀਆਂ ਨੇ ਅਹੁਦੇ ਦੀ ਚੁੱਕੀ ਸਹੁੰ

Sunday, Sep 26, 2021 - 06:37 PM (IST)

UP : ਯੋਗੀ ਆਦਿੱਤਿਆਨਾਥ ਦੀ ਕੈਬਨਿਟ 'ਚ ਸ਼ਾਮਲ ਹੋਏ 7 ਚਿਹਰੇ, ਇਨ੍ਹਾਂ ਮੰਤਰੀਆਂ ਨੇ ਅਹੁਦੇ ਦੀ ਚੁੱਕੀ ਸਹੁੰ

ਲਖਨਊ-ਉੱਤਰ ਪ੍ਰਦੇਸ਼ 'ਚ ਅਗਲੇ ਸਾਲ ਤੋਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਪਣੇ ਕੈਬਨਿਟ ਦਾ ਵਿਸਤਾਰ ਕੀਤਾ। ਰਾਜਧਾਨੀ ਲਖਨਊ 'ਚ ਮੰਤਰੀ ਮੰਡਲ ਦਾ ਵਿਸਤਾਰ ਦਾ ਪ੍ਰੋਗਰਾਮ ਹੋਇਆ। ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨੇ ਪਟੇਲ ਨੇ ਗੁਜਰਾਤ ਤੋਂ ਲਖਨਊ ਪਰਤਣ ਤੋਂ ਬਾਅਦ ਐਤਵਾਰ ਨੂੰ ਕੈਬਨਿਟ ਵਿਸਤਾਰ ਦੇ ਬਾਰੇ 'ਚ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ : ਜਦੋਂ ਅਸੀਂ ਇਕਜੁਟ ਹੁੰਦੇ ਹਾਂ ਤਾਂ ਅਸੀਂ ਜ਼ਿਆਦਾ ਸ਼ਕਤੀਸ਼ਾਲੀ ਤੇ ਬਿਹਤਰ ਹੁੰਦੇ ਹਾਂ : PM ਮੋਦੀ

ਹਾਲ ਹੀ 'ਚ ਕਾਂਗਰਸ ਤੋਂ ਭਾਜਪਾ 'ਚ ਸ਼ਾਮਲ ਹੋਏ ਜਿਤਿਨ ਪ੍ਰਸਾਦ ਨੇ ਕੈਬਨਿਟ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਕੈਬਨਿਟ ਵਿਸਤਾਰ 'ਚ ਸੱਤ ਚਿਹਰਿਆਂ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ।

ਇਨ੍ਹਾਂ 7 ਮੰਤਰੀਆਂ ਨੇ ਚੁੱਕੀ ਸਹੁੰ
1. ਜਿਤਿਨ ਪ੍ਰਸਾਦ
2. ਸੰਗੀਤਾ ਬਿੰਦ
3. ਛਤਰਪਾਲ ਗੰਗਵਾਰ
4. ਪਲਟੂ ਰਾਮ
5. ਦਿਨੇਸ਼ ਖਟੀਕ
6. ਸੰਜੀਵ ਕੁਮਾਰ ਗੋਂਡ
7. ਧਰਮਵੀਰ ਪ੍ਰਜਾਪਤੀ

ਇਹ ਵੀ ਪੜ੍ਹੋ : ਸਕਾਟਲੈਂਡ 'ਚ ਸਿਗਨਲ ਬੂਸਟਰਾਂ ਦੀ ਵਰਤੋਂ ਨਾਲ ਹੋ ਰਹੀ ਹੈ ਕਾਰਾਂ ਦੀ ਚੋਰੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News