ਖੋਦਾਈ ਦੌਰਾਨ ਜ਼ਮੀਨ ਹੇਠੋਂ ਨਿਕਲਿਆ ਮੁਗਲ ਕਾਲ ਦਾ ਖਜ਼ਾਨਾ, ਘੜੇ 'ਚੋਂ ਮਿਲੇ 401 ਚਾਂਦੀ ਦੇ ਸਿੱਕੇ

Tuesday, May 23, 2023 - 12:00 PM (IST)

ਨਾਨੌਤਾ (ਰਾਮ ਕੁਮਾਰ)- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ 'ਚ ਨਾਨੌਤਾ ਪਿੰਡ ’ਚ ਖੋਦਾਈ ਵੇਲੇ ਮਿੱਟੀ ਦੇ ਇਕ ਘੜੇ 'ਚੋਂ ਮੁਗਲ ਕਾਲ ਦੀ ਸੱਭਿਅਤਾ ਦੇ ਅਤਿ-ਪ੍ਰਾਚੀਨ ਚਾਂਦੀ ਦੇ 401 ਸਿੱਕੇ ਮਿਲੇ ਹਨ। ਇਨ੍ਹਾਂ ਸਿੱਕਿਆਂ ਦੇ ਦੋਵੇਂ ਪਾਸੇ ਇਕ ਲਿੱਪੀ ਵਿਚ ਕੁਝ ਲਿਖਿਆ ਹੋਇਆ ਹੈ, ਜਿਸ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਘੱਗਰ ਨਦੀ 'ਚ ਨਹਾਉਣ ਗਏ 3 ਮੁੰਡਿਆਂ ਦੀ ਡੁੱਬਣ ਨਾਲ ਮੌਤ, ਪਰਿਵਾਰਾਂ 'ਚ ਪਿਆ ਚੀਕ ਚਿਹਾੜਾ

ਦਰਅਸਲ ਨਾਨੌਤਾ ਖੇਤਰ ’ਚ ਪਿੰਡ ਹੁਸੈਨਪੁਰ ਦੇ ਵਾਸੀਆਂ ਦੀ ਕਮੇਟੀ ਵੱਲੋਂ ਪਿੰਡ ਦੇ ਖੇੜਾ ਸਥਾਨ ਦੇ ਸੁੰਦਰੀਕਰਨ ਲਈ ਨੀਂਹ ਪੁੱਟੀ ਜਾ ਰਹੀ ਸੀ। ਸ਼ਾਮ ਵੇਲੇ ਜੇ. ਸੀ. ਬੀ. ਮਸ਼ੀਨ ਨਾਲ ਖੋਦਾਈ ਦੌਰਾਨ ਉੱਥੇ ਬਣੀ ਸਮਾਧੀ ਉੱਖੜ ਗਈ, ਜਿਸ ਨੂੰ ਪਿੰਡ ਵਾਸੀਆਂ ਨੇ ਇਕ ਪਾਸੇ ਹਟਵਾ ਦਿੱਤਾ। ਸਵੇਰ ਪੈਣ ’ਤੇ ਮਜ਼ਦੂਰਾਂ ਦੇ ਨਾਲ ਪਿੰਡ ਵਾਸੀ ਮਿੱਟੀ ਨੂੰ ਪੱਧਰਾ ਕਰ ਰਹੇ ਸਨ ਕਿ ਉਨ੍ਹਾਂ ਨੂੰ ਇਕ ਅਣਜਾਣ ਧਾਤੂ ਦੇ ਸਿੱਕੇ ਨਜ਼ਰ ਆਏ। ਮਿੱਟੀ ਨੂੰ ਹਟਾਉਣ ’ਤੇ ਹੇਠਾਂ ਚਾਂਦੀ ਦੇ ਸਿੱਕਿਆਂ ਨਾਲ ਭਰਿਆ ਕੱਚਾ ਘੜਾ ਨਜ਼ਰ ਆਇਆ, ਜਿਸ ਨੂੰ ਵੇਖ ਕੇ ਉਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ।

ਇਹ ਵੀ ਪੜ੍ਹੋ-  ਬਿਊਟੀ ਪਾਰਲਰ 'ਚ ਤਿਆਰ ਹੋ ਰਹੀ ਲਾੜੀ ਨੂੰ ਪੁਲਸ ਕਾਂਸਟੇਬਲ ਨੇ ਮਾਰੀ ਗੋਲੀ, ਮਚੀ ਹਫੜਾ-ਦਫੜੀ

ਸਿੱਕਿਆਂ ਨੂੰ ਗਿਣਿਆ ਗਿਆ ਤਾਂ ਉਸ ਵਿਚੋਂ ਪੂਰੇ 401 ਚਾਂਦੀ ਦੇ ਸਿੱਕੇ ਸਨ। ਸੂਚਨਾ 'ਤੇ ਪਹੁੰਚੀ ਪੁਲਸ ਨੂੰ ਇਹ ਸਿੱਕੇ ਸੌਂਪੇ ਗਏ। ਓਧਰ ਥਾਣਾ ਮੁਖੀ ਚੰਦਰਸੇਨ ਸੈਨੀ ਨੇ ਦੱਸਿਆ ਕਿ 401 ਚਾਂਦੀ ਦੇ ਸਿੱਕੇ ਬਰਾਮਦ ਹੋਏ ਹਨ। ਉੱਚ ਅਧਿਕਾਰੀਆਂ ਨੂੰ ਮਾਮਲੇ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਪਿੰਡ ਦੇ ਪ੍ਰਧਾਨ ਪ੍ਰਮੋਦ ਕੁਮਾਰ ਅਤੇ ਸਾਬਕਾ ਪ੍ਰਧਾਨ ਹੇਮ ਸਿੰਘ ਪੁੰਡੀਰ ਦੀ ਅਗਵਾਈ ’ਚ ਇਕੱਠੇ ਕੀਤੇ ਗਏ 401 ਚਾਂਦੀ ਦੇ ਸਿੱਕੇ ਪੁਲਸ ਨੂੰ ਸੌਂਪ ਦਿੱਤੇ ਗਏ। ਫਿਲਹਾਲ ਪੁਰਾਤਤੱਵ ਸਰਵੇ ਵਿਭਾਗ ਦੀ ਟੀਮ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜਾਂਚ ਮਗਰੋਂ ਹੀ ਅੱਗੇ ਦੀ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ- ਅਗਲੇ ਸਾਲ ਦੇ ਅਖ਼ੀਰ ਤੱਕ ਅਮਰੀਕਾ ਵਰਗੀਆਂ ਹੋਣਗੀਆਂ ਰਾਜਸਥਾਨ ਦੀਆਂ ਸੜਕਾਂ: ਨਿਤੀਨ ਗਡਕਰੀ


 


Tanu

Content Editor

Related News