UP: ਸੜਕ ਹਾਦਸਿਆਂ ''ਚ ਜੋੜੇ ਸਮੇਤ 7 ਲੋਕਾਂ ਦੀ ਮੌਤ

Wednesday, Nov 11, 2020 - 05:18 PM (IST)

UP: ਸੜਕ ਹਾਦਸਿਆਂ ''ਚ ਜੋੜੇ ਸਮੇਤ 7 ਲੋਕਾਂ ਦੀ ਮੌਤ

ਸਹਾਰਨਪੁਰ— ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿਚ ਪਿਛਲੇ 24 ਘੰਟਿਆਂ ਦੌਰਾਨ ਹੋਏ ਸੜਕ ਹਾਦਸਿਆਂ ਵਿਚ ਜੋੜੇ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਦੇਵਬੰਦ ਕੋਤਵਾਲੀ ਇਲਾਕੇ ਵਿਚ ਸਾਂਖਨ ਕਲਾਂ ਖੇਤਰ ਵਿਚ ਅੱਜ ਦੁਪਹਿਰ ਬਜਰੀ ਨਾਲ ਲੱਦੇ ਟਰੱਕ ਦੀ ਲਪੇਟ 'ਚ ਆਉਣ ਨਾਲ ਬਾਈਕ ਸਵਾਰ ਬਿੱਟੂ ਕਸ਼ਯਪ ਅਤੇ ਉਸ ਦੀ ਪਤਨੀ ਸੰਜੂ ਕਸ਼ਯਪ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ 12 ਸਾਲਾ ਧੀ ਨਿਧੀ ਜ਼ਖਮੀ ਹੋ ਗਈ। ਜ਼ਖਮੀ ਕੁੜੀ ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਹੈ।

ਪੁਲਸ ਮੁਤਾਬਕ ਸਹਾਰਨਪੁਰ-ਮੁਜ਼ੱਫਰਨਗਰ ਮਾਰਗ 'ਤੇ ਨਾਂਗਲ ਦੇ ਲਾਖਨੌਰ 'ਚ ਟਰੈਕਟਰ-ਟਰਾਲੀ ਕੱਲ ਰਾਤ ਇਕ ਵਾਹਨ ਨਾਲ ਟਕਰਾ ਗਈ। ਹਾਦਸੇ ਵਿਚ ਟਰੈਕਟਰ ਡਰਾਈਵਰ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਤੀਤਰੋ ਖੇਤਰ ਵਿਚ ਬਰਸੀ ਪਿੰਡ 'ਚ ਬੇਕਾਬੂ ਟਰੱਕ ਰਜਬਾਹੇ 'ਚ ਡਿੱਗ ਗਿਆ। ਜਿਸ ਵਿਚ ਉਸ 'ਚ ਸਵਾਰ 65 ਸਾਲਾ ਕੰਵਰਪਾਲ ਵਾਸੀ ਪਾਂਡੁਖੇਡੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਬਾਈਕ ਸਵਾਰ ਸੁਬਰੀ ਵਾਸੀ 20 ਸਾਲਾ ਨੌਜਵਾਨ ਅਤੇ 15 ਸਾਲ ਨੌਜਵਾਨ ਭਾਟਖੇੜੀ ਜਾ ਰਹੇ ਸਨ। ਇਸ ਦੌਰਾਨ ਤੇਜ਼ ਰਫ਼ਤਾਰ ਵਾਹਨ ਦੀ ਲਪੇਟ ਵਿਚ ਆਉਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ਨੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਨੇ ਸੜਕ 'ਤੇ ਜਾਮ ਲਾ ਦਿੱਤਾ। ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇ ਮੁਆਵਜ਼ੇ ਦੇ ਚੈਕ ਦੇ ਕੇ ਜਾਮ ਖੁੱਲ੍ਹਵਾਇਆ।


author

Tanu

Content Editor

Related News