ਖੁੱਲ੍ਹੇ ''ਚ ਸੌਂਣ ਲਈ ਨਹੀਂ ਹੋਵੋਗੇ ਮਜ਼ਬੂਰ, ਸਰਕਾਰ ਨੇ ਕਰ ''ਤਾ ਇੰਤਜ਼ਾਮ

Saturday, Jan 04, 2025 - 05:53 PM (IST)

ਖੁੱਲ੍ਹੇ ''ਚ ਸੌਂਣ ਲਈ ਨਹੀਂ ਹੋਵੋਗੇ ਮਜ਼ਬੂਰ, ਸਰਕਾਰ ਨੇ ਕਰ ''ਤਾ ਇੰਤਜ਼ਾਮ

ਲਖਨਊ- ਉੱਤਰ ਪ੍ਰਦੇਸ਼ 'ਚ ਕੜਾਕੇ ਦੀ ਸਰਦੀ ਦੌਰਾਨ ਕਿਸੇ ਨੂੰ ਵੀ ਖੁੱਲ੍ਹੇ 'ਚ ਨਾ ਸੌਂਣਾ ਪਵੇ, ਇਸ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ 'ਤੇ ਪੂਰੇ ਸੂਬੇ 'ਚ ਰੈਣ ਬਸੇਰੇ ਅਤੇ ਸ਼ੈਲਟਰਾਂ ਦੀਆਂ ਸੁਵਿਧਾਵਾਂ ਨੂੰ ਲਗਾਤਾਰ ਮਜ਼ਬੂਤ ​​ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਇਕ ਬਿਆਨ ਵਿਚ ਦਿੱਤੀ ਗਈ। ਬਿਆਨ ਅਨੁਸਾਰ ਇਨ੍ਹਾਂ ਪ੍ਰਬੰਧਾਂ ਦਾ ਉਦੇਸ਼ ਹਰ ਲੋੜਵੰਦ ਵਿਅਕਤੀ ਨੂੰ ਠੰਡ ਦੇ ਕਹਿਰ ਤੋਂ ਬਚਾਉਣਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਆਸਰਾ ਮੁਹੱਈਆ ਕਰਵਾਉਣਾ ਹੈ।

ਬਿਆਨ 'ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਰੈਣ ਬਸੇਰਿਆਂ ਨੂੰ ਪੂਰੀ ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਨਾਲ ਚਲਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ ਕਿ ਕਿਸੇ ਵੀ ਵਿਅਕਤੀ ਨੂੰ ਖੁੱਲ੍ਹੇ ਵਿਚ, ਡਿਵਾਈਡਰਾਂ, ਸੜਕ ਦੀਆਂ ਪਟੜੀਆਂ ਜਾਂ ਪਾਰਕਾਂ 'ਚ ਸੌਂਣ ਲਈ ਮਜ਼ਬੂਰ ਨਾ ਕੀਤਾ ਜਾਵੇ। ਬਿਆਨ ਅਨੁਸਾਰ ਸੂਬੇ ਵਿਚ ਹੁਣ ਤੱਕ 1240 ਰੈਣ ਬਸੇਰੇ ਅਤੇ ਸ਼ੈਲਟਰ ਬਣਾਏ ਜਾ ਚੁੱਕੇ ਹਨ, ਜਿੱਥੇ ਠੰਡ ਤੋਂ ਬਚਾਅ ਲਈ ਸਾਰੇ ਲੋੜੀਂਦੇ ਸਾਧਨ ਮੌਜੂਦ ਹਨ।

ਇਸ ਦੇ ਨਾਲ ਬੇਸਹਾਰਾ ਲੋਕਾਂ ਨੂੰ ਤਿੰਨ ਲੱਖ ਤੋਂ ਵੱਧ ਕੰਬਲ ਵੰਡੇ ਜਾ ਚੁੱਕੇ ਹਨ। ਮੁੱਖ ਮੰਤਰੀ ਯੋਗੀ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਲੋੜਵੰਦਾਂ ਤੱਕ ਕੰਬਲ ਪਹੁੰਚਾਉਣ 'ਚ ਕੋਈ ਲਾਪ੍ਰਵਾਹੀ ਨਾ ਵਰਤੀ ਜਾਵੇ। ਰੈਣ ਬਸੇਰਿਆਂ 'ਚ ਔਰਤਾਂ ਦੀ ਸੁਰੱਖਿਆ ਅਤੇ ਲੋੜਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਬਿਆਨ ਅਨੁਸਾਰ ਸ਼ੈਲਟਰਾਂ 'ਚ ਲੋੜੀਂਦੀ ਰੋਸ਼ਨੀ, ਸਫਾਈ ਅਤੇ ਬੋਨਫਾਇਰ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਔਰਤਾਂ ਰੈਣ ਬਸੇਰਿਆਂ 'ਚ ਸੁਰੱਖਿਅਤ ਮਹਿਸੂਸ ਕਰਨ ਅਤੇ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਵੇ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀਆਂ ਹਦਾਇਤਾਂ 'ਤੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਠੰਡ ਨਾਲ ਨਜਿੱਠਣ ਲਈ ਢੁਕਵਾਂ ਬਜਟ ਅਲਾਟ ਕੀਤਾ ਗਿਆ ਹੈ।


author

Tanu

Content Editor

Related News