ਪ੍ਰੀਖਿਆ ''ਚ ਖ਼ਰਾਬ ਪ੍ਰਦਰਸ਼ਨ ਕਾਰਨ ਅਧਿਆਪਕ ਨੇ ਝਿੜਕਿਆ ਤਾਂ ਵਿਦਿਆਰਥਣ ਹੋਈ ਬੇਹੋਸ਼
Wednesday, Sep 14, 2022 - 10:08 AM (IST)
ਲਖਨਊ (ਵਾਰਤਾ)- ਪ੍ਰੀਖਿਆ 'ਚ ਖ਼ਰਾਬ ਪ੍ਰਦਰਸ਼ਨ ਲਈ ਇਕ ਅਧਿਆਪਕ ਵਲੋਂ ਝਿੜਕਣ ਤੋਂ ਬਾਅਦ ਇਕ ਨਿੱਜੀ ਸਕੂਲ ਦੀ 9ਵੀਂ ਜਮਾਤ ਦੀ ਵਿਦਿਆਰਥਣ ਬੇਹੋਸ਼ ਹੋ ਗਈ। ਕੁੜੀ ਦੇ ਪਿਤਾ ਪੰਕਜ ਮਿਸ਼ਰਾ ਨੇ ਕਿਹਾ,''ਮੇਰੀ ਧੀ ਸਰੀਰਕ ਰੂਪ ਨਾਲ ਠੀਕ ਸੀ, ਜਦੋਂ ਮੈਂ ਉਸ ਨੂੰ ਉਸ ਦੇ ਸਕੂਲ ਛੱਡਿਆ। ਦੁਪਹਿਰ ਮੈਨੂੰ ਸਕੂਲ ਦੇ ਅਧਿਕਾਰੀਆਂ ਦਾ ਫ਼ੋਨ ਆਇਆ, ਜਿਸ ਨੇ ਮੈਨੂੰ ਦੱਸਿਆ ਕਿ ਮੇਰੀ ਧੀ ਲਗਾਤਾਰ ਰੋ ਰਹੀ ਹੈ ਅਤੇ ਬੋਲ ਨਹੀਂ ਪਾ ਰਹੀ ਹੈ। ਉਸ ਨੇ ਮਾਂ ਨੂੰ ਧੀ ਨੂੰ ਲੈਣ ਲਈ ਭੇਜਿਆ। ਸਕੂਲ ਪਹੁੰਚਣ 'ਤੇ ਉਸ ਨੂੰ ਪਤਾ ਲੱਗਾ ਕਿ ਸਾਡੀ ਧੀ ਇਕ ਅਧਿਆਪਕ ਵਲੋਂ ਝਿੜਕਣ ਅਤੇ ਅਪਮਾਨਤ ਕੀਤੇ ਜਾਣ ਤੋਂ ਬਾਅਦ ਬੀਮਾਰ ਪਈ ਹੈ। ਬਾਅਦ 'ਚ ਮੇਰੀ ਪਤਨੀ ਉਸ ਨੂੰ ਚੈਕਅੱਪ ਲਈ ਇਕ ਨਿੱਜੀ ਹਸਪਤਾਲ ਲੈ ਗਈ।''
ਇਹ ਵੀ ਪੜ੍ਹੋ : ਜਾਮ 'ਚ ਫਸੀ ਕਾਰ, 3 ਕਿਲੋਮੀਟਰ ਦੌੜ ਕੇ ਆਪ੍ਰੇਸ਼ਨ ਕਰਨ ਪਹੁੰਚਿਆ ਡਾਕਟਰ
ਕੁੜੀ ਦੇ ਪਿਤਾ ਨੇ ਅੱਗੇ ਦੋਸ਼ ਲਗਾਇਆ ਕਿ ਸਕੂਲ ਦੇ ਅਧਿਆਪਕ ਨੇ ਉਸ ਦੀ ਧੀ ਨੂੰ ਕੋਈ ਮੁੱਢਲਾ ਇਲਾਜ ਨਹੀਂ ਦਿੱਤਾ ਅਤੇ ਜਦੋਂ ਸਾਥੀ ਵਿਦਿਆਰਥਣਾਂ ਨੇ ਜ਼ੋਰ ਦਿੱਤਾ ਤਾਂ ਉਸ ਨੇ ਉਸ ਨੂੰ ਇਕ ਐਂਟਾਸਿਡ ਟੈਬਲੇਟ ਦਿੱਤੀ। ਸਕੂਲ ਦੇ ਬੁਲਾਰੇ ਰਿਸ਼ੀ ਖੰਨਾ ਨੇ ਕਿਹਾ ਕਿ ਵਿਦਿਆਰਥਣ ਨੇ ਯੂਨਿਟ ਟੈਸਟ 'ਚ ਇਕ ਵਿਸ਼ੇ 'ਚ ਜ਼ੀਰੋ ਅੰਕ ਹਾਸਲ ਕੀਤੇ ਸਨ ਅਤੇ ਆਪਣੇ ਅੰਕ ਦੇਖ ਕੇ ਘਬਰਾ ਗਈ। ਉਨ੍ਹਾਂ ਕਿਹਾ,''ਕਿਸੇ ਵੀ ਅਧਿਆਪਕ ਨੇ ਉਸ ਨੂੰ ਕਦੇ ਨਹੀਂ ਝਿੜਕਿਆ। ਅਸਲ 'ਚ ਅਧਿਆਪਕਾਂ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਬੇਹੱਦ ਸਾਵਧਾਨੀ ਅਤੇ ਪਿਆਰ ਨਾਲ ਮੁੱਢਲਾ ਇਲਾਜ ਦਿੱਤਾ। ਬਾਅਦ 'ਚ ਉਸ ਦੇ ਮਾਤਾ-ਪਿਤਾ ਨੂੰ ਸੂਚਿਤ ਕੀਤਾ ਗਿਆ ਅਤੇ ਉਹ ਉਸ ਨੂੰ ਘਰ ਲੈ ਗਏ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ