ਯੂ.ਪੀ: ਟਾਇਲਟ ਲਈ ਗਈ ਔਰਤ ਨਾਲ 5 ਦਰਿੰਦਿਆਂ ਨੇ ਕੀਤਾ ਗੈਂਗਰੇਪ

06/28/2017 5:01:49 PM

ਗੋਰਖਪੁਰ—ਸੂਬੇ 'ਚ ਔਰਤਾਂ ਦੇ ਨਾਲ ਹੋਣ ਵਾਲੀਆਂ ਘਟਨਾਵਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ 'ਤੇ ਪੁਲਸ ਲਗਾਮ ਲਗਾਉਣ 'ਚ ਅਸਫਲ ਸਾਬਤ ਹੋ ਰਹੀ ਹੈ। ਤਾਜ਼ਾ ਮਾਮਲਾ ਦੇਵਰੀਆ ਜਨਪਦ ਦੇ ਭਲੁਅਨੀ ਥਾਣੇ ਦਾ ਹੈ, ਜਿੱਥੇ ਟਾਇਲਟ ਕਰਨ ਗਈ ਇਕ ਲੜਕੀ ਨੂੰ ਅਗਵਾ ਕਰਕੇ 5 ਦਰਿੰਦਿਆਂ ਨੇ ਉਸ ਨਾਲ ਗੈਂਗਰੇਪ ਕੀਤਾ। ਲੜਕੀ ਦੀ ਹਾਲਤ ਵਿਗੜਨ 'ਤੇ ਦਰਿੰਦਿਆਂ ਨੇ ਉਸ ਨੂੰ ਉੱਥੇ ਹੀ ਛੱਡ ਦਿੱਤਾ ਅਤੇ ਫਰਾਰ ਹੋ ਗਏ। ਮੌਕੇ 'ਤੇ ਪਹੁੰਚੀ ਪੁਲਸ ਨੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਘਟਨਾ ਨੂੰ ਯਾਦ ਕਰਕੇ ਪੀੜਤਾ ਨੇ ਰੋਂਦੇ ਹੋਏ ਦੱਸਿਆ ਕਿ ਉਹ ਟਾਇਲਟ ਲਈ ਗਈ ਸੀ, ਇਸ ਦੌਰਾਨ ਬਾਈਕ ਸਵਾਰ 5 ਲੋਕਾਂ ਨੇ ਉਸ ਨੂੰ ਜ਼ਬਰਨ ਗੱਡੀ 'ਚ ਬੈਠਾ ਲਿਆ ਅਤੇ ਇਕ ਬਗੀਚੇ 'ਚ ਲੈ ਜਾ ਕੇ ਰੇਪ ਕੀਤਾ।
ਏ.ਐਸ.ਪੀ. ਚਿਰੰਜੀਵ ਨਾਥ ਸਿਨਹਾ ਨੇ ਦੱਸਿਆ ਕਿ ਭਲੁਅਨੀ ਥਾਣਾ ਖੇਤਰ 'ਚ ਇਕ 18-19 ਸਾਲ ਦੀ ਔਰਤ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧ 'ਚ ਸਥਾਨਕ ਥਾਣੇ 'ਚ ਸਮੂਚਿਤ ਧਰਾਵਾਂ 'ਚ ਦੋਸ਼ੀ ਰਜਿਸਟਰਡ ਕੀਤਾ ਗਿਆ ਹੈ। ਕਪਤਾਨ ਸਾਹਿਬ ਮੌਕੇ 'ਤੇ ਹਨ ਅਤੇ ਇਸ ਘਟਨਾ 'ਚ ਜਿਹੜੇ ਦੋਸ਼ੀ ਰਹੇ ਹਨ ਉਨ੍ਹਾਂ ਦੀ ਪਛਾਣ ਦੇ ਬਾਅਦ ਕਾਰਵਾਈ ਕੀਤੀ ਜਾ ਰਹੀ ਹੈ। ਸਾਰੇ ਪੰਜ ਦੋਸ਼ੀਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।


Related News