ਲਾੜੇ ਨੂੰ ਜੈਮਾਲਾ ਪਾਉਣ ਤੋਂ ਮੁੱਕਰੀ ਲਾੜੀ; ਬੇਰੰਗ ਪਰਤੀ ਬਰਾਤ, ਜਾਣੋ ਪੂਰਾ ਮਾਮਲਾ

Wednesday, Jul 17, 2024 - 05:13 PM (IST)

ਭਦੋਹੀ- ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲੇ ਦੇ ਉਂਝ ਇਲਾਕੇ 'ਚ ਇਕ ਵਿਆਹ ਸਮਾਰੋਹ 'ਚ ਜੈਮਾਲਾ ਦੌਰਾਨ ਲਾੜੇ ਦੇ ਮੂੰਹ 'ਚੋਂ ਸ਼ਰਾਬ ਦੀ ਬਦਬੂ ਆਉਣ 'ਤੇ ਲਾੜੀ ਗੁੱਸੇ 'ਚ ਆ ਗਈ ਅਤੇ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਲਾੜੇ ਪੱਖ ਨੂੰ ਬੇਰੰਗ ਪਰਤਣਾ ਪਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਰਾਤ ਜ਼ਿਲੇ ਦੇ ਉਂਝ ਥਾਣਾ ਖੇਤਰ ਦੇ ਇਕ ਪਿੰਡ 'ਚ ਬਰਾਤ ਸੀ। ਦੁਆਰ ਪੂਜਾ ਤੋਂ ਬਾਅਦ ਜੈਮਾਲਾ ਦੀ ਰਸਮ ਪੂਰੀ ਹੋਣ ਲੱਗੀ। ਇਸ ਦੌਰਾਨ ਲਾੜੇ ਦੇ ਮੂੰਹ 'ਚੋਂ ਸ਼ਰਾਬ ਦੀ ਬਦਬੂ ਆਉਣ 'ਤੇ ਕੁੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਦੋਵਾਂ ਧਿਰਾਂ ਨੂੰ ਥਾਣੇ ਬੁਲਾ ਕੇ ਸਮਝਾਇਆ ਗਿਆ ਪਰ ਜਦੋਂ ਕੁੜੀ ਨਾ ਮੰਨੀ ਤਾਂ ਬਰਾਤ ਬੇਰੰਗ ਵਾਪਸ ਪਰਤ ਗਈ।

ਇਹ ਵੀ ਪੜ੍ਹੋ-  ਹੁਣ ਇਸ ਸੂਬੇ 'ਚ ਔਰਤਾਂ ਨੂੰ ਮਿਲੇਗੀ ਮੁਫ਼ਤ ਬੱਸ ਸਫ਼ਰ ਦੀ ਸਹੂਲਤ, 15 ਅਗਸਤ ਤੋਂ ਹੋਵੇਗੀ ਸ਼ੁਰੂ

ਦੱਸਿਆ ਜਾਂਦਾ ਹੈ ਕਿ ਬਰਾਤ ਪ੍ਰਯਾਗਰਾਜ ਜ਼ਿਲ੍ਹੇ ਦੇ ਸਹਸੋਂ ਕਸੇਰਵਾ ਪਿੰਡ ਦੇ ਰਹਿਣ ਵਾਲੇ ਰਾਜਕੁਮਾਰ ਦੇ ਪੁੱਤਰ ਚੰਦਨ ਭੁਜ ਦੇ ਵਿਆਹ ਲਈ ਉਂਝ ਇਲਾਕੇ ਦੇ ਇਕ ਪਿੰਡ 'ਚ ਆਈ ਸੀ। ਬਰਾਤ ਵਿਚ ਹਰ ਕੋਈ ਡੀਜੇ ਦੀਆਂ ਧੁੰਨਾਂ 'ਤੇ ਨੱਚਦਾ ਨਜ਼ਰ ਆਇਆ। ਦੁਆਰ ਪੂਜਾ ਦੀ ਰਸਮ ਖੁਸ਼ੀ-ਖੁਸ਼ੀ ਨਿਭਾਈ ਗਈ। ਹੁਣ ਤੱਕ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਜੈਮਾਲਾ ਦੀ ਰਸਮ ਸ਼ੁਰੂ ਹੁੰਦੇ ਹੀ ਜ਼ਿਆਦਾਤਰ ਸ਼ਰਾਬੀ ਨੌਜਵਾਨਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇਕ ਦੋਸਤ ਨੇ ਲਾੜੇ ਨੂੰ ਸ਼ਰਾਬ ਪਿਲਾ ਦਿੱਤੀ। ਜੈਮਾਲਾ ਦੀ ਰਸਮ ਦੌਰਾਨ ਲਾੜੇ ਦੇ ਮੂੰਹ 'ਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ, ਤਾਂ ਲਾੜੀ ਨੇ ਜੈਮਾਲਾ ਨੂੰ ਸ਼ਰਾਬੀ ਲਾੜੇ ਦੇ ਗਲੇ 'ਚ ਪਾਉਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ- ਮਾਨਸੂਨ ਹੁਣ ਫੜੇਗਾ ਰਫ਼ਤਾਰ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ

ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਝਗੜਾ ਵਧ ਗਿਆ। ਝਗੜੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾੜੇ ਨੂੰ ਥਾਣੇ ਲੈ ਆਈ। ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਦੇ ਕਈ ਪਤਵੰਤੇ ਲੋਕ ਥਾਣੇ ਪਹੁੰਚ ਗਏ, ਉਥੇ ਘੰਟਿਆਂਬੱਧੀ ਪੰਚਾਇਤ ਹੋਈ ਪਰ ਜਦੋਂ ਗੱਲ ਸਿਰੇ ਨਾ ਚੜ੍ਹੀ ਤਾਂ ਲਾੜਾ ਬਿਨਾਂ ਲਾੜੀ ਦੇ ਵਾਪਸ ਪਰਤ ਗਿਆ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News