ਕਲਾਸ ''ਚ ਫ਼ੇਲ ਹੋਣ ਤੋਂ ਬਾਅਦ 13 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ

Sunday, Apr 02, 2023 - 10:10 AM (IST)

ਕਲਾਸ ''ਚ ਫ਼ੇਲ ਹੋਣ ਤੋਂ ਬਾਅਦ 13 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ

ਸ਼ਾਹਜਹਾਂਪੁਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਇਕ 13 ਸਾਲਾ ਮੁੰਡੇ ਨੇ 7ਵੀਂ ਜਮਾਤ ਦੀ ਪ੍ਰੀਖਿਆ 'ਚ ਫ਼ੇਲ ਹੋਣ ਤੋਂ ਬਾਅਦ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਰੋਜ਼ਾ ਥਾਣਾ ਖੇਤਰ ਦੇ ਅਤਸਲੀਆ ਪਿੰਡ ਦੀ ਹੈ। ਮੁੰਡੇ ਨੇ ਇਕ ਸੁਸਾਈਡ ਨੋਟ 'ਚ ਕਿਹਾ ਕਿ ਜਿਸ ਨਿੱਜੀ ਸਕੂਲ 'ਚ ਉਹ ਜਾਂਦਾ ਸੀ, ਉਸ ਦੇ ਅਧਿਆਪਕਾਂ ਵਲੋਂ ਉਸ ਨੂੰ ਅਪਮਾਨਤ ਕੀਤਾ ਜਾ ਰਿਹਾ ਸੀ।

ਮ੍ਰਿਤਕ ਦੇ ਮਾਤਾ-ਪਿਤਾ ਦਾ ਦੋਸ਼ ਹੈ ਕਿ ਸਕੂਲ ਦਾ ਇਕ ਅਧਿਆਪਕ ਉਸ 'ਤੇ ਟਿਊਸ਼ਨ ਕਲਾਸ ਲੈਣ ਦਾ ਦਬਾਅ ਬਣਾ ਰਿਹਾ ਸੀ ਅਤੇ ਪਾਸਿੰਗ ਨੰਬਰ ਦੇ ਬਦਲੇ 5 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ। ਐੱਸ.ਐੱਚ.ਓ. ਕੇ.ਬੀ. ਸਿੰਘ ਨੇ ਕਿਹਾ,''ਕੋਈ ਗੜਬੜੀ ਦੇ ਸੰਕੇਤ ਨਹੀਂ ਹਨ। ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।''


author

DIsha

Content Editor

Related News