ਮਰ ਗਈ ਇਨਸਾਨੀਅਤ, ਕੋਰੋਨਾ ਦੇ ਸ਼ੱਕ ''ਚ ਬੀਮਾਰੀ ਕੁੜੀ ਨੂੰ ਬੱਸ ''ਚੋਂ ਉਤਾਰਿਆ, ਰਾਹ ''ਚ ਮੌਤ

Thursday, Jun 18, 2020 - 03:49 PM (IST)

ਮਰ ਗਈ ਇਨਸਾਨੀਅਤ, ਕੋਰੋਨਾ ਦੇ ਸ਼ੱਕ ''ਚ ਬੀਮਾਰੀ ਕੁੜੀ ਨੂੰ ਬੱਸ ''ਚੋਂ ਉਤਾਰਿਆ, ਰਾਹ ''ਚ ਮੌਤ

ਮਥੁਰਾ (ਭਾਸ਼ਾ)— ਉੱਤਰ ਪ੍ਰਦੇਸ਼ ਟਾਂਰਸਪੋਰਟ ਦੀ ਬੱਸ ਤੋਂ ਦਿੱਲੀ ਤੋਂ ਸ਼ਿਕੋਹਾਬਾਦ ਜਾ ਰਹੀ ਇਕ ਕੁੜੀ ਨੂੰ ਸੋਮਵਾਰ ਸ਼ਾਮ ਬੱਸ ਡਰਾਈਵਰ ਨੇ ਸਵਾਰੀਆਂ ਦੇ ਇਤਰਾਜ਼ 'ਤੇ ਕੋਰੋਨਾ ਵਾਇਰਸ ਹੋਣ ਦੇ ਸ਼ੱਕ ਕਾਰਨ ਰਾਹ 'ਚ ਹੀ ਮਾਂ ਸਮੇਤ ਉਤਾਰ ਦਿੱਤੀ। ਕੁੜੀ ਪੱਥਰੀ ਤੋਂ ਪੀੜਤ ਸੀ ਅਤੇ ਉਸ ਨੂੰ ਤੇਜ਼ ਦਰਦ ਹੋ ਰਿਹਾ ਸੀ। ਪੁਲਸ ਨੇ ਬੁੱਧਵਾਰ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਥਾਣਾ ਮੁਖੀ ਮਾਂਟ ਭੀਮ ਸਿੰਘ ਜਾਵਲਾ ਨੇ ਦੱਸਿਆ ਕਿ ਬੱਸ 'ਚੋਂ ਉਤਾਰ ਦਿੱਤੇ ਜਾਣ ਮਗਰੋਂ ਉਸ ਦਾ ਦਰਦ ਹੋਰ ਵੱਧ ਗਿਆ ਅਤੇ ਸਮੇਂ 'ਤੇ ਇਲਾਜ ਨਾ ਮਿਲ ਸਕਣ ਕਾਰਨ ਉਸ ਦੀ ਮੌਤ ਹੋ ਗਈ। 

ਇਹ ਘਟਨਾ ਮਾਂਟ ਥਾਣਾ ਖੇਤਰ 'ਚ ਵਾਪਰੀ। ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਸ ਦਾ ਪੰਚਨਾਮਾ ਭਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਾਬਾਦ ਦੇ ਸੁਸ਼ੀਲ ਯਾਦਵ ਦਾ ਪਰਿਵਾਰ ਦਿੱਲੀ ਵਿਚ ਰਹਿੰਦਾ ਹੈ। ਸੁਸ਼ੀਲ ਯਾਦਵ ਨਿੱਜੀ ਕੰਪਨੀ ਵਿਚ ਸਕਿਓਰਿਟੀ ਗਾਰਡ ਹਨ, ਜਦਕਿ ਉਸ ਦਾ ਬੇਟਾ ਵਿਪਿਨ ਉੱਥੇ ਟੈਕਸੀ ਡਰਾਈਵਰ ਹੈ। 

ਸੋਮਵਾਰ ਨੂੰ ਸੁਸ਼ੀਲ ਦੀ ਪਤਨੀ ਸਰਵੇਸ਼ ਕੁਮਾਰੀ ਅਤੇ ਪੁੱਤਰੀ ਹੰਸਿਕਾ (19) ਰੋਡਵੇਜ਼ ਬੱਸ ਤੋਂ ਸ਼ਿਕੋਹਾਬਾਦ ਆ ਰਹੇ ਸਨ। ਵਿਪਿਨ ਅਤੇ ਉਸ ਦੀ ਪਤਨੀ ਦੀਪਤੀ ਬਾਈਕ 'ਤੇ ਆ ਰਹੇ ਸਨ। ਪੱਥਰੀ ਦੀ ਬੀਮਾਰੀ ਕਾਰਨ ਪੀੜਤ ਹੰਸਿਕਾ ਦੀ ਮਾਂਟ ਟੋਲ ਤੋਂ ਪਹਿਲਾਂ ਅਚਾਨਕ ਸਿਹਤ ਵਿਗੜ ਗਈ। ਕੁੜੀ ਦੀ ਹਾਲਤ ਦੇਖ ਕੇ ਬੱਸ ਵਿਚ ਬੈਠੇ ਲੋਕਾਂ ਨੇ ਉਸ 'ਤੇ ਕੋਰੋਨਾ ਪਾਜ਼ੇਟਿਵ ਹੋਣ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਦੋਹਾਂ ਮਾਂ-ਧੀ ਨੂੰ ਬੱਸ 'ਚੋਂ ਉਤਾਰ ਦਿੱਤਾ। ਇਸ ਤੋਂ ਬਾਅਦ ਕੁਝ ਦੇਰ ਤੜਫਦੇ ਰਹਿਣ ਤੋਂ ਬਾਅਦ ਕੁੜੀ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਮੁਤਾਬਕ ਕੁੜੀ ਦਾ ਪੱਥਰੀ ਦਾ ਇਲਾਜ ਚੱਲ ਰਿਹਾ ਸੀ। ਦੋ ਦਿਨ ਪਹਿਲਾਂ ਹੀ ਉਹ ਬੁਲੰਦਸ਼ਹਿਰ ਤੋਂ ਪੱਥਰੀ ਦੀ ਦਵਾਈ ਵੀ ਲੈ ਕੇ ਆਈ ਸੀ। ਸੰਭਵ ਹੈ ਕਿ ਉਸ ਦਾ ਦਰਦ ਨਾ ਸਹਿ ਸਕਣ ਕਾਰਨ ਉਸ ਦੀ ਮੌਤ ਹੋ ਗਈ ਹੈ।


author

Tanu

Content Editor

Related News