ਓਨਾਵ ਪੀੜਤਾ ਦੀ ਮੌਤ ਤੋਂ ਦੁਖੀ ਔਰਤ ਨੇ 6 ਸਾਲਾ ਬੇਟੀ 'ਤੇ ਸੁੱਟਿਆ ਜਲਣਸ਼ੀਲ ਪਦਾਰਥ

Saturday, Dec 07, 2019 - 03:03 PM (IST)

ਓਨਾਵ ਪੀੜਤਾ ਦੀ ਮੌਤ ਤੋਂ ਦੁਖੀ ਔਰਤ ਨੇ 6 ਸਾਲਾ ਬੇਟੀ 'ਤੇ ਸੁੱਟਿਆ ਜਲਣਸ਼ੀਲ ਪਦਾਰਥ

ਨਵੀਂ ਦਿੱਲੀ— ਓਨਾਵ ਗੈਂਗਰੇਪ ਪੀੜਤਾ ਦੀ ਮੌਤ ਨਾਲ ਪੂਰਾ ਦੇਸ਼ ਗੁੱਸੇ 'ਚ ਹੈ। ਸ਼ਨੀਵਾਰ ਨੂੰ ਪੀੜਤਾ ਨਾਲ ਹੋਈ ਹੈਵਾਨੀਅਤ ਦੇ ਵਿਰੋਧ 'ਚ ਇਕ ਔਰਤ ਨੇ ਸਫਦਰਗੰਜ ਹਸਪਤਾਲ ਦੇ ਬਾਹਰ ਆਪਣੀ 6 ਸਾਲਾ ਬੇਟੀ 'ਤੇ ਜਲਣਸ਼ੀਲ ਤਰਲ ਪਦਾਰਥ ਸੁੱਟ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਘਟਨਾ ਪੀੜਤਾ ਦੀ ਲਾਸ਼ ਨੂੰ ਇੱਥੋਂ ਐਂਬੂਲੈਂਸ 'ਚ ਰਵਾਨਾ ਕੀਤੇ ਜਾਣ ਦੇ ਕਰੀਬ ਇਕ ਘੰਟੇ ਬਾਅਦ ਹੋਈ। ਇਸ ਨੂੰ ਇਲਾਜ ਲਈ ਐਮਰਜੈਂਸੀ ਵਾਰਡ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਦੋਸ਼ੀ ਔਰਤ ਨੂੰ ਹਿਰਾਸਤ 'ਚ ਲੈ ਲਿਆ ਹੈ ਅੇਤ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ। ਇਸ ਘਟਨਾ ਨਾਲ ਉੱਥੇ ਭੱਜ-ਦੌੜ ਮਚ ਗਈ ਅਤੇ ਪੁਲਸ ਤੇ ਪ੍ਰਸ਼ਾਸਨ ਦਰਮਿਆਨ ਹੜਕੰਪ ਮਚ ਗਿਆ।

ਦੱਸਣਯੋਗ ਹੈ ਕਿ ਓਨਾਵ ਰੇਪ ਪੀੜਤਾ ਨੇ 2 ਦਿਨ ਤੱਕ ਜ਼ਿੰਦਗੀ ਅਤੇ ਮੌਤ ਨਾਲ ਜੰਗ ਲੜਨ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਦਮ ਤੋੜ ਦਿੱਤਾ। ਉਸ ਦਾ ਦਿੱਲੀ ਦੇ ਸਫ਼ਦਰਗੰਜ ਹਸਪਤਾਲ 'ਚ ਦਿਹਾਂਤ ਹੋ ਗਿਆ। ਸ਼ਨੀਵਾਰ ਨੂੰ ਉਸ ਦਾ ਇੱਥੇ ਪੋਸਟਮਾਰਟਮ ਕਰਵਾਇਆ ਗਿਆ, ਇਸ 'ਚ ਇਕ ਘੰਟੇ ਦਾ ਸਮਾਂ ਲੱਗਾ। ਇਸ ਦੌਰਾਨ ਪੂਰੇ ਪੋਸਟਮਾਰਟਮ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਇਸ ਤੋਂ ਬਾਅਦ ਪੀੜਤ ਕੁੜੀ ਦੀ ਲਾਸ਼ ਨੂੰ ਇੱਥੋਂ ਉਸ ਦੇ ਜੱਦੀ ਸਥਾਨ ਉੱਤਰ ਪ੍ਰਦੇਸ਼ ਦੇ ਓਨਾਵ ਰਵਾਨਾ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ ਲਾਸ਼ ਨੂੰ ਐਂਬੂਲੈਂਸ 'ਤੇ ਸੜਕ ਮਾਰਗ ਰਾਹੀਂ ਓਨਾਵ ਲਿਜਾਇਆ ਜਾ ਰਿਹਾ ਹੈ।


author

DIsha

Content Editor

Related News