ਦਿੱਲੀ ਲਿਆਂਦੀ ਗਈ ਉਨਾਵ ਕੁਕਰਮ ਪੀੜਤਾ, ਏਅਰਪੋਰਟ ਤੋਂ ਸਫਦਰਗੰਜ ਤਕ ਬਣਿਆ ਗ੍ਰੀਨ ਕਾਰੀਡੋਰ
Thursday, Dec 05, 2019 - 09:39 PM (IST)

ਨਵੀਂ ਦਿੱਲੀ— ਉਨਾਵ ਕੁਕਰਮ ਪੀੜਤਾ ਨੂੰ ਏਅਰਲਿਫਟ ਰਾਹੀਂ ਲਖਨਊ ਤੋਂ ਦਿੱਲੀ ਦੇ ਸਫਦਰਗੰਜ ਹਸਪਤਾਲ ਲਿਆਂਦਾ ਗਿਆ ਹੈ। ਪੀੜਤ ਨੂੰ ਜਲਦੀ ਹਸਪਤਾਲ ਪਹੁੰਚਾਉਣ ਲਈ ਦਿੱਲੀ ਪੁਲਸ ਨੇ ਏਅਰਪੋਰਟ ਤੋਂ ਹਸਪਤਾਲ ਤਕ ਗ੍ਰੀਨ ਕੋਰੀਡੋਰ ਬਣਾਇਆ ਹੈ। ਦੱਸਣਯੋਗ ਹੈ ਕਿ ਏਅਰਪੋਰਟ ਤੋਂ ਸਫਦਰਗੰਜ ਹਸਪਤਾਲ ਦੀ ਦੂਰੀ 13 ਕਿਲੋਮੀਟਰ ਹੈ। ਦਿੱਲੀ ਪੁਲਸ ਨੇ ਗ੍ਰੀਨ ਕੋਰੀਡੋਰ ਬਣਾ ਕੇ 18 ਮਿਨਟ 'ਚ 13 ਕਿਲੋਮੀਟਰ ਦੇ ਰਸਤੇ ਰਾਹੀਂ ਪੀੜਤਾ ਨੂੰ ਹਸਪਤਾਲ ਪਹੁੰਚਾਇਆ ਹੈ।
ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਮਹਿਲਾ ਕਮਿਸ਼ਨ ਦੀ ਪ੍ਰਧਾਨ ਦਿੱਲੀ ਦੇ ਸਫਦਰਗੰਜ ਹਸਪਤਾਲ ਪੁਹੰਚ ਚੁੱਕੀ ਹੈ। ਮੀਡੀਆ ਨਾਲ ਗੱਲ ਕਰਦੇ ਉਨ੍ਹਾਂ ਨੇ ਦੱਸਿਆ ਕਿ ਉਹ ਪੀੜਤਾ ਨੂੰ ਮਿਲਣ ਆਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਕ ਘੋਰ ਅਪਰਾਧ ਹੈ। ਮਹਿਲਾ ਕਮਿਸ਼ਨ ਅਜਿਹੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਮਹਿਲਾ ਕਮਿਸ਼ਨ ਦੇ ਉਪ ਪ੍ਰਧਾਨ ਨੇ ਯੂ.ਪੀ. ਪੁਲਸ ਦੇ ਚੋਟੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਪੀੜਤਾ ਨੂੰ ਏਅਰ ਐਂਬੂਲੈਂਸ ਰਾਹੀਂ ਕੁਝ ਹੀ ਦੇਰ 'ਚ ਦਿੱਲੀ ਦੇ ਸਫਦਰਗੰਜ ਹਸਪਤਾਲ ਲਿਆਂਦਾ ਜਾਵੇਗਾ। ਐਂਬੂਲੈਂਸ 'ਚ ਪੀੜਤਾ ਤੋਂ ਇਲਾਵਾ ਉਸ ਦੇ ਭਰਾ ਵੀ ਮੌਜੂਦ ਹਨ।