ਉਨਾਵ ਮਾਮਲਾ: ਪੀੜਤਾ ਦੀ ਹਾਲਤ ’ਚ ਸੁਧਾਰ, ਏਮਜ਼ ਦੇ ਜਨਰਲ ਵਾਰਡ ’ਚ ਕੀਤਾ ਸ਼ਿਫਟ
Sunday, Sep 01, 2019 - 10:11 AM (IST)

ਨਵੀਂ ਦਿੱਲੀ—ਦਿੱਲੀ ਦੇ ਆਖਿਲ ਭਾਰਤੀ ਮੈਡੀਕਲ ਵਿਗਿਆਨ ਸੰਸਥਾ (ਏਮਜ਼) ’ਚ ਭਰਤੀ ਉਨਾਵ ਜਬਰ ਜ਼ਨਾਹ ਪੀੜਤਾ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਸ ਨੂੰ ਆਈ. ਸੀ. ਯੂ. ਤੋਂ ਜਰਨਲ ਵਾਰਡ ’ਚ ਸ਼ਿਫਟ ਕੀਤਾ ਗਿਆ ਹੈ। ਪੀੜਤਾ ਦੀ ਬਲੱਡ ਕਲਚਰ ਐਗਜ਼ਾਮੀਨੇਸ਼ਨ ਰਿਪੋਰਟ ’ਚ ਕਿਹਾ ਗਿਆ ਹੈ, ਉਹ ਕਈ ਇਨਫੈਕਸ਼ਨ ਨਾਲ ਗ੍ਰਸਤ ਹੈ।
ਦੱਸ ਦੇਈਏ ਕਿ ਦਰਦਨਾਕ ਕਾਰ ਹਾਦਸੇ ਦੌਰਾਨ ਜ਼ਖਮੀ ਹੋਈ ਜਬਰ ਜ਼ਨਾਹ ਪੀੜਤਾ ਦਾ ਵਕੀਲ ਵੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਸੀ, ਜਿਸ ਦਾ ਏਮਜ਼ ’ਚ ਹੀ ਇਲਾਜ ਚੱਲ ਰਿਹਾ ਹੈ। ਦੋਵਾਂ ਦੀ ਗੰਭੀਰ ਹਾਲਤ ਦੇਖਦੇ ਹੋਏ ਲਖਨਊ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇ. ਜੀ. ਐੱਮ. ਯੂ) ਤੋਂ ਦਿੱਲੀ ਦੇ ਏਮਜ਼ ’ਚ ਸ਼ਿਫਟ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਪੀੜਤਾਂ ਨੂੰ 5 ਅਗਸਤ ਨੂੰ ਏਮਜ਼ ’ਚ ਏਅਰਲਿਫਟ ਕਰ ਕੇ ਸ਼ਿਫਟ ਕੀਤਾ ਗਿਆ ਸੀ।