ਉਨਾਵ ਮਾਮਲੇ ''ਤੇ ਪ੍ਰਿਯੰਕਾ ਦਾ ਫੁਟਿਆ ਗੁੱਸਾ, ਕਿਹਾ- ਇਹ ਸਾਡੀ ਨਾਕਾਮਯਾਬੀ

12/7/2019 11:35:47 AM

ਲਖਨਊ (ਭਾਸ਼ਾ)— ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਉਨਾਵ ਰੇਪ ਪੀੜਤਾ ਦੀ ਮੌਤ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ। ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ਦੀ ਆਲੋਚਨਾ ਕੀਤੀ। ਜ਼ਿਕਰਯੋਗ ਹੈ ਕਿ ਅੱਗ ਦੇ ਹਵਾਲੇ ਕੀਤੀ ਗਈ ਉਨਾਵ ਪੀੜਤਾ ਨੇ ਸ਼ੁੱਕਰਵਾਰ ਦੇਰ ਰਾਤ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਦਮ ਤੋੜ ਦਿੱਤਾ। ਰੇਪ ਦੇ ਦੋਸ਼ੀਆਂ ਸਮੇਤ 5 ਲੋਕਾਂ ਨੇ ਪੀੜਤਾ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਪੀੜਤਾ ਨੇ ਸ਼ੁੱਕਰਵਾਰ ਦੇਰ ਰਾਤ 11.40 ਵਜੇ ਸਫਦਰਜੰਗ ਹਸਪਤਾਲ 'ਚ ਆਖਰੀ ਸਾਹ ਲਿਆ।

PunjabKesari

ਪ੍ਰਿਯੰਕਾ ਨੇ ਟਵੀਟ ਕੀਤਾ, ''ਮੈਂ ਪਰਮਾਤਮਾ ਨੂੰ ਪ੍ਰਾਰਥਨਾ ਕਰਦੀ ਹਾਂ ਕਿ ਉਨਾਵ ਪੀੜਤਾ ਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ 'ਚ ਹਿੰਮਤ ਦੇਵੇ।'' ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਦੀ ਨਾਕਾਮਯਾਬੀ ਹੈ ਕਿ ਅਸੀਂ ਪੀੜਤਾ ਨੂੰ ਨਿਆਂ ਨਹੀਂ ਦਿਵਾ ਸਕੇ। ਸਮਾਜਿਕ ਤੌਰ 'ਤੇ ਅਸੀਂ ਸਾਰੇ ਦੋਸ਼ੀ ਹਾਂ ਪਰ ਇਹ ਉੱਤਰ ਪ੍ਰਦੇਸ਼ 'ਚ ਖੋਖਲੀ ਹੋ ਚੁੱਕੀ ਕਾਨੂੰਨ ਵਿਵਸਥਾ ਨੂੰ ਵੀ ਦਿਖਾਉਂਦਾ ਹੈ।

PunjabKesari
ਉਨਾਵ ਦੀ ਪਿਛਲੀ ਘਟਨਾ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੇ ਪੀੜਤਾ ਨੂੰ ਤੁਰੰਤ ਸੁਰੱਖਿਆ ਕਿਉਂ ਨਹੀਂ ਦਿੱਤੀ? ਜਿਸ ਅਧਿਕਾਰੀ ਨੇ ਉਸ ਦੀ ਐੱਫ. ਆਈ. ਆਰ. ਦਰਜ ਕਰਨ ਤੋਂ ਇਨਕਾਰ ਕਰ ਦਿੱਤਾ, ਉਸ 'ਤੇ ਕੀ ਕਾਰਵਾਈ ਹੋਈ। ਉੱਤਰ ਪ੍ਰਦੇਸ਼ 'ਚ ਰੋਜ਼ ਔਰਤਾਂ 'ਤੇ ਜੋ ਅੱਤਿਆਚਾਰ ਹੋ ਰਹੇ ਹਨ, ਉਸ ਨੂੰ ਰੋਕਣ ਲਈ ਸਰਕਾਰ ਕੀ ਕਰ ਰਹੀ ਹੈ?ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tanu

This news is Edited By Tanu