ਓਨਾਵ ਰੇਪ, ਕੋਰਟ ਦੇ ਆਦੇਸ਼ ਦੇ 80 ਦਿਨ ਬਾਅਦ ਵੀ ਸੁਣਵਾਈ ਨਹੀਂ ਹੋਈ ਪੂਰੀ : ਪ੍ਰਿਯੰਕਾ

12/04/2019 11:16:06 AM

ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਓਨਾਵ ਰੇਪ ਮਾਮਲੇ ਨੂੰ ਲੈ ਕੇ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਪ੍ਰਿਯੰਕਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ 45 ਦਿਨਾਂ 'ਚ ਸੁਣਵਾਈ ਪੂਰੀ ਕਰਨ ਦਾ ਆਦੇਸ਼ ਦਿੱਤਾ ਸੀ ਪਰ 80 ਦਿਨ ਬੀਤਣ ਦੇ ਬਾਅਦ ਵੀ ਇਹ ਨਹੀਂ ਹੋ ਸਕਿਆ। ਉਨ੍ਹਾਂ ਨੇ ਟਵੀਟ ਕੀਤਾ,''ਓਨਾਵ ਮਾਮਲੇ 'ਚ ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਸੀ ਕਿ 45 ਦਿਨਾਂ 'ਚ ਟ੍ਰਾਇਲ ਪੂਰਾ ਕੀਤਾ ਜਾਵੇ। 80 ਦਿਨ ਬੀਤ ਚੁਕੇ ਹਨ। ਹਾਲੇ ਤੱਕ ਟ੍ਰਾਇਲ ਪੂਰਾ ਨਹੀਂ ਹੋਇਆ।''

PunjabKesariਪ੍ਰਿਯੰਕਾ ਨੇ ਦਾਅਵਾ ਕੀਤਾ,''ਔਰਤਾਂ ਵਿਰੁੱਧ ਅਪਰਾਧ ਦੇ ਮਾਮਲਿਆਂ 'ਚ ਉੱਤਰ ਪ੍ਰਦੇਸ਼ ਸਭ ਤੋਂ ਉੱਪਰ ਹੈ। ਅਪਰਾਧੀਆਂ ਵਿਰੁੱਧ ਮਾਮਲੇ ਹੀ ਨਹੀਂ ਦਰਜ ਹੁੰਦੇ ਅਤੇ ਜੇਕਰ ਮਾਮਲਾ ਰਸੂਖ ਵਾਲੇ ਭਾਜਪਾ ਵਿਧਾਇਕ ਦਾ ਹੈ ਤਾਂ ਪਹਿਲਾ ਸ਼ਿਕਾਇਤ ਦਰਜ ਕਰਨ 'ਚ ਦੇਰੀ ਹੁੰਦੀ ਹੈ, ਫਿਰ ਗ੍ਰਿਫਤਾਰੀ 'ਚ ਅਤੇ ਹੁਣ ਟ੍ਰਾਇਲ 'ਤੇ ਲਟਕਿਆ ਹੈ।'' ਦੱਸਣਯੋਗ ਹੈ ਕਿ ਓਨਾਵ ਮਾਮਲੇ 'ਚ ਭਾਜਪਾ ਤੋਂ ਬਰਖ਼ਾਸਤ ਵਿਧਾਇਕ ਕੁਲਦੀਪ ਸਿੰਘ ਸੇਂਗਰ ਮੁੱਖ ਦੋਸ਼ੀ ਹਨ।

PunjabKesari


DIsha

Content Editor

Related News