ਉੱਨਾਵ: ਕੁਲਦੀਪ ਸਿੰਘ ਦੇ ਭਤੀਜੇ 'ਤੇ ਲੱਗਾ ਮਹਿਲਾ ਖਿਡਾਰੀ ਨਾਲ ਰੇਪ ਕਰਨ ਦਾ ਦੋਸ਼

Friday, Jul 27, 2018 - 12:11 PM (IST)

ਉੱਨਾਵ: ਕੁਲਦੀਪ ਸਿੰਘ ਦੇ ਭਤੀਜੇ 'ਤੇ ਲੱਗਾ ਮਹਿਲਾ ਖਿਡਾਰੀ ਨਾਲ ਰੇਪ ਕਰਨ ਦਾ ਦੋਸ਼

ਕਾਨਪੁਰ— ਗੈਂਗਰੇਪ ਦੇ ਦੋਸ਼ 'ਚ ਜੇਲ 'ਚ ਬੰਦ ਉੱਨਾਵ ਦੇ ਬਾਂਗਰਮਊ ਤੋਂ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਭਤੀਜੇ 'ਤੇ ਵੀ ਯੌਨ ਸ਼ੋਸ਼ਣ ਦਾ ਦੋਸ਼ ਲੱਗਾ ਹੈ। ਕਾਨਪੁਰ ਦੀ ਇਕ ਮਹਿਲਾ ਖਿਡਾਰੀ ਨੇ ਦੋਸ਼ ਲਗਾਇਆ ਹੈ ਕਿ ਕੁਲਦੀਪ ਸਿੰਘ ਸੇਂਗਰ ਦੇ ਡਾਕਟਰ ਭਤੀਜੇ ਮਾਨਵੇਂਦਰ ਸਿੰਘ ਨੇ ਉੱਨਾਵ ਪੋਸਟਿੰਗ ਦੌਰਾਨ ਉਸ ਨਾਲ ਜ਼ਬਰਦਸਤੀ ਕੀਤੀ ਸੀ। 
ਮਹਿਲਾ ਖਿਡਾਰੀ ਨੇ ਦੋਸ਼ ਲਗਾਇਆ ਹੈ ਕਿ ਵਿਧਾਇਕ ਦੇ ਭਤੀਜੇ ਨੇ ਉਸ ਦਾ ਅਸ਼ਲੀਲ ਵੀਡੀਓ ਬਣਾਇਆ। ਉਹ ਹੁਣ ਵੀਡੀਓ ਰਾਹੀਂ ਉਸ ਨੂੰ ਬਲੈਕਮੇਲ ਕਰ ਰਿਹਾ ਹੈ। ਕਾਨਪੁਰ ਪੁਲਸ ਨੇ ਪਹਿਲਾਂ ਤਾਂ ਲਾਪਰਵਾਹੀ ਦਿਖਾਈ ਪਰ ਬਾਅਦ 'ਚ ਗੰਭੀਰਤਾ ਨੂੰ ਸਮਝਦੇ ਹੋਏ ਬਰਰਾ ਥਾਣੇ 'ਚ ਡਾਕਟਰ ਮਾਨਵੇਂਦਰ ਸਿੰਘ ਸਮੇਤ 11 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਮਹਿਲਾ ਨੈਸ਼ਨਲ ਕਰਾਟੇ ਚੈਂਪੀਅਨ ਹੈ। ਉਸ ਦਾ ਦੋਸ਼ ਹੈ ਕਿ ਸਾਲ 2015-2017 ਤੱਕ ਉਹ ਉੱਨਾਵ ਦੇ ਇਕ ਸਰਕਾਰੀ ਹਸਪਤਾਲ 'ਚ ਫਾਰਮਾਸਿਸਟ ਅਹੁਦੇ 'ਤੇ ਨੌਕਰੀ ਕਰ ਰਹੀ ਸੀ।


Related News