ਦਿੱਲੀ ''ਚ ਅਣਪਛਾਤੇ ਬਦਮਾਸ਼ਾਂ ਨੇ ਕਾਰ ''ਤੇ ਚਲਾਈਆਂ ਗੋਲੀਆਂ
Wednesday, Oct 23, 2019 - 10:34 AM (IST)

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰੀ ਰਾਜਧਾਨੀ ਦਿੱਲੀ ਦੇ ਪ੍ਰੀਤ ਵਿਹਾਰ ਇਲਾਕੇ 'ਚ ਮੋਟਰਸਾਈਕਲ 'ਤੇ ਸਵਾਰ ਅਣਪਛਾਤੇ ਬਦਮਾਸ਼ਾਂ ਨੇ ਇਕ ਕਾਰ 'ਤੇ ਗੋਲੀਆਂ ਚਲਾਈਆਂ। ਹਾਲਾਂਕਿ ਕਾਰ 'ਚ ਸਵਾਰ ਦੋ ਲੋਕ ਸੁਰੱਖਿਅਤ ਬਚ ਗਏ। ਪੁਲਸ ਨੇ ਦੱਸਿਆ ਕਿ ਕਾਰ ਵਿਚ ਜਾਨ ਮੁਹੰਮਦ ਅਤੇ ਉਸ ਦੇ ਪਿਤਾ ਅਕਬਰ ਅਲੀ ਸਵਾਰ ਸਨ। ਮੁਹੰਮਦ ਕਾਰ ਚਲਾ ਰਿਹਾ ਸੀ। ਪੁਲਸ ਨੇ ਦੱਸਿਆ ਕਿ ਮੁਹੰਮਦ ਦੀ ਸ਼ਿਕਾਇਤ ਅਨੁਸਾਰ ਉਹ ਅਤੇ ਉਸ ਦਾ ਪਿਤਾ ਇਕ ਮਾਮਲੇ ਦੀ ਸੁਣਵਾਈ ਲਈ ਕੜਕੜਡੂਮਾ ਅਦਾਲਤ ਜਾ ਰਹੇ ਸਨ, ਤਾਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਦੋ ਬਦਮਾਸ਼ਾਂ ਵਿਚਾਲੇ ਰਸਤੇ ਵਿਚ ਉਨ੍ਹਾਂ ਦੀ ਕਾਰ ਰੋਕੀ ਅਤੇ ਕਾਰ ਦੇ ਅੱਗੇ ਵਾਲੇ ਸ਼ੀਸ਼ੇ 'ਤੇ ਗੋਲੀਆਂ ਚਲਾਈਆਂ।
ਬਦਮਾਸ਼ਾਂ ਨੇ ਹੈਲਮੇਟ ਪਹਿਨਿਆ ਸੀ, ਜਿਸ ਕਾਰਨ ਉਨ੍ਹਾਂ ਦੇ ਚਿਹਰੇ ਨਜ਼ਰ ਨਹੀਂ ਆਏ। ਉਨ੍ਹਾਂ ਨੇ ਦੱਸਿਆ ਕਿ ਬਦਮਾਸ਼ਾਂ ਨੇ ਅਦਾਲਤ 'ਚ ਗਵਾਹੀ ਦੇਣ 'ਤੇ ਮੁਹੰਮਦ ਦੀ ਹੱਤਿਆ ਕਰਨ ਦੀ ਧਮਕੀ ਦਿੱਤੀ। ਪੁਲਸ ਨੇ ਦੱਸਿਆ ਕਿ ਇਸ ਸੰਬੰਧ ਵਿਚ ਕਰਾਵਲ ਨਗਰ ਪੁਲਸ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਅਤੇ ਦੋਸ਼ੀਆਂ ਦਾ ਪਤਾ ਲਾਉਣ ਲਈ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।