ਯੂਨੀਵਰਸਿਟੀ ਦੀ ਵਿਦਿਆਰਥਣ ਨੇ ਚੁੱਕਿਆ ਖ਼ੌਫ਼ਨਾਕ ਕਦਮ ! ਮਾਮਲੇ ''ਚ ਪੁਲਸ ਨੇ ਕੀਤੀ ਵੱਡੀ ਕਾਰਵਾਈ
Tuesday, Jul 22, 2025 - 10:41 AM (IST)

ਨੈਸ਼ਨਲ ਡੈਸਕ- ''ਜੇਕਰ ਮੇਰੀ ਮੌਤ ਹੋਈ ਤਾਂ ਇਸ ਦੇ ਲਈ ਪੀ.ਸੀ.ਪੀ. ਅਤੇ ਡੈਂਟਲ ਮੈਡੀਕਲ ਦੇ ਟੀਚਰ ਜ਼ਿੰਮੇਵਾਰ ਹੋਣਗੇ। ਮਹਿੰਦਰ ਸਰ ਅਤੇ ਸ਼ੈਰੀ ਮੈਮ ਮੇਰੀ ਮੌਤ ਲਈ ਜ਼ਿੰਮੇਵਾਰ ਹਨ। ਉਨ੍ਹਾਂ ਮੈਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ, ਮੈਨੂੰ ਅਪਮਾਨਿਤ ਕੀਤਾ। ਉਨ੍ਹਾਂ ਦੇ ਕਾਰਨ ਲੰਬੇ ਸਮੇਂ ਤੋਂ ਡਿਪ੍ਰੇਸ਼ਨ ਵਿਚ ਹਾਂ। ਸੌਰੀ ਮੈਂ ਹੁਣ ਹੋਰ ਨਹੀਂ ਜੀਅ ਸਕਦੀ।'' ਇਕ ਸਫੇ ’ਤੇ ਅੰਗਰੇਜ਼ੀ ਵਿਚ 12 ਲਾਈਨਾਂ ਦੇ ਇਸ ਸੁਸਾਈਡ ਨੋਟ ਵਿਚ ਜੋਤੀ ਸ਼ਰਮਾ ਦਾ ਦਰਦ ਵੀ ਹੈ ਅਤੇ ਆਪਣੇ ਪ੍ਰੋਫੈਸਰਾਂ ਪ੍ਰਤੀ ਗੁੱਸਾ ਵੀ। ਇਹ ਸੁਸਾਈਡ ਨੋਟ ਜਦੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਤਾਂ ਸ਼ਾਰਦਾ ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਵਿਦਿਆਰਥੀ-ਵਿਦਿਆਰਥਣਾਂ ਵਿਚਾਲੇ ਹੁੰਦਾ ਹੋਇਆ ਵੱਖ-ਵੱਖ ਸਿਆਸੀ ਪਾਰਟੀਆਂ ਦੇ ਐਕਸ ਹੈਂਡਲ ’ਤੇ ਆ ਗਿਆ।
ਮਾਮਲਾ ਵਿਗੜਦਾ ਦੇਖ ਕੇ ਪੁਲਸ ਅਧਿਕਾਰੀਆਂ ਨੇ ਹੋਰ ਥਾਣਿਆਂ ਦੀ ਪੁਲਸ ਫੋਰਸ ਮੌਕੇ ’ਤੇ ਭੇਜੀ। ਇਸੇ ਦੌਰਾਨ ਬੇਟੀ ਦੀ ਮੌਤ ਤੋਂ ਦੁਖੀ ਜੋਤੀ ਦੀ ਮਾਂ ਨੇ ਡੀਨ ਨੂੰ ਥੱਪੜ ਮਾਰ ਦਿੱਤਾ। ਉਨ੍ਹਾਂ ਦੇ ਨਾਲ ਮੌਜੂਦ ਲੋਕਾਂ ਨੇ ਡੀਨ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਨੂੰ ਬਚਾਉਣ ਲਈ ਪੁਲਸ ਮੁਲਾਜ਼ਮ ਅੱਗੇ ਆਏ। ਪੁਲਸ ਦੀ ਕੁੱਟਮਾਰ ਦੀ ਵੀਡੀਓ ਕੁਝ ਮਿੰਟਾਂ ਵਿਚ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਜਿਸ ਤੋਂ ਬਾਅਦ ਪੁਲਸ, ਜੋ ਮਾਮਲੇ ਨੂੰ ਨਿਰਪੱਖ ਢੰਗ ਨਾਲ ਅਤੇ ਕਾਨੂੰਨ ਦੇ ਦਾਇਰੇ ਵਿਚ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਪਰਿਵਾਰਕ ਮੈਂਬਰਾਂ ਦੀਆਂ ਮੰਗਾਂ ’ਤੇ ਡੀਨ ਅਤੇ ਯੂਨੀਵਰਸਿਟੀ ਪ੍ਰਬੰਧਨ ਨਾਲ ਗੱਲਬਾਤ ਕਰ ਰਹੀ ਸੀ, ਵਿਦਿਆਰਥੀਆਂ ਨੂੰ ਕੁੱਟਣ ਲਈ ਸੋਸ਼ਲ ਮੀਡੀਆ ’ਤੇ ਨਿਸ਼ਾਨਾ ਬਣ ਗਈ।
ਪੁਲਸ ਦੀ ਕੁੱਟਮਾਰ ਵਿਚ ਸਿਆਸੀ ਪਾਰਟੀਆਂ ਨੇ ਵੀ ਯੂ.ਪੀ. ਪੁਲਸ ਤੇ ਸਰਕਾਰ ਦੀ ਘੇਰਾਬੰਦੀ ਦਾ ਮੁੱਦਾ ਫੜ ਲਿਆ ਅਤੇ ਐਕਸ ’ਤੇ ਪੋਸਟ ਕਰ ਕੇ ਘੇਰਾਬੰਦੀ ਕੀਤੀ। ਦੂਜੇ ਪਾਸੇ ਇਨ੍ਹਾਂ ਸਭ ਦਰਮਿਆਨ ਪੁਲਸ ਨੇ ਸੁਸਾਈਡ ਨੋਟ ਵਿਚ ਜਿਨ੍ਹਾਂ ਦੋ ਪ੍ਰੋਫੈਸਰਾਂ ਨੂੰ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਗੁੱਸਾ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਕਿਸੇ ਤਰ੍ਹਾਂ ਸਖ਼ਤ ਸੁਰੱਖਿਆ ਹੇਠ ਨੋਇਡਾ ਦੇ ਸੈਕਟਰ-94 ਸਥਿਤ ਪੋਸਟਮਾਰਟਮ ਹਾਉਸ ’ਚ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਅਤੇ ਪੁਲਸ ਨੇ ਸੁੱਖ ਦਾ ਸਾਹ ਲਿਆ।
ਇਹ ਵੀ ਪੜ੍ਹੋ- ਇਕ ਹੋਰ ਜਹਾਜ਼ 'ਚ ਤਕਨੀਕੀ ਖ਼ਰਾਬੀ ! 40 ਮਿੰਟ ਹਵਾ 'ਚ ਗੇੜੇ ਕੱਢਦਾ ਰਿਹਾ ਗੇੜੇ, ਮਗਰੋਂ...
ਯੂਨੀਵਰਸਿਟੀ ਪ੍ਰੋਫੈਸਰ ਤੇ ਹੋਰਾਂ ਵੱਲੋਂ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਵਿਦਿਆਰਥਣ ਆਪਣੇ ਪਰਿਵਾਰਕ ਮੈਂਬਰਾਂ ਨਾਲ ਲਗਾਤਾਰ ਕਰ ਰਹੀ ਸੀ। ਰਮੇਸ਼ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 8.45 ਵਜੇ ਉਨ੍ਹਾਂ ਨੇ ਜੋਤੀ ਨੂੰ ਫੋਨ ਕੀਤਾ, ਪਰ ਉਸਨੇ ਰਿਸੀਵ ਨਹੀਂ ਕੀਤਾ। ਉਸ ਤੋਂ ਬਾਅਦ ਜੋਤੀ ਦੀ ਰੂਮਮੇਟ ਆਯੁਸ਼ੀ ਨੂੰ ਫੋਨ ਕੀਤਾ। ਉਸਨੇ ਵੀ ਫੋਨ ਕੀਤਾ ਅਤੇ ਦਰਵਾਜ਼ਾ ਖੜਕਾਇਆ ਪਰ ਕੋਈ ਜਵਾਬ ਨਹੀਂ ਮਿਲਣ ’ਤੇ ਉਸ ਨੇ ਵਾਰਡਨ ਅਤੇ ਉਸਦੇ ਪਰਿਵਾਰ ਨੂੰ ਪੂਰੀ ਜਾਣਕਾਰੀ ਦਿੱਤੀ। ਸ਼ੁੱਕਰਵਾਰ ਰਾਤ 9 ਵਜੇ ਰਮੇਸ਼ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਗੁੜਗਾਓਂ ਤੋਂ ਗ੍ਰੇਟਰ ਨੋਇਡਾ ਲਈ ਨਿਕਲ ਪਏ।
ਸੂਤਰਾਂ ਅਨੁਸਾਰ, ਪਿਛਲੇ ਹਫ਼ਤੇ ਹੋਈ ਪ੍ਰੀਖਿਆ ਵਿਚ ਜੋਤੀ ਨੇ ਖੁਦ ਇਕ ਅਧਿਆਪਕ ਦੇ ਨਾਂ ’ਤੇ ਦਸਤਖ਼ਤ ਕੀਤੇ ਸਨ। ਇਸ ਬਾਰੇ ਪਤਾ ਲੱਗਣ ’ਤੇ ਅਧਿਆਪਕ ਨੇ ਡੀਨ ਕੋਲ ਇਹ ਮੁੱਦਾ ਉਠਾਇਆ ਸੀ। ਜੋਤੀ ਦੇ ਪਿਤਾ ਨੂੰ ਯੂਨੀਵਰਸਿਟੀ ਬੁਲਾਇਆ ਗਿਆ ਸੀ। ਜਿਥੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਜੋਤੀ ਪਿਤਾ ਦੇ ਸਾਹਮਣੇ ਹੋਈ ਬੇਇੱਜ਼ਤੀ ਕਾਰਨ ਡਿਪ੍ਰੈਸ਼ਨ ਵਿਚ ਚਲੀ ਗਈ। ਇਸੇ ਦਰਮਿਆਨ ਕਲਾਸ ਵਿਚ ਵੀ ਉਨ੍ਹਾਂ ਟੀਚਰਾਂ ਨੇ ਉਸਦੇ ਨਾਲ ਜੋ ਵਿਵਹਾਰ ਕੀਤਾ ਉਹ ਉਸਨੂੰ ਹੋਰ ਡਿਪ੍ਰੇਸ਼ਨ ਵਿਚ ਲੈ ਗਿਆ ਅਤੇ ਮਾਨਸਿਕ ਪ੍ਰੇਸ਼ਾਨੀ ਨਾ ਝੱਲਦੀ ਦੁਨੀਆ ਨੂੰ ਅਲਵਿਦਾ ਕਹਿ ਗਈ।
ਸਹਾਇਕ ਪ੍ਰੋਫੈਸਰ ਸ਼ੈਰੀ ਮੈਡਮ, ਐਸੋਸੀਏਟ ਪ੍ਰੋਫੈਸਰ ਮਹਿੰਦਰ, ਪ੍ਰੋਫੈਸਰ ਅਨੁਰਾਗ ਅਵਸਥੀ, ਐਸੋਸੀਏਟ ਪ੍ਰੋਫੈਸਰ ਸੁਰਭੀ, ਡੀਨ ਡਾ. ਐੱਮ.ਸਿਧਾਰਥ ਅਤੇ ਐੱਚ.ਓ.ਡੀ. ਆਸ਼ੀਸ਼ ਚੌਧਰੀ ਅਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ, ਪੁਲਸ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਨੂੰ ਦੇਖਦੇ ਹੋਏ ਸੈਰੀ ਮੈਡਮ ਅਤੇ ਮਹਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸ ਤੋਂ ਬਾਅਦ ਉਨ੍ਹਾਂ ਦੋਵਾਂ ਅਤੇ ਕੁਝ ਵਾਰਡਨਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਪ੍ਰੋ. ਵੀ.ਸੀ. ਡਾ. ਪਰਮਾਨੰਦ ਨੂੰ ਜਾਂਚ ਕਮੇਟੀ ਦਾ ਮੁਖੀ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੂੰ 5 ਦਿਨਾਂ ਦੇ ਅੰਦਰ ਜਾਂਚ ਕਰ ਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e