ਇਸ ਸਾਲ ਵੀ ਟਰੈੱਕ ’ਤੇ ਨਹੀਂ ਆਈ ਯੂਨੀਵਰਸਿਟੀਜ਼ ਦੀ ਪੜ੍ਹਾਈ, 14.9 ਲੱਖ ਵਿਦਿਆਰਥੀ ਹੋਣਗੇ ਪ੍ਰਭਾਵਿਤ

Saturday, Aug 06, 2022 - 02:14 PM (IST)

ਇਸ ਸਾਲ ਵੀ ਟਰੈੱਕ ’ਤੇ ਨਹੀਂ ਆਈ ਯੂਨੀਵਰਸਿਟੀਜ਼ ਦੀ ਪੜ੍ਹਾਈ, 14.9 ਲੱਖ ਵਿਦਿਆਰਥੀ ਹੋਣਗੇ ਪ੍ਰਭਾਵਿਤ

ਨਵੀਂ ਦਿੱਲੀ– ਇਸ ਸਾਲ ਵੀ ਯੂਨੀਵਰਸਿਟੀਜ਼ ਦੀ ਪੜ੍ਹਾਈ ਟਰੈੱਕ ’ਤੇ ਨਹੀਂ ਆਈ ਹੈ, ਜਿਸ ਕਾਰਨ 14.9 ਲੱਖ ਵਿਦਿਆਰਥੀ ਪ੍ਰਭਾਵਿਤ ਹੋਣਗੇ। ਦੱਸਿਆ ਜਾ ਰਿਹਾ ਹੈ ਕਿ 44 ਸੈਂਟਰਲ ਯੂਨੀਵਰਸਿਟੀਜ਼, 12 ਸੂਬਾਈ ਯੂਨੀਵਰਸਿਟੀਜ਼, 13 ਡੀਮਡ ਯੂਨੀਵਰਸਿਟੀਜ਼ ਅਤੇ 21 ਪ੍ਰਾਈਵੇਟ ਯੂਨੀਵਰਸਿਟੀਜ਼ ’ਚ ਇਸ ਵਾਰ ਅਕਾਦਮਿਕ ਸੈਸ਼ਨ ਦੇਰੀ ਨਾਲ ਸ਼ੁਰੂ ਹੋਵੇਗਾ। ਇਸ ਦੇ ਪਿੱਛੇ ਦਾ ਕਾਰਨ ਪ੍ਰੀਖਿਆ ਦੇ ਪਹਿਲੇ ਪੜਾਅ ’ਚ ਤਕਨੀਕੀ ਖਰਾਬੀ ਆਈ। ਦੂਜਾ ਕਾਰਨ ਪੜਾਅ ਰੱਦ ਕਰਨਾ ਪਿਆ। 4 ਪੜਾਅ ਅਜੇ ਵੀ ਬਚੇ ਹਨ। ਯੂਜੀ ਦੀ ਪ੍ਰਕਿਰਿਆ ਕਾਫੀ ਦੇਰੀ ਨਾਲ ਚੱਲ ਰਹੀ ਹੈ। ਹਾਲਾਂਕਿ ਪਿਛਲੇ ਦੋ ਸਾਲ ਦੀ ਤੁਲਨਾ ’ਚ ਇਸ ਵਾਰ ਸੈਸ਼ਨ ਥੋੜ੍ਹਾ ਲੇਟ ਹੋਵੇਗਾ। ਇਸ ਨਾਲ 14.9 ਲੱਖ ਵਿਦਿਆਰਥੀ ਹੋਣਗੇ। 

ਦਰਅਸਲ 2019 ਤੱਕ ਸੈਸ਼ਨ ਜੁਲਾਈ-ਅਗਸਤ ’ਚ ਸ਼ੁਰੂ ਹੋ ਜਾਂਦੇ ਸਨ। ਕਾਮਨ ਯੂਨੀਵਰਿਸਟੀ ਐਂਟ੍ਰੇਂਸ ਟੈਸਟ-ਯੂਜੀ ਦੇ ਫਾਰਮ ਹੀ ਅਪ੍ਰੈਲ ’ਚ ਆਏ, ਜਦੋਂ ਸੈਸ਼ਨ ਸ਼ੁਰੂ ਹੁੰਦੇ ਹਨ। ਹੁਣ ਇਹ ਪ੍ਰੀਖਿਆ 20 ਅਗਸਤ ਤੱਕ ਹੋਣੀ ਹੈ। ਮਾਹਿਰਾਂ ਮੁਤਾਬਕ ਪ੍ਰੀਖਿਆ ਖ਼ਤਮ ਹੋਣ ਦੇ 15 ਦਿਨ ਬਾਅਦ ਨਤੀਜੇ ਆ ਸਕਦੇ ਹਨ। ਯਾਨੀ ਕਿ ਸਤੰਬਰ ਮੱਧ ਤੱਕ ਨਤੀਜੇ ਆਉਣਗੇ। ਕਾਊਂਸਲਿੰਗ ’ਚ ਵੀ 15 ਦਿਨ ਲੱਗਣਗੇ। ਅਜਿਹੇ ’ਚ ਸੈਸ਼ਨ ਦੇਰੀ ਨਾਲ ਸ਼ੁਰੂ ਹੋਣਾ ਤੈਅ ਹੈ।

ਯੂਨੀਵਰਸਿਟੀਜ਼ ’ਚ ਵੱਖ-ਵੱਖ ਕਾਊਂਸਲਿੰਗ 

ਸੈਂਟਰਲ ਯੂਨੀਵਰਸਿਟੀ ਆਫ਼ ਹਰਿਆਣਾ ’ਚ ਡੀਨ ਸਕੂਲ ਆਫ਼ ਇੰਜੀਨੀਅਰਿੰਗ ਐਂਡ ਤਕਨਾਲੋਜੀ ਪ੍ਰੋਫੈਸਰ ਫੁੱਲ ਸਿੰਘ ਨੇ ਦੱਸਿਆ ਕਿ ਸੀ. ਟੂ. ਈ. ਟੀ. ਕਾਊਂਸਲਿੰਗ ਲਈ ਐੱਨ. ਟੀ. ਏ. ਸਕੋਰ ਜਾਰੀ ਕਰ ਦੇਵੇਗਾ। ਹਰ ਯੂਨੀਵਰਸਿਟੀ ’ਚ ਕਾਊਂਸਲਿੰਗ ਲਈ ਵਿਦਿਆਰਥੀ ਨੂੰ ਵੱਖ ਤੋਂ ਰਜਿਸਟ੍ਰੇਸ਼ਨ ਕਰਾਉਣੀ ਹੋਵੇਗੀ।


author

Tanu

Content Editor

Related News