ਮੇਰਠ ਯੂਨੀਵਰਸਿਟੀ ਦਾ ਫਰਮਾਨ, ਚਿਹਰਾ ਢੱਕ ਕੇ ਕਾਲਜ ਆਉਣ ''ਤੇ ਲਗਾਈ ਰੋਕ

07/18/2018 4:16:24 PM

ਨਵੀਂ ਦਿੱਲੀ— ਮੇਰਠ ਦੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਨੇ ਇਕ ਫਰਮਾਨ ਜਾਰੀ ਕੀਤਾ ਹੈ। ਇਸ ਫਰਮਾਨ 'ਚ ਉਨ੍ਹਾਂ ਨੇ ਔਰਤਾਂ ਵੱਲੋਂ ਚਿਹਰਾ ਢੱਕ ਕੇ ਕਾਲਜ ਆਉਣ 'ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਔਰਤਾਂ ਮੂੰਹ ਢੱਕਣ ਲਈ ਸਕਾਰਫ ਜਾਂ ਦੁੱਪਟੇ ਦੀ ਵਰਤੋਂ ਨਹੀਂ ਕਰ ਸਕਦੀਆਂ। ਯੂਨੀਵਰਸਿਟੀ ਨੇ ਇਹ ਫੈਸਲਾ ਅਣਚਾਹੇ ਤੱਤਾਂ ਨੂੰ ਕੈਂਪਸ 'ਚ ਦਾਖ਼ਲ ਹੋਣ ਤੋਂ ਰੋਕਣ ਲਈ ਲਿਆ ਹੈ।
ਯੂਨੀਵਰਸਿਟੀ ਦੇ ਇਸ ਫੈਸਲੇ ਦੇ ਬਾਅਦ ਆਲੋਚਨਾ ਸ਼ੁਰੂ ਹੋ ਗਈ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਯੂਨੀਵਰਸਿਟੀ ਨੇ ਔਰਤਾਂ ਦੇ ਸਕਾਰਫ ਪਹਿਣਨ 'ਤੇ ਰੋਕ ਲਗਾਈ ਹੋਵੇ। ਕਾਲਜ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਪਹਿਲਾਂ ਕੁਝ ਅਣਪਛਾਤੇ ਲੋਕ ਕਾਲਜ ਕੈਂਪਸ 'ਚ ਫੜੇ ਗਏ ਸਨ ਅਤੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਹ ਆਪਣਾ ਆਈ.ਡੀ ਕਾਰਡ ਨਾ ਦਿਖਾ ਸਕੇ। ਉਨ੍ਹਾਂ ਨੇ ਦੱਸਿਆ ਕਿ ਚਿਹਰਾ ਢੱਕ ਕੇ ਆਉਣ ਵਾਲੀਆਂ ਔਰਤਾਂ ਦੇ ਬਾਰੇ 'ਚ ਇਹ ਪਤਾ ਲਗਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਕਿ ਉਹ ਕਾਲਜ ਦੀ ਵਿਦਿਆਰਥਣ ਹੈ ਜਾਂ ਫਿਰ ਬਾਹਰੀ। ਜਿਸ ਕਾਰਨ ਇਹ ਕਦਮ ਚੁੱਕਣਾ ਪਿਆ।


Related News