ਭਾਰਤ-ਅਮਰੀਕਾ ਵਿਚਾਲੇ ਅਗਲੇ ਮਹੀਨੇ ਹੋਵੇਗੀ 2+2 ਵਾਰਤਾ
Thursday, Nov 14, 2019 - 11:46 AM (IST)

ਵਾਸ਼ਿੰਗਟਨ/ਨਵੀਂ ਦਿੱਲੀ (ਬਿਊਰੋ): ਭਾਰਤ ਅਤੇ ਅਮਰੀਕਾ ਵਿਚਾਲੇ ਅਗਲੇ ਮਹੀਨੇ ਇਕ ਵਾਰ ਫਿਰ 2+2 ਵਾਰਤਾ ਆਯੋਜਿਤ ਹੋਣ ਜਾ ਰਹੀ ਹੈ। ਦੋਹਾਂ ਦੇਸ਼ਾਂ ਵਿਚ 18 ਦਸੰਬਰ ਨੂੰ 2+2 ਵਾਰਤਾ ਦੇ ਦੂਜੇ ਪੜਾਅ ਦੀ ਬੈਠਕ ਹੋਵੇਗੀ। ਇਕ ਸੀਨੀਅਰ ਭਾਰਤੀ ਅਧਿਕਾਰੀ ਦੇ ਮੁਤਾਬਕ ਇਹ ਮੁਲਾਕਾਤ ਅਗਲੇ ਮਹੀਨੇ ਦਸੰਬਰ ਦੇ ਦੂਜੇ ਹਫਤੇ ਵਿਚ ਵਾਸ਼ਿੰਗਟਨ ਡੀ.ਸੀ. ਵਿਚ ਆਯੋਜਿਤ ਹੋਵੇਗੀ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਇਸ ਵਾਰਤਾ ਦੌਰਾਨ ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਮੁਲਾਕਾਤ ਕਰਨਗੇ। ਇਸ ਦੌਰਾਨ ਦੋਵੇਂ ਦੇਸ਼ ਰਣਨੀਤਕ ਅਤੇ ਸੁਰੱਖਿਆ ਸਬੰਧੀ ਚਰਚਾ ਕਰ ਸਕਦੇ ਹਨ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੇ ਅਮਰੀਕੀ ਹਮਰੁਤਬਿਆਂ ਮਾਈਕ ਪੋਂਪਿਓ ਅਤੇ ਮਾਰਕ ਐਸਪਰ ਨਾਲ ਮਿਲਣ ਲਈ ਵਾਸ਼ਿੰਗਟਨ ਜਾਣਗੇ। ਅਧਿਕਾਰੀ ਨੇ ਅੱਗੇ ਦੱਸਿਆ ਕਿ ਇਸ ਵਾਰਤਾ ਦੌਰਾਨ ਹੋਣ ਵਾਲੀ ਮੁਲਾਕਾਤ ਦੇ ਮਹੱਤਵਪੂਰਨ ਬਿੰਦੂਆਂ ਨੂੰ ਲੈ ਕੇ ਹਾਲੇ ਕੁਝ ਵੀ ਤੈਅ ਨਹੀਂ ਹੋਇਆ ਹੈ। ਫਿਲਹਾਲ ਇਸ 'ਤੇ ਚਰਚਾ ਜਾਰੀ ਹੈ। ਇੱਥੇ ਦੱਸ ਦਈਏ ਕਿ ਭਾਰਤ ਅਤੇ ਅਮਰੀਕਾ ਵਿਚਾਲੇ 2+2 ਵਾਰਤਾ ਦਾ ਪਹਿਲਾ ਪੜਾਅ ਪਿਛਲੇ ਸਾਲ ਸਤੰਬਰ 2018 ਵਿਚ ਨਵੀਂ ਦਿੱਲੀ ਵਿਚ ਆਯੋਜਿਤ ਕੀਤਾ ਗਿਆ ਸੀ।