ਯੂਨਾਈਟਿਡ ਹਿੰਦੂ ਫਰੰਟ ਨੇ ਘੇਰਿਆ ਅਮਰੀਕੀ ਦੂਤਘਰ, ਹਿੰਦੂਆਂ ਵਿਰੁੱਧ ਹੋ ਰਹੇ ਸੈਮੀਨਾਰ ’ਤੇ ਰੋਕ ਲਾਉਣ ਦੀ ਕੀਤੀ ਮੰਗ

Tuesday, Aug 31, 2021 - 08:11 PM (IST)

ਯੂਨਾਈਟਿਡ ਹਿੰਦੂ ਫਰੰਟ ਨੇ ਘੇਰਿਆ ਅਮਰੀਕੀ ਦੂਤਘਰ, ਹਿੰਦੂਆਂ ਵਿਰੁੱਧ ਹੋ ਰਹੇ ਸੈਮੀਨਾਰ ’ਤੇ ਰੋਕ ਲਾਉਣ ਦੀ ਕੀਤੀ ਮੰਗ

ਨਵੀਂ ਦਿੱਲੀ-ਅਮਰੀਕਾ ਦੀਆਂ 40 ਯੂਨੀਵਰਸਿਟੀਆਂ ਵੱਲੋਂ ਸਪਾਂਸਰ ਬੇਹੂਦਾ ਅਤੇ ਤੱਥਾਂ ਵਿਰੁੱਧ ਹਿੰਦੂਆਂ ਖ਼ਿਲਾਫ਼ ਸੈਮੀਨਾਰ ਦਾ ਆਯੋਜਨ ਕਰਨ ਦੇ ਫ਼ੈਸਲੇ ’ਤੇ ਯੂਨਾਈਟਿਡ ਹਿੰਦੂ ਫਰੰਟ ਨੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਅੱਜ ਦਿੱਲੀ ਸਥਿਤ ਅਮਰੀਕੀ ਦੂਤਘਰ ’ਤੇ ਸੰਕੇਤਕ ਪ੍ਰਦਰਸ਼ਨ ਕੀਤਾ। ਅਮਰੀਕੀ ਰਾਜਦੂਤ ਦੇ ਮਾਧਿਅਮ ਨਾਲ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸੰਬੋਧਿਤ ਇਕ ਮੰਗ ਪੱਤਰ ਭੇਟ ਕਰਕੇ ਹਿੰਦੂਆਂ ਦੇ ਅਕਸ ਨੂੰ ਖਰਾਬ ਕਰਨ ਵਾਲੇ ਇਸ ਸੈਮੀਨਾਰ ਦੇ ਆਯੋਜਨ ’ਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ। ਇਕ ਮੰਗ ਪੱਤਰ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਵੀ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਅਮਰੀਕੀ ਹਵਾਈ ਹਮਲੇ 'ਚ ਗੱਡੀ 'ਚ ਬੈਠੇ ਆਤਮਘਾਤੀ ਹਮਲਾਵਰ ਨੂੰ ਬਣਾਇਆ ਗਿਆ ਨਿਸ਼ਾਨਾ : ਤਾਲਿਬਾਨ

ਫਰੰਟ ਦੇ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ, ਰਾਸ਼ਟਰਵਾਦੀ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਜੈਭਗਾਨ ਗੋਇਲ ਨੇ ਇਸ ਮੌਕੇ ’ਤੇ ਕਿਹਾ ਕਿ ਹਿੰਦੂਆਂ ਨੂੰ ਸਰਵਉੱਚਵਾਦੀ ਕਹਿ ਕੇ ਅਜਿਹੇ ਸੈਮੀਨਾਰ ਆਯੋਜਿਤ ਕਰਨ ਦਾ ਫ਼ੈਸਲਾ ਹਿੰਦੂ ਅਤੇ ਹਿੰਦੂਤਵ ਦੀ ਹੋਂਦ ਨੂੰ ਖਤਮ ਕਰਨ ਦੀ ਇਕ ਅੰਤਰਰਾਸ਼ਟਰੀ ਸਾਜ਼ਿਸ਼ ਤੋਂ ਬਿਨਾਂ ਕੁਝ ਨਹੀਂ ਹੈ। ਦੁਨੀਆ ਜਾਣਦੀ ਹੈ ਕਿ ਪ੍ਰਾਚੀਨ ਹਿੰਦੂ ਧਰਮ ਦੇ ਕਰੋੜਾਂ ਪੈਰੋਕਾਰ ਹਮੇਸ਼ਾ ਸ਼ਾਂਤੀਮਈ ਅਤੇ ਕੁਦਰਤ ’ਚ ਭਰੋਸਾ ਰੱਖਣ ਵਾਲੇ ਰਹੇ ਹਨ। ਅੱਜ ਹਿੰਦੂਆਂ ਦਾ ਆਪਣਾ ਇਕ ਵੀ ਰਾਸ਼ਟਰ ਨਹੀਂ ਹੈ, ਫਿਰ ਉਨ੍ਹਾਂ ਨੂੰ ਕਿਉਂ ਅਤੇ ਕਿਵੇਂ ਸਰਵਉੱਚਵਾਦੀ ਕਹਿ ਕੇ ਅਜਿਹੇ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ।

PunjabKesari

ਇਹ ਵੀ ਪੜ੍ਹੋ : ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇਤਾ ਨੇ ਅਫਗਾਨ ਲੋਕਾਂ ਨੂੰ ਦਿੱਤੀ ਵਧਾਈ

ਅਮਰੀਕਨ ਯੂਨੀਵਰਸਿਟੀ ਵੱਲ਼ੋਂ ਇਸ ਸੈਮੀਨਾਰ ਨੂੰ ਸਪਾਂਸਰ ਕਰਵਾਉਣ ਵੀ ਇਕ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ। ਇਨ੍ਹਾਂ ਯੂਨੀਵਰਸਿਟੀਆਂ ਨੂੰ ਖੁਦ ਹੀ ਅਜਿਹੇ ਵਿਵਾਦਿਤ ਸੈਮੀਨਾਰ ਨੂੰ ਸਪਾਂਸਰ ਕਰਨ ਤੋਂ ਹਟ ਜਾਣਾ ਚਾਹੀਦਾ ਕਿਉਂਕਿ ਉਹ ਨਾਮਵਰ ਸੰਸਥਾਵਾਂ ਦੀ ਵੱਕਾਰ ਦੀ ਵਰਤੋਂ ਕਰਨ ਵਾਲਾ ਅਕਾਦਮਿਕ ਸੰਮੇਲਨ ਨਹੀਂ ਸਗੋਂ ਹਿੰਦੁਸਤਾਨ ਦੀ ਸਿਆਸਤ ਅਤੇ ਇਸ ਦੀ ਅਖੰਡਤਾ ਨੂੰ ਠੇਸ ਪਹੁੰਚਣ ਦੀ ਕੋਸ਼ਿਸ਼ ਹੈ। ਮੰਗ ਪੱਤਰ ’ਚ ਅਮਰੀਕੀ ਸਰਕਾਰ ਤੋਂ ਇਸ ਪ੍ਰਸਤਾਵਿਤ ਸੈਮੀਨਾਰ ’ਤੇ ਤੁਰੰਤ ਰੋਕ ਲਾਉਣ ਦੀ ਮੰਗ ਕਰਦਿਆਂ ਕਿਹਾ ਗਿਆ ਹੈ ਕਿ ਅਜਿਹੇ ਮੂਰਖਤਾਪੂਰਨ ਘਟਨਾਚੱਕਰ ਦੇ ਨਤੀਜਿਆਂ ਨੂੰ ਧਿਆਨ ’ਚ ਰੱਖਣਾ ਅਮਰੀਕਾ ਦੀ ਪਹਿਲ ਹੋਣੀ ਚਾਹੀਦੀ ਹੈ। ਹਿੰਦੂਤਵ ’ਤੇ ਕਿਸੇ ਤਰ੍ਹਾਂ ਦਾ ਹਮਲਾ ਵਿਸ਼ਵ ਭਰ ਦੇ ਹਿੰਦੂਆਂ ’ਚ ਨਫਰਤ ਅਤੇ ਦਰਦ ਪੈਦਾ ਕਰੇਗਾ, ਜਿਸ ਦੀ ਗਰਮੀ ਨਾਲ ਅਮਰੀਕਾ ਵੀ ਬਚ ਨਹੀਂ ਸਕੇਗਾ। ਸੰਕੇਤਕ ਪ੍ਰਦਰਸ਼ਨ ’ਚ ਸ਼ਾਮਲ ਹੋਣ ਵਾਲੀਆਂ ਉੱਘੀਆਂ ਸ਼ਖਸੀਅਤਾਂ ’ਚ ਸ਼ੈਲੇਂਦਰ ਜੈਨ, ਰਾਜੀਨ ਰੰਜਨ, ਰਾਜੀਵ ਅਰੋੜਾ, ਅਵਧ ਕੁਮਾਰ, ਰੋਮੀ, ਸੰਦੀਪ, ਅਸ਼ੋਕ ਚੌਹਾਨ, ਸੁਰੇਸ਼ ਗੁਪਤਾ, ਪੱਪੂ ਬੰਸਲ, ਲਕਸ਼ਮੀ, ਮਾਲਤੀ ਆਦਿ ਦੇ ਨਾਂ ਦਾ ਜ਼ਿਕਰਯੋਗ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News