''ਰੱਬ ਨੇ ਬਣਾਈਆਂ ਜੋੜੀਆਂ...'', ਵਿਆਹ ਦੇ ਬੰਧਨ ''ਚ ਬੱਚੇ 3 ਫੁੱਟ ਦੇ ਲਾੜਾ-ਲਾੜੀ

Monday, Apr 14, 2025 - 03:37 PM (IST)

''ਰੱਬ ਨੇ ਬਣਾਈਆਂ ਜੋੜੀਆਂ...'', ਵਿਆਹ ਦੇ ਬੰਧਨ ''ਚ ਬੱਚੇ 3 ਫੁੱਟ ਦੇ ਲਾੜਾ-ਲਾੜੀ

ਅੰਬਾਲਾ- 'ਰੱਬ ਨੇ ਬਣਾਈਆਂ ਜੋੜੀਆਂ...'। ਕਹਿੰਦੇ ਹਨ ਜੋੜੀਆਂ ਧੁਰੋਂ ਲਿਖੀਆਂ ਜਾਂਦੀਆਂ ਹਨ। ਤੁਸੀਂ ਜਦੋਂ ਨਿਤਿਨ ਵਰਮਾ ਅਤੇ ਆਰੂਸ਼ੀ ਦੇ ਵਿਆਹ ਦੀ ਗੱਲ ਜਾਣੋਗੇ ਤਾਂ ਤੁਹਾਡੇ ਮੂੰਹੋਂ ਇਹ ਹੀ ਨਿਕਲੇਗਾ ਕਿ ਜੋੜੀਆਂ ਰੱਬ ਨੇ ਉੱਪਰ ਬਣਾ ਦਿੱਤੀਆਂ ਸਨ। ਇੱਥੇ ਅਸੀਂ ਗੱਲ ਕਰ ਰਹੇ ਹਾਂ ਅੰਬਾਲਾ ਕੈਂਟ ਦੇ ਨੌਜਵਾਨ ਅਤੇ ਰੋਪੜ ਦੀ ਕੁੜੀ ਦੀ, ਜੋ ਕਿ ਵਿਆਹ ਦੇ ਬੰਧਨ ਵਿਚ ਬੱਝ ਗਏ। ਜੀ ਹਾਂ, 25 ਸਾਲਾ ਨਿਤਿਨ ਵਰਮਾ ਅਤੇ ਰੋਪੜ ਦੀ 23 ਸਾਲਾ ਆਰੂਸ਼ੀ ਨੇ ਸਮਾਜ ਦੀਆਂ ਪ੍ਰਥਾਵਾਂ ਨੂੰ ਤੋੜਦੇ ਬਿਨਾਂ ਦਾਜ ਤੋਂ ਵਿਆਹ ਕਰਵਾਇਆ।

ਇਹ ਵੀ ਪੜ੍ਹੋ- ਆ ਗਿਆ ਵਿਆਹਾਂ ਦਾ ਸੀਜ਼ਨ ! ਹੁਣ ਵੱਜਣਗੀਆਂ ਸ਼ਹਿਨਾਈਆਂ, ਜਾਣੋ ਕਿਹੜੇ ਦਿਨ ਹੈ ਸ਼ੁੱਭ ਮਹੂਰਤ

ਖ਼ਾਸ ਗੱਲ ਇਹ ਹੈ ਕਿ ਇਸ ਜੋੜੇ ਦੀ ਲੰਬਾਈ ਘੱਟ ਹੈ। ਨਿਤਿਨ ਦਾ ਕੱਦ 3 ਫੁੱਟ 8 ਇੰਚ ਅਤੇ ਆਰੂਸ਼ੀ ਦਾ ਕੱਦ 3 ਫੁੱਟ 6 ਇੰਚ। ਫਿਰ ਵੀ ਉਨ੍ਹਾਂ ਦਾ ਆਤਮ ਵਿਸ਼ਵਾਸ ਅਤੇ ਪਿਆਰ ਸਮਾਜ ਲਈ ਪ੍ਰੇਰਣਾ ਬਣ ਗਿਆ ਹੈ। ਨਿਤਿਨ ਅਤੇ ਆਰੂਸ਼ੀ ਦੀ ਇਹ ਕਹਾਣੀ ਉਨ੍ਹਾਂ ਸਾਰਿਆਂ ਲਈ ਪ੍ਰੇਰਣਾ ਹੈ, ਜੋ ਹੁਣ ਵੀ ਦਾਜ, ਕੱਦ ਅਤੇ ਸਰੀਰਕ ਬਣਾਵਟ ਨੂੰ ਰਿਸ਼ਤਿਆਂ ਦਾ ਪੈਮਾਨਾ ਮੰਨਦੇ ਹਨ। ਨਿਤਿਨ ਦੀ ਮੰਨੀਏ ਤਾਂ ਉਨ੍ਹਾਂ ਦੇ ਰਿਸ਼ਤੇਦਾਰ ਦੀ ਨਜ਼ਰ ਰੋਪੜ ਵਿਚ ਆਰੂਸ਼ੀ 'ਤੇ ਪਈ ਸੀ। ਜਦੋਂ ਵਿਆਹ ਦਾ ਪ੍ਰਸਤਾਵ ਲੈ ਕੇ ਘਰ ਪਹੁੰਚੇ ਤਾਂ ਪਰਿਵਾਰ ਦੀ ਆਰਥਿਕ ਸਥਿਤੀ ਬਾਰੇ ਪਤਾ ਲੱਗਾ। ਬਿਨਾ ਦਾਜ ਦਾ ਪ੍ਰਸਤਾਵ ਰੱਖਿਆ ਤਾਂ ਇਹ ਗੱਲ ਆਰੂਸ਼ੀ ਦੇ ਪਰਿਵਾਰ ਨੂੰ ਵੀ ਪਸੰਦ ਆਈ ਅਤੇ ਦੋਹਾਂ ਨੇ ਸਾਦਗੀ ਨਾਲ ਵਿਆਹ ਕਰਵਾਇਆ। ਦੋਵੇਂ ਬਹੁਤ ਖੁਸ਼ ਹਨ।

ਇਹ ਵੀ ਪੜ੍ਹੋ-  ਹੱਥਾਂ 'ਤੇ ਮਹਿੰਦੀ, ਦਿਲ 'ਚ ਚਾਅ..., ਉਡੀਕਦੀ ਰਹਿ ਗਈ ਲਾੜੀ, ਨਹੀਂ ਆਈ ਬਾਰਾਤ, ਵਜ੍ਹਾ...

PunjabKesari

ਇਹ ਵੀ ਪੜ੍ਹੋ- ਨਾਨ-ਵੈੱਜ ਖਾਣਾ, ਕੁਰਾਨ..., NIA ਦੀ ਹਿਰਾਸਤ 'ਚ ਕੈਦ ਤਹੱਵੁਰ ਰਾਣਾ ਨੇ ਰੱਖੀਆਂ ਇਹ 'ਮੰਗਾਂ'

ਰੋਪੜ ਵਾਸੀ ਆਰੂਸ਼ੀ 4 ਭਰਾ-ਭੈਣਾਂ ਵਿਚੋਂ ਸਭ ਤੋਂ ਵੱਡੀ ਹੈ ਅਤੇ ਪਰਿਵਾਰ ਵਿਚ ਇਕ ਮਜ਼ਬੂਤ ਸਹਾਰਾ ਰਹੀ। ਆਰੂਸ਼ੀ ਨੇ BA ਤੱਕ ਪੜ੍ਹਾਈ ਕੀਤੀ ਹੈ। ਨਿਤਿਨ ਦਾ ਪਰਿਵਾਰ ਹੁਣ ਬਹੁਤ ਖੁਸ਼ ਹੈ ਕਿ ਉਨ੍ਹਾਂ ਨੂੰ ਪੜ੍ਹੀ-ਲਿਖੀ ਨੂੰਹ ਮਿਲ ਗਈ। ਰਿਸ਼ਤੇਦਾਰ ਲਗਾਤਾਰ ਵਧਾਈ ਦੇਣ ਘਰ ਆ ਰਹੇ ਹਨ ਅਤੇ ਇਸ ਨਵੀਂ ਜੋੜੀ ਨੂੰ ਆਸ਼ੀਰਵਾਦ ਦੇ ਰਹੇ ਹਨ।

PunjabKesari

 


author

Tanu

Content Editor

Related News