ਮਸ਼ੀਨ ਟੈਕਨੀਸ਼ੀਅਨ ਦੀਪਕ ਨੇ ਏਅਰ ਹੋਸਟੈੱਸ ਨਾਲ 4 ਮਿੰਟ ਤੱਕ ਕੀਤਾ ਸੀ ''ਡਿਜੀਟਲ ਰੇਪ''
Monday, Apr 21, 2025 - 12:34 AM (IST)

ਗੁਰੂਗ੍ਰਾਮ (ਧਰਮਿੰਦਰ)- ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚ ਏਅਰ ਹੋਸਟੈੱਸ ਦੇ ਨਾਲ ਮੁਲਜ਼ਮ ਮਸ਼ੀਨ ਟੈਕਨੀਸ਼ੀਅਨ ਦੀਪਕ ਨੇ 4 ਮਿੰਟ ਤੱਕ ਡਿਜੀਟਲ ਰੇਪ ਕੀਤਾ। ਮੁਲਜ਼ਮ 8 ਮਿੰਟ ਤੱਕ ਔਰਤ ਦੇ ਬੈੱਡ ਦੇ ਕੋਲ ਰੁਕਿਆ ਸੀ ਅਤੇ ਉੱਥੇ ਮੌਜੂਦ ਦੋ ਮਹਿਲਾ ਸਟਾਫ ਨੂੰ ਵੀ ਮੁਲਜ਼ਮ ਨੇ ਫਾਈਲ ਮੰਗਣ ਅਤੇ ਮਸ਼ੀਨ ਨਾਲ ਸਬੰਧਤ ਰਿਪੋਰਟ ਦੇਣ ’ਚ ਉਲਝਾਈ ਰੱਖਿਆ, ਜਿਸ ਕਾਰਨ ਮਹਿਲਾ ਸਟਾਫ ਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਮੁਲਜ਼ਮ ਕੁਝ ਗਲਤ ਕਰ ਰਿਹਾ ਸੀ ਜਾਂ ਅਸਲ ਵਿਚ ਮਸ਼ੀਨ ਦੀ ਜਾਂਚ ਕਰ ਰਿਹਾ ਸੀ। ਇਹ ਗੱਲ ਪੁਲਸ ਨੂੰ ਕਮਰੇ ਦੇ ਸੀ.ਸੀ.ਟੀ.ਵੀ. ਦੀ ਫੁਟੇਜ ਦੇਖਣ ਤੋਂ ਬਾਅਦ ਸਾਹਮਣੇ ਆਈ ਸੀ।
ਅਦਾਕਾਰਾ ਦਿਸ਼ਾ ਪਾਟਨੀ ਦੀ ਭੈਣ ਨੇ ਜਿੱਤਿਆ ਦਿਲ! ਲਾਵਾਰਿਸ ਬੱਚੇ ਨੂੰ ਕੀਤਾ ਰੈਸਕਿਊ
ਓਧਰ, ਮੁਲਜ਼ਮ ਦੀਪਕ ਦੇ ਪਿਤਾ ਵੀ ਸ਼ਨੀਵਾਰ ਨੂੰ ਗੁਰੂਗ੍ਰਾਮ ਪਹੁੰਚੇ ਜਿੱਥੇ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਪੁੱਤਰ ਨੇ ਗਲਤੀ ਕੀਤੀ ਹੈ ਤਾਂ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ 6 ਅਪ੍ਰੈਲ ਨੂੰ ਮੁਲਜ਼ਮ ਵੈਂਟੀਲੇਟਰ ਮਸ਼ੀਨ ਦੀ ਜਾਂਚ ਕਰਨ ਦੇ ਬਹਾਨੇ ਏਅਰ ਹੋਸਟੈੱਸ ਦੇ ਕਮਰੇ ਵਿਚ ਗਿਆ ਸੀ। ਮੁਲਜ਼ਮ ਦੀਪਕ ਦਾ ਕੰਮ ਆਈ.ਸੀ.ਯੂ. ਵਿਚ ਲੱਗੀਆਂ ਮਸ਼ੀਨਾਂ ਦੀ ਜਾਂਚ ਕਰਨਾ ਸੀ। ਇਹ ਜਾਂਚ ਨਿਯਮਿਤ ਤੌਰ 'ਤੇ ਕੀਤੀ ਜਾਂਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਸ਼ੀਨ ਵਿੱਚ ਕੋਈ ਨੁਕਸ ਨਹੀਂ ਹੈ।
17 ਕਰੋੜ Cash, ਸੋਨੇ ਦੇ ਬਿਸਕੁਟ..., ਏਅਰਪੋਰਟ 'ਤੇ ਭਾਰਤੀ ਬੰਦੇ ਦਾ ਬੈਗ ਖੋਲ੍ਹਦਿਆਂ ਉੱਡੇ ਸਾਰਿਆਂ ਦੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8